ਫਿਰੋਜ਼ਪੁਰ ( ਜਤਿੰਦਰ ਪਿੰਕਲ ) :ਕਾਲੇ ਕਨੂੰਨ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵਲੋ ਦਿੱਲੀ ਵੱਲ ਕੂਚ ਕੀਤਾ ਗਿਆ ਸੀ। ਜਿਥੇ ਕਿਸਾਨ ਜਥੇਬੰਦੀਆਂ ਨੇ ਵੱਡੀ ਜੱਦੋ-ਜਹਿਦ ਕਰਕੇ ਕਾਲੇ ਕਨੂੰਨ ਵਾਪਸ ਕਰਵਾਉਣ ਲਈ ਕੇਂਦਰ ਦੀ ਸਰਕਾਰ ਨੂੰ ਮਜਬੂਰ ਕਰ ਦਿੱਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿੱਥੇ ਕਾਲੇ ਕਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਉਪਰੰਤ ਬਿਜਲੀ ਸੋਧ ਬਿੱਲ ਰੱਦ ਕਰਵਾਉਣਾ ਐਮ,ਐਸ,ਪੀ ਦਾ ਗਰੰਟੀ ਕਨੂੰਨ ਬਣਾਉਣਾ ਤੋਂ ਅਵੇਸਲੀ ਹੋਈ ਕੇਂਦਰ ਦੀ ਸਰਕਾਰ ਨੂੰ ਹਲੂਣਾ ਦੇਣ ਲਈ ਕਿਸਾਨਾਂ ਵਲੋ ਪੱਕੇ ਮੋਰਚਿਆਂ ਲਗਾਉਣ ਲਈ ਦਿੱਲੀ ਵੱਲ ਤਿਆਰੀ ਖਿੱਚ ਲਈ ਹੈ।

    ਜਿਸ ਦੇ ਚੱਲਦਿਆਂ ਅੱਜ ਬੀ ਕੇ ਯੂ ਸਿੱਧੂਪੁਰ ਏਕਤਾ ਦੀ ਪਿੰਡ ਸੱਪਾਂ ਵਾਲੀ ਇਕਾਈ ਦੀ ਮੀਟਿੰਗ ਪਿੰਡ ਪ੍ਰਧਾਨ ਜਗਮੀਤ ਸਿੰਘ ਵਿੜੰਗ ਤੇ ਇਕਬਾਲ ਸਿੰਘ ਵਿੜੰਗ ਜਿੰਲਾ ਪ੍ਧਾਨ ਫਿਰੋਜਪੁਰ ਦੀ ਰਹਿਨੁਮਾਈ ਹੇਠ ਹੋਈ। ਜਿਸ ਵਿੱਚ ਪਿੰਡ ਵਾਸੀਆ ਦੇ ਸਜੋਗ ਨਾਲ ਦਿੱਲੀ ਵਿਖੇ ਪੱਕੇ ਧਰਨੇ ਦੀਆ ਤਿਆਰੀ ਬਾਰੇ ਵਿੱਚਰ ਵਿਟਾਦਰਾ ਹੋਇਆ ਜਿਸ ਵਿਚ ਮੁੱਖ ਮੰਗਾ ਨੂੰ ਲੈਕੇ ਵਿਚਾਰ ਚਰਚਾ ਹੋਈ, ਜਿਵੇ ਕਿ ਬਿਜਲੀ ਸੋਧ ਬਿੱਲ ਰੱਦ ਕਰਵਾਉਣਾ ਐਮ,ਐਸ,ਪੀ ਦਾ ਗਰੰਟੀ ਕਨੂੰਨ ਬਣਾਉਣਾ ਸਮੁੱਚਾ ਕਿਸਾਨ, ਮਜਦੂਰ ‘ਤੇ ਛੋਟੇ ਦੁਕਾਨਦਾਰ ਦਾ ਕਰਜਾ ਮੁਕਤ ਕਰਵਾਉਣਾ ਸ਼ਹੀਦ ਕਿਸਾਨ ਪ੍ਰੀਵਾਰਾ ਨੂੰ ਮੁਆਵਜਾ ਦਿਵਾਉਣਾ ਅਤੇ ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦਿਵਾਉਣੀਆ ਵਾਸਤੇ ਆਉਣ ਵਾਲੀ 13 ਫਰਵਰੀ ਨੂੰ ਕਿਸਾਨਾਂ ‘ਤੇ ਮਜ਼ਦੂਰਾਂ ਨੇ ਦਿਲੀ ਵੱਲ ਕੂਚ ਕਰਨ ਵਾਸਤੇ ਹਰੇਕ ਪਿੰਡ ਚੋਂ ਦੋ-ਦੋ ਟਰੈਕਟਰ ਟਰਾਲੀਆਂ ‘ਤੇ ਛੇ-ਛੇ ਮਹੀਨਿਆਂ ਦਾ ਰਾਸ਼ਨ ਨਾਲ ਲੈਕੇ ਜਾਣ ਸਬੰਧੀ ਸਹਿਮਤੀ ਹੋਈ, ਇਸ ਸਬੰਧੀ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਜੋ ਮੰਗਾਂ ਲੈਕੇ ਦਿੱਲੀ ਵਿਖੇ ਪੱਕੇ ਮੋਰਚੇ ਲਗਾਉਣ ਜਾ ਰਹੀਆਂ ਹਨ ਉਨਾ ਮੰਗਾਂ ਨੂੰ ਪੂਰੀਆਂ ਹੋਣ ਉਪਰੰਤ ਪਿੰਡਾਂ ਨੂੰ ਪਰਤਿਆ ਜਾਂਵੇਗਾ।