ਲੋਹੀਆਂ (ਵਿੱਕੀ ਸੂਰੀ) : ਲੋਹੀਆਂ ਹਲਕੇ ਦੇ ਪਿੰਡ ਨੱਲ ਦੀ ਦਾਣਾ ਮੰਡੀ ਵਿਖੇ ਹੜ੍ਹ ਪ੍ਰਭਾਵਿਤ ਧੱਕਾ ਬਸਤੀ ਵਾਲਿਆਂ ਦੇ ਆਰਜ਼ੀ ਰੇਣ ਬਸੇਰੇ ਵਿੱਚ ਸੋਗ ਦਾ ਮਾਹੌਲ ਪੇਂਦਾ ਹੋ ਗਿਆ ਜਦੋਂ 24 ਸਾਲਾ ਸੁਖਦੇਵ ਸਿੰਘ ਸਰਕਾਰ ਦੀਆਂ ਘਟੀਆ ਕਾਰਗੁਜ਼ਾਰੀਆਂ ਦੀ ਭੇਟ ਚੜ ਗਿਆ ।ਮੋਕੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ।ਇਸ ਮੋਕੇ ਤੇ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ ਅਤੇ ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਨੇ ਦੱਸਿਆ ਕਿ ਇਹ ਹੜ੍ਹ ਪ੍ਰਭਾਵਿਤ ਲੋਕ ਜਿਨਾ ਦੇ ਮਕਾਨ ਪਾਣੀ ਨਾਲ ਰੁੜ ਗਏ ਸਨ ਪਿਛਲੇ ਦੋ ਮਹੀਨਿਆਂ ਤੋਂ ਨੱਲ ਮੰਡੀ ਵਿੱਚ ਤਰਪਾਲ਼ਾਂ ਦੀਆਂ ਝੁੱਗੀਆਂ ਪਾ ਕੇ ਆਪਣੇ ਦਿਨ ਕੱਟ ਰਹੇ ਹਨ ਅਤੇ ਸਰਕਾਰ ਕੋਲ਼ੋਂ ਕੋਈ ਵੀ ਮਦਦ ਨਾ ਮਿਲਣ ਕਾਰਨ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ ।ਹਰ ਜਗਾ ਗੰਦਗੀ ਦੇ ਢੇਰ ਪਏ ਹਨ ਅਤੇ ਸਰਕਾਰ ਵੱਲੋ ਕੋਈ ਵੀ ਸਹਿਤ ਕਰਮਚਾਰੀ ਇਹਨਾਂ ਦੀ ਸਾਰ ਲੇਣ ਨਹੀਂ ਆਇਆ ।ਉਹਨਾਂ ਕਿਹਾ ਕਿ ਸਹਿਤ ਸਹੂਲਤਾਂ ਦੀ ਅਣਹੋਂਦ ਕਾਰਨ 24 ਸਾਲਾ ਸੁਖਦੇਵ ਸਿੰਘ ਦੀ ਮੌਤ ਹੋ ਗਈ ਜੋ ਕੇ ਸਿਸਟਮ ਵਾਸਤੇ ਬੜੀ ਸ਼ਰਮ ਦੀ ਗੱਲ ਹੈ ।ਸਰਕਾਰ ਨੂੰ ਚਾਹੀਦਾ ਹੈ ਕਿ ਉਹ ਛੇਤੀ ਤੋਂ ਛੇਤੀ ਇਹਨਾਂ ਲੋਕਾਂ ਦੀ ਸਾਰ ਲਵੇ ਨਹੀਂ ਤਾਂ ਜਥੇਬੰਦੀ ਅਗਲੇ ੲੈਕਸ਼ਨ ਦਾ ਐਲਾਨ ਕਰੇਗੀ ।