ਮਿਸ ਵਰਲਡ ਤੇ ਮਿਸ ਯੂਨੀਵਰਸ ਵਰਗੇ ਬਿਊਟੀ ਪੇਜੇਂਟਸ ਦੇ ਬਾਅਦ ਹੁਣ ਦੁਨੀਆ ਵਿਚ ਪਹਿਲਾ AI ਬਿਊਟੀ ਪੇਜੇਂਟ ਹੋਣ ਵਾਲਾ ਹੈ। ਰਿਪੋਰਟ ਮੁਤਾਬਕ ਏਆਈ ਮਾਡਲਸ ਦੇ ਵਿਚ ਹੋ ਰਹੇ ਇਸ ਮੁਕਾਬਲੇ ਨੂੰ ਬ੍ਰਿਟੇਨ ਦੀ ਫੈਨਵਿਊ ਕੰਪਨੀ ਵਰਲਡ AI ਕ੍ਰੀਏਟਰ ਐਵਾਰਡਸ ਨਾਲ ਮਿਲ ਕੇ ਆਯੋਜਿਤ ਕਰ ਰਹੀ ਹੈ।

    ਇਸ ਮੁਕਾਬਲੇ ਵਿਚ 2 AI ਜੱਜਾਂ ਤੋਂ ਇਲਾਵਾ ਪੀਆਰ ਐਡਵਾਈਜਰ ਐਂਡ੍ਰਚੂ ਬਲੋਚ ਤੇ ਬਿਜਨੇਸਮਾਨ ਸੈਲੀ ਐਨ ਫਾਸੇਟ ਵੀ ਬਤੌਰ ਜੱਜ ਮੌਜੂਦ ਰਹਿਣਗੇ। ਪੇਜੇਂਟ ਦੇ ਪਹਿਲੇ ਪੜਾਅ ਵਿਚ 1500 ਕੰਟੈਸਟਾਂ ਵਿਚੋਂ ਟੌਪ-10 ਏੇਆਈ ਮਾਡਲਸ ਦੀ ਚੋਣ ਕੀਤੀ ਗਈ ਹੈ। ਹੁਣ ਇਨ੍ਹਾਂ ਵਿਚ ਸ਼ੁਰੂਆਤੀ 3 ਪਾਇਦਾਨ ‘ਤੇ ਜਿੱਤ ਹਾਸਲ ਕਰਨ ਵਾਲੀ ਮਾਡਲਸ ਨੂੰ ਇਨਾਮ ਦਿੱਤਾ ਜਾਵੇਗਾ।ਮਿਸ AI ਬਣਨ ਵਾਲੀ ਮਾਡਲ ਨੂੰ 10.84 ਲੱਖ ਰੁਪਏ ਤੋਂ ਇਲਾਵਾ ਉਸ ਨੂੰ ਬਣਾਉਣ ਵਾਲੇ ਕ੍ਰੀਏਟਰ ਨੂੰ ਪਬਲਿਕ ਰਿਲੇਸ਼ਨਸ ਲਈ 4.17 ਲੱਖ ਰੁਪਏ ਦਿੱਤੇ ਜਾਣਗੇ। ਮੁਕਾਬਲੇ ਦੇ ਟੌਪ-10 ਪ੍ਰਤੀਯੋਗੀਆਂ ਵਿਚ ਭਾਰਤ ਦੀ ਏਆਈ ਮਾਡਲ ਜਾਰਾ ਸ਼ਤਾਵਰੀ ਵੀ ਸ਼ਾਮਲ ਹੈ। ਜਾਰਾ ਨੂੰ ਇਕ ਮੋਬਾਈਲ ਐਡ ਏਜੰਸੀ ਦੇ ਸਹਿ-ਸੰਸਥਾਪਕ ਰਾਹੁਲ ਚੌਧਰੀ ਨੇ ਬਣਾਇਆ ਹੈ।

    ਜਾਰਾ ਇਕ ਹੈਲਥ ਤੇ ਫਿਟਨੈੱਸ ਇੰਫਲੁਏਂਸਰ ਹੈ। ਉਨ੍ਹਾਂ ਦਾ ਸੋਸ਼ਲ ਮੀਡੀਆ ਪੇਜ ਵੀ ਹੈ, ਜਿਥੇ ਉਹ ਹੈਲਥ ਤੇ ਫੈਸ਼ਨ ਨਾਲ ਜੁੜੀ ਟਿਪਸ ਦਿੰਦੀ ਰਹਿੰਦੀ ਹੈ। ਇੰਸਟਾਗ੍ਰਾਮ ‘ਤੇ ਉਸ ਦੇ 8 ਹਜ਼ਾਰ ਤੋਂ ਜ਼ਿਆਦਾ ਫਾਲੋਅਰਸ ਹਨ। ਆਪਣੀਆਂ ਜ਼ਿਆਦਾਤਰ ਤਸਵੀਰਾਂ ਵਿਚ ਜਾਰਾ ਯੋਗ ਦੇ ਨਾਲ ਹੈਲਦੀ ਖਾਣੇ ਨਾਲ ਜੁੜੀਆਂ ਗੱਲਾਂ ਦੱਸ ਰਹੀ ਹੈ। ਜਾਰਾ ਇਸ ਬਿਊਟੀ ਏਜੰਟ ਵਿਚ ਏਸ਼ੀਆ ਤੋਂ ਚੁਣੀ ਗਈ 2 ਮਾਡਲਸ ਵਿਚੋਂ ਇਕ ਹੈ।ਜਾਰਾ ਜੂਨ 2023 ਤੋਂ PMH ਬਾਇਓਕੇਡਰ ਦੀ ਬ੍ਰਾਂਡ ਅੰਬੈਸਡਰ ਹੈ। ਸ਼ਤਾਵਰੀ ਅਗਸਤ 2023 ਵਿਚ ਇੰਫੁਲੇਂਸਰ ਮਾਰਕੀਟਿੰਗ ਟੈਲੇਂਟ ਮੈਨੇਜਰ ਵਜੋਂ ਡਿਜੀਮੀਜੋ ਈ-ਸਰਵਿਸਿਜ਼ LLP ਨਾਲ ਜੁੜੀ ਹੋਈ ਹੈ। ਉਹ ਯੂਪੀ ਦੇ ਨੋਇਡਾ ਦੀ ਰਹਿਣ ਵਾਲੀ ਹੈ।