ਕਪੂਰਥਲਾ : ਮਾਨਵ ਸੇਵਾ ਸੰਮਤੀ (ਰਜਿ.) ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਬ੍ਰਿਜ ਭੂਸ਼ਣ ਮੌਦਗਿਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਨਵ ਸੇਵਾ ਸੰਮਤੀ ਵੱਲੋਂ ਅੱਖਾਂ ਦਾ 27ਵਾਂ ਮੁਫ਼ਤ ਜਾਂਚ ਕੈਂਪ 17 ਦਸੰਬਰ ਦਿਨ ਐਤਵਾਰ ਨੂੰ ਸਥਾਨਕ ਜੰਜਘਰ, ਸਰਕੂਲਰ ਰੋਡ ਨੇੜੇ ਜਾਮਾ ਮਸਜਿਦ ਕਪੂਰਥਲਾ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਡੋਗਰਾ ਆਈ ਹਸਪਤਾਲ ਤੋਂ ਡਾਕਟਰ ਨਿਰਭੈ ਡੋਗਰਾ ਆਪਣੀ ਟੀਮ ਸਮੇਤ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਨਗੇ। ਸਮੰਤੀ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਮੁਫ਼ਤ ਕਰਵਾਏ ਜਾਣਗੇ। ਇਸ ਮੌਕੇ ਕਮੇਟੀ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਨੇ ਸ਼ਹਿਰ ਵਾਸੀਆਂ ਨੂੰ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ ਹੈ। ਇਸ ਮੌਕੇ ਕੈਂਪ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਸਕੱਤਰ ਭਾਸਕਰ ਰੇਖੀ, ਖਜ਼ਾਨਚੀ ਵਿਜੇ ਭੰਡਾਰੀ, ਹਰਿੰਦਰਜੀਤ ਸਿੰਘ ਬਾਵਾ, ਗੋਪਾਲ ਕ੍ਰਿਸ਼ਨ ਅਰੋੜਾ, ਵਿਕਾਸ ਖੰਨਾ, ਪ੍ਰਣਵ ਅਰੋੜਾ, ਨੰਦੀਸ਼ ਮੋਦਗਿਲ, ਅਸ਼ੀਸ਼ ਅਰੋੜਾ ਆਦਿ ਹਾਜ਼ਰ ਸਨ।