ਫਗਵਾੜਾ 22 ਮਈ (ਨਰੇਸ਼ ਪੱਸੀ , ਇੰਦਰਜੀਤ ਸ਼ਰਮਾ ) ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉੱਮੀਦਵਾਰ ਸ. ਸੋਹਣ ਸਿੰਘ ਠੰਡਲ ਦੇ ਹੱਕ ‘ਚ ਸ਼ਹਿਰ ਦੇ ਨਹਿਰੂ ਨਗਰ, ਪ੍ਰੇਮ ਨਗਰ, ਸੰਤੋਖਪੁਰਾ ਅਤੇ ਰੇਲਵੇ ਰੋਡ ਦੇ ਸਮੂਹ ਵੋਟਰਾਂ ਨੂੰ ਲਾਮਬੰਦ ਕਰਨ ਦੇ ਮਕਸਦ ਨਾਲ ਇਕ ਭਰਵੀਂ ਮੀਟਿੰਗ ਹਲਕਾ ਸ਼ਹਿਰੀ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਸਥਾਨਕ ਹੋਟਲ ਗ੍ਰੈਂਡ ਅੰਬੇਸਡਰ ਵਿਖੇ ਹੋਈ। ਜਿਸ ਵਿਚ ਦਿਹਾਤੀ ਹਲਕਾ ਇੰਚਾਰਜ ਰਾਜਿੰਦਰ ਸਿੰਘ ਚੰਦੀ, ਹਲਕਾ ਉੱਮੀਦਵਾਰ ਸ. ਸੋਹਨ ਸਿੰਘ ਠੰਡਲ ਦੇ ਪੁੱਤਰ ਰਵਿੰਦਰ ਸਿੰਘ ਠੰਡਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਵੋਟਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਨੇ ਪੰਜਾਬ ਦਾ ਵਿਕਾਸ ਕਰਵਾਇਆ ਹੈ ਅਤੇ ਹਮਸਾ ਪੰਜਾਬ ਦੇ ਹੱਕਾਂ ਲਈ ਡੱਟ ਕਿ ਪਹਿਰਾ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਤੇ ਪੰਥ ਦੀ ਚੜ੍ਹਦੀ ਕਲਾ ਲਈ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਸ੍ਰੋ.ਅ.ਦ. ਉੱਮੀਦਵਾਰ ਸੋਹਣ ਸਿੰਘ ਠੰਡਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜੇਤੂ ਬਣਾਇਆ ਜਾਵੇ। ਹਲਕਾ ਇੰਚਾਰਜ ਖੁਰਾਣਾ ਅਤੇ ਚੰਦੀ ਤੋਂ ਇਲਾਵਾ ਹਰਵਿੰਦਰ ਸਿੰਘ ਵਾਲੀਆ, ਦਵਿੰਦਰ ਸਿੰਘ ਚਾਨਾ, ਅਵਤਾਰ ਸਿੰਘ ਭੁੰਗਰਨੀ ਨੇ ਵੀ ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੇ ਚੋਣ ਨਿਸ਼ਾਨ ‘ਤੱਕੜੀ’ ਨੂੰ ਵੋਟ ਪਾਉਣ ਦੀ ਪੁਰਜੋਰ ਅਪੀਲ ਕੀਤੀ। ਰਵਿੰਦਰ ਸਿੰਘ ਠੰਡਲ ਨੇ ਵੋਟਰਾਂ ਨੂੰ ਭਰੋਸਾ ਦਿੱਤਾ ਕਿ ਚੋਣ ਜਿੱਤਣ ਤੋਂ ਬਾਅਦ ਉਹਨਾਂ ਦੇ ਪਿਤਾ ਸੋਹਨ ਸਿੰਘ ਠੰਡਲ ਬਤੌਰ ਹਲਕਾ ਐਮ.ਪੀ. ਫਗਵਾੜਾ ਦੇ ਲਈ ਬਹੁਤ ਸਾਰੇ ਵਿਕਾਸ ਦੇ ਪ੍ਰੋਜੈਕਟ ਪਾਸ ਕਰਵਾਉਣਗੇ ਅਤੇ ਪੰਜਾਬ ਤੇ ਪੰਥ ਦੇ ਮਸਲਿਆਂ ਨੂੰ ਵੀ ਪਾਰਲੀਮੈਂਟ ਵਿਚ ਪੁਰਜੋਰ ਤਰੀਕੇ ਨਾਲ ਚੁੱਕਦਿਆਂ ਹਰੇਕ ਮਸਲੇ ਦਾ ਢੁਕਵਾਂ ਹੱਲ ਕਰਵਾਉਣਗੇ। ਵੋਟਰਾਂ ਨੇ ਭਰੋਸਾ ਦਿੱਤਾ ਕਿ ਉਹ ਪੰਜਾਬੀਆਂ ਦੇ ਹਰਮਨ ਪਿਆਰੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਹੀ ਆਪਣਾ ਕੀਮਤੀ ਵੋਟ ਪਾਉਣਗੇ। ਸਟੇਜ ਦੀ ਸੇਵਾ ਬਲਜਿੰਦਰ ਸਿੰਘ ਠੇਕੇਦਾਰ ਵਲੋਂ ਨਿਭਾਈ ਗਈ। ਇਸ ਮੌਕੇ ਸ਼ਾਮ ਲਾਲ ਗੁਪਤਾ , ਜਸਵਿੰਦਰ ਸਿੰਘ , ਧਰਮਿੰਦਰ ਸ਼ਰਮਾ ਸਰਨਜੀਤ ਸਿੰਘ ਅਟਵਾਲ, ਧਰਮਿੰਦਰ ਟੋਨੀ , ਸਰੂਪ ਸਿੰਘ ਖਲਵਾੜਾ, ਦਵਿੰਦਰ ਸਿੰਘ , ਝਿਰਮਲ ਸਿੰਘ ਭਿੰਡਰ ,ਆਫਿਸ ਇੰਚਾਰਜ ਬਹਾਦਰ ਸਿੰਘ ਸੰਗਤਪੁਰ, ਗੁਰਦੀਪ ਸਿੰਘ ਖੇੜਾ, ਵਿੱਕੀ ਪਾਸਟਾ , ਜਸਵਿੰਦਰ ਸਿੰਘ ਭਗਤਪੁਰਾ , ਗੁਰਸਿਮਰ ਸਿੰਘ, ਸੁਖਦੀਪ ਵਾਲੀਆਂ, ਰੋਹਿਤ ਪਾਲ ਤੋ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਹਾਜ਼ਰ ਸਨ ਆਦਿ ਵੀ ਹਾਜਰ ਸਨ।