ਲੋਕਾਂ ਵਿਚ ਰੀਲਾਂ ਬਣਾਉਣ ਦਾ ਕ੍ਰੇਜ਼ ਇਕਦਮ ਵਧ ਗਿਆ ਹੈ। ਕਈ ਤਾਂ ਰੀਲ ਬਣਾਉਣ ਦੇ ਚੱਕਰ ਵਿਚ ਆਪਣੀ ਜਾਨ ਵੀ ਖ਼ਤਰੇ ਵਿਚ ਪਾ ਲੈਂਦੇ ਹਨ। ਅਜਿਹੀਆਂ ਕਈ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਈਆਂ ਹਨ।

    ਇਸ ਨਾਲ ਜੁੜਿਆ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਇਕ ਕੁੜੀ ਮੀਂਹ ‘ਚ ਰੀਲ ਬਣਾਉਣ ਲਈ ਛੱਤ ‘ਤੇ ਚੜ੍ਹ ਜਾਂਦੀ ਹੈ। ਉਸੇ ਵੇਲੇ ਬਿਜਲੀ ਡਿੱਗੀ। ਬਿਜਲੀ ਦੀ ਗਰਜ ਸੁਣ ਕੇ ਕੁੜੀ ਉੱਥੋਂ ਭੱਜ ਗਈ। ਕੁੱਲ ਮਿਲਾ ਕੇ ਲੜਕੀ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ।ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਦੇ ਮੌਸਮ ‘ਚ ਇਕ ਲੜਕੀ ਛੱਤ ‘ਤੇ ਡਾਂਸ ਕਰ ਰਹੀ ਹੈ। ਉਸ ਨੇ ਰੀਲ ਬਣਾਉਣ ਲਈ ਮੋਬਾਈਲ ਵੀ ਸੈੱਟਅੱਪ ਕਰ ਲਿਆ ਸੀ। ਪਰ ਜਿਵੇਂ ਹੀ ਉਹ ਡਾਂਸ ਸ਼ੁਰੂ ਕਰਦੀ ਹੈ, ਅਸਮਾਨ ਤੋਂ ਬਿਜਲੀ ਡਿੱਗਦੀ ਹੈ। ਇੰਜ ਜਾਪਦਾ ਹੈ ਕਿ ਲੜਕੀ ਦੇ ਨੇੜੇ ਕਿਤੇ ਬਿਜਲੀ ਡਿੱਗੀ ਹੈ।ਬਿਜਲੀ ਦੀ ਗਰਜ ਸੁਣਦੇ ਹੀ ਕੁੜੀ ਉੱਥੋਂ ਭੱਜ ਗਈ। ਪਰ ਇਹ ਸਾਰਾ ਦ੍ਰਿਸ਼ ਉਸ ਦੇ ਮੋਬਾਈਲ ਵਿੱਚ ਕੈਦ ਹੋ ਜਾਂਦਾ ਹੈ। ਲੜਕੀ ਖੁਸ਼ਕਿਸਮਤ ਰਹੀ ਕਿ ਉਹ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ। ਇਹ ਵੀਡੀਓ ਬਿਹਾਰ ਦੇ ਕਿਸੇ ਸਥਾਨ ਦਾ ਦੱਸਿਆ ਜਾ ਰਿਹਾ ਹੈ।