ਐਕਸ ਦੇ ਮਾਲਕ ਐਲਨ ਮਸਕ ਆਪਣੇ ਪਲੇਟਫਾਰਮ ‘ਚ ਵੱਡਾ ਬਦਲਾਅ ਕਰਨ ਜਾ ਰਹੇ ਹਨ। ਜਲਦੀ ਹੀ X ‘ਤੇ ਲਾਈਕਸ ਦਿਖਾਈ ਦੇਣੀਆਂ ਬੰਦ ਹੋ ਜਾਣਗੀਆਂ। ਫਿਲਹਾਲ X ਦੀ ਕਿਸੇ ਵੀ ਪੋਸਟ ‘ਤੇ ਲਾਈਕਸ ਅਤੇ ਵਿਊਜ਼ ਦੀ ਗਿਣਤੀ ਦੇਖਣ ਨੂੰ ਮਿਲਦੀ ਹੈ ਪਰ ਜਲਦੀ ਹੀ ਇਹ ਬੰਦ ਹੋਣ ਵਾਲੀ ਹੈ। ਕੰਪਨੀ ਵੱਲੋਂ ਵੀ ਇਸ ਬਦਲਾਅ ਦੀ ਪੁਸ਼ਟੀ ਕੀਤੀ ਗਈ ਹੈ।

    ਐਕਸ ਇੰਜੀਨੀਅਰਿੰਗ ਦੇ ਡਾਇਰੈਕਟਰ ਹਾਓਫੀ ਵੈਂਗ ਨੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। ਲਾਈਕਸ ਨੂੰ ਹਟਾਉਣ ਦਾ ਮਤਲਬ ਹੈ ਕਿ ਉਸ ਯੂਜ਼ਰ ਤੋਂ ਇਲਾਵਾ ਹੋਰ ਕਿਸੇ ਨੂੰ ਨਹੀਂ ਪਤਾ ਹੋਵੇਗਾ ਕਿ ਕਿਸੇ ਪੋਸਟ ਨੂੰ ਕਿੰਨੇ ਲੋਕਾਂ ਨੇ ਪਸੰਦ ਕੀਤਾ ਹੈ। ਅਸਲ ਵਿੱਚ X ਲਾਈਕਸ ਨੂੰ ਪ੍ਰਾਈਵੇਟ ਕਰਨ ਜਾ ਰਿਹਾ ਹੈ।X ਦਾ ਇਹ ਬਦਲਾਅ ਬਿਲਕੁਲ ਯੂ-ਟਿਊਬ ਵਾਂਗ ਹੀ ਹੋਵੇਗਾ। ਯੂਟਿਊਬ ਯੂਜ਼ਰ ਲਾਈਕਸ ਨੂੰ ਨਿੱਜੀ ਬਣਾ ਸਕਦੇ ਹਨ, ਹਾਲਾਂਕਿ X ਵਿੱਚ ਇਹ ਬਦਲਾਅ ਕਦੋਂ ਹੋਵੇਗਾ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਯੂਜ਼ਰਸ ਕੋਲ ਲਾਈਕਸ ਲੁਕਾਉਣ ਦਾ ਕੋਈ ਵਿਕਲਪ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਐਲਨ ਮਸਕ ਨੇ twitter.com ਦਾ URL ਵੀ ਹਟਾ ਦਿੱਤਾ ਹੈ। ਪਹਿਲਾਂ twitter.com ‘ਤੇ ਜਾਣ ਵੇਲੇ ਇਹ X ਨੂੰ ਰੀਡਾਇਰੈਕਟ ਕਰਦਾ ਸੀ ਅਤੇ ਹੁਣ ਇਹ ਸਿਰਫ਼ X.com ਹੈ। URL ਟਵਿੱਟਰ ਦੀ ਆਖ਼ਰੀ ਨਿਸ਼ਾਨੀ ਸੀ।