ਆਖਰੀ ਉਮੀਦ ਵੈਲਫ਼ੇਅਰ ਸੋਸਾਇਟੀ ਵੱਲੋਂ ਓਹਨਾਂ ਬੱਚਿਆ ਲਈ ਸਮਰ ਕੈਂਪ ਲਗਾਇਆ ਗਿਆ ਜਿਹਨਾਂ ਦਾ ਸੁਪਨਾ ਰਹਿ ਜਾਂਦਾ ਸਮਰ ਕੈਂਪ ਅੱਤੇ ਵਾਟਰ ਪਾਰਕ ਜਾਨਾ ਸੰਸਥਾਂ ਵੱਲੋ 4 ਦਿਨ ਦਾ ਕੈਂਪ ਆਦਰਸ਼ ਨਗਰ ਪਾਰਕ ਵਿੱਚ ਰੋਜ਼ਾਨਾ ਸਵੇਰੇ 6 ਤੋਂ 9 ਵਜੇ ਤੱਕ ਲਗਾਇਆ ਗਿਆ।ਜਿੱਸ ਵਿੱਚ ਦੂਰ ਨੇੜੇ ਦੇ ਤਕਰੀਬਨ 258 ਬੱਚਿਆ ਨੇ ਹੁੰਮ ਹੁੰਮਾ ਕੇ ਹਿੱਸਾ ਲਿਆ। ਉੱਥੇ ਹੀ ਓਹਨਾਂ ਦੇ ਪਰਿਵਾਰਾਂ ਵੱਲੋ ਵੀ ਕੈਂਪ ਵਿੱਚ ਹਿੱਸਾ ਲਿਆ ਗਿਆ।4 ਦਿਨਾਂ ਦੇ ਕੈਂਪ ਵਿੱਚ ਬੱਚਿਆਂ ਨੂੰ ਭੰਗੜਾ, ਗਿੱਧਾ , ਯੋਗਾ, ਡਾਂਸ, ਜਾਦੂ, ਧਿਆਨ ਲਗਾਉਣਾ, ਪਾਣੀ ਦੀ ਦੁਰਵਰਤੋਂ ਨੂੰ ਰੋਕਣ ਸਬੰਧੀ , ਨਸ਼ੇ ਤੋਂ ਦੂਰ ਰਹਿਣ ਸਬੰਧੀ, ਟ੍ਰੈਫਿਕ ਨਿਯਮਾਂ ਦੀ ਪਾਲਣਾ ਵਾਤਾਵਰਨ ਸੰਭਾਲ ਲਈ ਜਾਗਰੂਕ ਕੀਤਾ ਗਿਆ।ਆਖੀਰਲੇ ਦਿਨ ਬੱਚਿਆ ਨੂੰ ਹਰਲੀਨ ਵਾਟਰ ਪਾਰਕ ਵਿੱਚ ਵੀ ਲਜਾਇਆ ਗਿਆ। ਜਿੱਸ ਵਿੱਚ ਬੱਚਿਆ ਨੇ ਬਹੁਤ ਆਨੰਦ ਮਾਣਿਆ।ਇਸ ਕੈਂਪ ਮੌਕੇ ਬੱਚਿਆ ਨੂੰ ਸਾਈਕਲ ਵੰਡੇ ਗਏ, ਖਾਣ ਪੀਣ ਦਾ ਖੁੱਲਾ ਲੰਗਰ, ਬੂਟੇ, ਸਪੋਰਟਸ ਦਾ ਸਮਾਣ, ਬੈਟ ਬਾਲ਼, ਚਿੜੀ ਛਿੱਕਾ, ਡਰਾਇੰਗ ਕਲਰ , ਅੱਤੇ ਜਰੂਰਤ ਦਾ ਸਮਾਣ ਵੰਡਿਆ ਗਿਆ ।ਐਨਜੀਓ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਓਹਨਾਂ ਦਾ ਇਸ ਕੈਂਪ ਨੂੰ ਲਗਾਉਣ ਦਾ ਮੁੱਖ ਉਦੇਸ਼ ਮੱਨੁਖਤਾ ਦੀ ਸੇਵਾ ਹੈ। ਇਸ ਕੈਂਪ ਵਿੱਚ ਅਗਲੀ ਵਾਰ 600 ਬੱਚਿਆ ਦਾ ਆਯੋਜਨ ਕੀਤਾ ਜਾਏਗਾ। ਓਹਨਾਂ ਦੱਸਿਆ ਕਿ ਇੱਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਭੰਗੜਾ ਮਾਹਿਰ ਅਮਰਿੰਦਰ ਸੰਧੂ , ਝੁਜਾਰ ਸਿੰਘ, ਨਿਰਮਲ ਨਿੰਮਾ, ਚੰਨੀ ਟਕੁਲੀਆ, ਤਰੁਣ ਪਾਲ ਸਿੰਘ, ਜਾਦੂਗਰ ਪਰਮੋਦ ਅਰੋੜਾ, ਟੀਨੂੰ ਲੂਥਰਾ, ਸੰਦੀਪ ਅੰਸਲ, ਜਸਮੀਤ ਸਿੰਘ, ਪਰਮਪਾਲ ਸਿੰਘ ਪੰਨੂ, ਸਾਬਕਾ ਮੇਅਰ ਰਾਜਾ ਜੀ, ਟਵਿੰਕਲ ਖੰਨਾ, ਰੇ ਗੁਰੁੰਗ, ਸੁਖਬੀਰ ਕੋਰ ਚੱਠਾ, ਗੁਰਚਰਨ ਸਿੰਘ ਟੱਕਰ, ਰੇਡੀਓ ਪੂਜਾ ਤੁਹਾਨੀ, ਅਲਾਇੰਸ ਕਲੱਬ ਦੀ ਟੀਮ, ਗੁਰਵਿੰਦਰ ਸਿੰਘ ਜੱਜ, ਰਜਤ ਕੁਮਾਰ, ਨਿਖਿਲ ਸਰੀਨ, ਕੁਲਵਿੰਦਰ ਹੀਰਾ, ਪਰਮਜੀਤ ਸਿੰਘ, ਪਲਵਿੰਦਰ ਕੌਰ, ਪਰਮਜੀਤ ਕੌਰ, ਸੋਨੀਆ, ਤਨੁ, ਕਮਲ ਗੁੰਬਰ, ਪ੍ਰਕਾਸ਼ ਕੌਰ, ਸਰੀਨਾ ਦੀਵਾਨ, ਅਨੀਤਾ, ਸ਼ਾਮ ਕੇ ਦੀਵਾਨੇ ਐਨਜੀਓ, ਅਮਨਦੀਪ ਸਿੰਘ , ਸੰਦੀਪ, ਉਪਿੰਦਰ ਸਿੰਘ ਅੱਤੇ ਬਹੁਤ ਸਾਰੀਆਂ ਰਾਜਨੀਤਿਕ ਧਾਰਮਿਕ ਸਮਾਜਿਕ ਸੰਸਥਾਵਾ ਵੱਲੋ ਹਾਜ਼ਰੀ ਭਰੀ ਗਈ।ਸੰਸਥਾ ਵੱਲੋ ਸੱਭ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਯੌਗਦਾਨ ਭੇਜ ਕੇ ਮਨੁੱਖਤਾ ਦੀ ਸੇਵਾ ਲਈ ਸਹਿਯੋਗ ਕੀਤਾ।ਜਿੱਸ ਵਿੱਚ ਵਿਹੈਸ਼ ਤੌਰ ਤੇ ਸੀ ਟੀ ਇੰਸਟੀਚਿਊਟ, ਹਰਲੀਨ ਵਾਟਰ ਪਾਰਕ, ਕਰਾਵਿੰਗ ਫਿੱਟਨੈੱਸ ਜਿਮ, ਮਾਸਟਰ ਧਰਮ ਪਾਲ ਆਖਰੀ ਸਹਾਰਾ ਸੇਵਾ ਘਰ ਵੱਲੋ ਵਡਮੁੱਲਾ ਯੋਗਦਾਨ ਪਾਇਆ ਗਿਆ।