ਚਿਪ ਵਾਲੇ ਪ੍ਰੀ ਪੇਡ ਮੀਟਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਲਗਾਏ ਜਾ ਰਹੇ ਹਨ ਸਰਕਾਰ ਇਸ ਨੂੰ ਤੁਰੰਤ ਬੰਦ ਕਰੇ —-ਸੁਖਵਿੰਦਰ ਸਿੰਘ ਸਭਰਾ
ਜਲੰਧਰ (ਵਿੱਕੀ ਸੂਰੀ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਜਲੰਧਰ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਅਤੇ ਜਿਲਾ ਸਕੱਤਰ ਜਰਨੈਲ ਸਿੰਘ ਰਾਮੇ ਦੀ ਅਗਵਾਈ ਵਿੱਚ ਸ਼ਾਹਕੋਟ ਜੌਨ ਦੇ ਪਿੰਡਾਂ ਦੀਆਂ ਮੀਟਿੰਗਾਂ ਕ੍ਰਮਵਾਰ ਪਿੰਡ ਹੇਰਾ,ਰੇੜਵਾਂ ,ਨਵਾਂ ਪਿੰਡ ਅਕਾਲੀਆਂ ,ਰਾਮੇ,ਪੱਤੋ ਕਲਾਂ,ਕਿਲੀ,ਬਾਹਮਣੀਆਂ ,ਚੱਕ ਬਾਹਮਣੀਆਂ ਵਿਖੇ ਹੋਈਆਂ ।ਇਸ ਮੋਕੇ ਤੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਉਚੇਚੇ ਤੋਰ ਤੇ ਪੁੱਜੇ।ਵੱਖ ਵੱਖ ਥਾਂਵਾਂ ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ,ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ,ਜਿਲਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ,ਜਿਲਾ ਖਜਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ ,ਜਿਲਾ ਸਕੱਤਰ ਜਰਨੈਲ ਸਿੰਘ ਰਾਮੇ ਅਤੇ ਹੋਰ ਆਗੂਆਂ ਨੇ ਕਿਹਾ ਕਿ ਪੂਰੇ ਉੱਤਰੀ ਭਾਰਤ ਵਿੱਚ ਮੀਂਹ ਅਤੇ ਹੜਾਂ ਦੇ ਕਾਰਨ ਭਾਰੀ ਤਬਾਹੀ ਹੋਈ ਹੈ ਜਿਸ ਵਿੱਚ ਫਸਲਾ ਦਾ ਅਤੇ ਕਿਸਾਨਾਂ ਮਜ਼ਦੂਰਾਂ ਦਾ ਬਹੁਤ ਨੁਕਸਾਨ ਹੋਇਆ ਹੈ ।ਇਸ ਵਿੱਚ ਮੂਲ ਰੂਪ ਵਿੱਚ ਸਰਕਾਰਾਂ ਹੀ ਜ਼ਿੰਮੇਵਾਰ ਹਨ ਕਿਉਂ ਕਿ ਸਰਕਾਰ ਨੇ ਸਮਾਂ ਰਹਿੰਦੇ ਪਾਣੀ ਦੇ ਕੁਦਰਤੀ ਸਰੋਤਾਂ ਦਾ ਪੁਖ਼ਤਾ ਪ੍ਰਬੰਧ ਨਹੀਂ ਕੀਤਾ ਅਤੇ ਦਰਿਆਵਾਂ ਦੇ ਬੰਨਾ ਨੂੰ ਦਰੁਸਤ ਨਹੀਂ ਕੀਤਾ ਗਿਆ ।ਸਰਕਾਰ ਨੂੰ ਚਾਹੀਦਾ ਸੀ ਕਿ ਉਹ ਦਰਿਆਵਾਂ ਦੇ ਬੰਨਾਂ ਤੇ ਮਿੱਟੀ ਪਾ ਕੇ ਅਤੇ ਪੱਕੀ ਸੜਕ ਬਣਾ ਕੇ ਉਹਨਾਂ ਨੂੰ ਪੱਕਿਆ ਕਰਦੀ ਪਰ ਇਸ ਦੇ ਉਲਟ ਸਰਕਾਰ ਦਾ ਧਿਆਨ ਕੇਵਲ ਮਾਈਨਿੰਗ ਕਰਕੇ ਆਪਣੇ ਚਹੇਤਿਆਂ ਨੂੰ ਫ਼ਾਇਦਾ ਪਹੁੰਚਾਉਣ ਵੱਲ ਹੈ ।ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫਸਲਾਂ ਦੇ ਖ਼ਰਾਬੇ ਦਾ 50 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ,ਜਿਸ ਕਿਸਾਨ ਦੇ ਪਸ਼ੂ ਧੰਨ ਦੀ ਹਾਨੀ ਹੋਈ ਹੈ ਉਸ ਨੂੰ ਇਕ ਲੱਖ ,ਜਿਸਦਾ ਘਰ ਢੇਰੀ ਹੋਇਆ ਉਸ ਨੂੰ 5 ਲੱਖ ,ਜੀਅ ਦੀ ਮੋਤ ਤੇ ਦੱਸ ਲੱਖ ,ਅਤੇ ਜਿਹੜੇ ਖੇਤਾਂ ਵਿੱਚ ਮਿੱਟੀ ਪੈ ਗਈ ਹੈ ਉੱਥੇ ਮਾਇਨਿੰਗ ਦਾ ਹੱਕ ਕਿਸਾਨ ਨੂੰ ਦਿੱਤਾ ਜਾਵੇ ,ਡਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ,ਧੜੱਲੇ ਨਾਲ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਨੱਥ ਪਾਈ ਜਾਵੇ,ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਦੋਸ਼ੀ ਜੇਲਾਂ ਵਿੱਚ ਡੱਕੇ ਜਾਣ ,ਚਿਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ ,ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ।ਇਹਨਾਂ ਮੰਗਾਂ ਨੂੰ ਲੇ ਕੇ 28 ਸਤੰਬਰ ਨੂੰ ਪੰਜਾਬ ਭਰ ਵਿੱਚ 16 ਜਥੇਬੰਦੀਆਂ ਵੱਲੋ ਵੱਖ ਵੱਖ ਥਾਂਵਾਂ ਤੇ ਸਾਂਝੇ ਤੋਰ ਤੇ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ,ਬੀਬੀਆਂ ,ਬੱਚੇ ,ਬਜ਼ੁਰਗ ਹਿੱਸਾ ਲੇਣਗੇ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਬੀਬੀ ਪਰਮਜੀਤ ਕੌਰ,ਨਿੰਦਰ ਕੌਰ,ਗੁਰਬਖਸ਼ ਕੌਰ ,ਕਰਮ ਸਿੰਘ ,ਜੁਝਾਰ ਸਿੰਘ ਰੇੜਵਾਂ ,ਤੇਜਾ ਸਿੰਘ ,ਗੁਰਦਿਆਲ ਸਿੰਘ ਰਾਮੇ,ਸੁਖਦੇਵ ਸਿੰਘ ,ਹਰਫੂਲ ਸਿੰਘ ,ਮੰਗਲ ਸਿੰਘ,ਬਲਜਿੰਦਰ ਸਿੰਘ ਰਾਜੇਵਾਲ ,ਸੁਖਜਿੰਦਰ ਸਿੰਘ ਹੇਰਾ ,ਸਵਰਨ ਸਿੰਘ ਕਿਲੀ,ਨਿਰਮਲ ਸਿੰਘ ,ਸੁਖਜਿੰਦਰ ਸਿੰਘ ਨਵਾਂ ਪਿੰਡ ਅਕਾਲੀਆਂ ,ਪਰਮਜੀਤ ਸਿੰਘ ,ਜਰਨੈਲ ਸਿੰਘ ਬਾਹਮਣੀਆਂ ,ਰਵਿੰਦਰ ਪਾਲ ਸਿੰਘ ,ਸੁਖਵਿੰਦਰ ਸਿੰਘ ਪੱਤੋ ਕਲਾ ,ਜਗਤਾਰ ਸਿੰਘ ,ਬਲਰਾਜ ਸਿੰਘ ਚੱਕ ਬਾਹਮਣੀਆਂ ਅਤੇ ਇਹਨਾਂ ਪਿੰਡਾਂ ਦੇ ਅਣਗਿਣਤ ਕਿਸਾਨ ਮਜ਼ਦੂਰ ਅਤੇ ਬੀਬੀਆਂ ਹਾਜ਼ਰ ਸਨ।