ਮਲੇਰਕੋਟਲਾ ਵਿੱਚ ਜੰਮੂ-ਕਟੜਾ ਰੋਡ ਲਈ ਐਕਵਾਇਰ ਕੀਤੀ ਜ਼ਮੀਨ ਦਾ ਕਬਜ਼ਾ ਵਾਪਸ ਲੈਣ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ । ਇਸ ਦੌਰਾਨ ਪੁਲਿਸ ਅਤੇ ਕਿਸਾਨ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਮਾਹੌਲ ਤਣਾਅਪੂਰਨ ਬਣ ਗਿਆ। ਉਧਰ ਪ੍ਰਸਾਸ਼ਨ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
ਸ਼ੈਲਰ ਮਾਲਕ ਨੇ ਸੁਣਾਇਆ ਦੁੱਖ
ਮਾਲੇਰਕੋਟਲਾ ਵਿੱਚ ਸ਼ੈਲਰ ਚਲਾਉਣ ਵਾਲੇ ਉਦਯੋਗਪਤੀ ਭਗਵਾਨ ਸਿੰਘ ਸੰਧੂ ਨੇ ਦੱਸਿਆ ਕਿ ਉਹ ਮਾਲੇਰਕੋਟਲਾ ਨਾਭਾ ਰੋਡ ਉਤੇ ਇੱਕ ਸ਼ੈਲਰ ਚਲਾਉਂਦੇ ਹਨ ਜੋ ਕਿ 15 ਵਿਘੇ ਜ਼ਮੀਨ ਉਤੇ ਲਗਿਆ ਹੋਇਆ ਹੈ। ਉਹ ਪਿਛਲੇ ਕਰੀਬ 25 ਸਾਲ ਤੋਂ ਸ਼ੈਲਰ ਚਲਾ ਰਹੇ ਹਨ ਪਰ ਉਨ੍ਹਾਂ ਉਤੇ ਮੁਸੀਬਤਾਂ ਦਾ ਪਹਾੜ ਉਸ ਸਮੇਂ ਗਿਰ ਗਿਆ ਜਦੋਂ ਉਨ੍ਹਾਂ ਦਾ ਇਹ ਸ਼ੈਲਰ ਨੈਸ਼ਨਲ ਹਾਈਵੇ ਵਿਚਾਲੇ ਆ ਗਿਆ।
ਇਸ ਤਰ੍ਹਾਂ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਜ਼ਮੀਨ ਐਕਵਾਇਰ ਕਰਨ ਦੀਆਂ ਸ਼ਰਤਾਂ ਕਿਸਾਨਾਂ ਦੇ ਪੱਖ ਵਿੱਚ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕੀਮਤ ਵੀ ਘੱਟ ਦਿੱਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਸਾਡੇ ਤੋਂ ਧੱਕੇ ਨਾਲ ਜ਼ਮੀਨ ਨਹੀਂ ਖੋਹ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸਾਡਾ ਰੁਜ਼ਗਾਰ ਜੁੜਿਆ ਹੋਇਆ ਹੈ।