ਫਤਿਹਗੜ੍ਹ ਸਾਹਿਬ : ਸਰਹਿੰਦ ਸ਼ਮਸ਼ੇਰ ਨਗਰ ਚੌਕ ਨੇੜੇ ਇਕ ਮਹਿੰਦਰਾ ਪਿਕਅੱਪ ਨੇ ਇਕ ਨਿੱਜੀ ਸਕੂਲ ਦੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਵਿਚ ਬੈਠੀ ਇਕ ਲੜਕੀ ਅਤੇ ਇਕ ਮਹਿਲਾ ਹੈਲਪਰ ਜ਼ਖਮੀ ਹੋ ਗਈ। ਇਸ ਸੜਕ ਹਾਦਸੇ ਵਿੱਚ ਮਹਿੰਦਰਾ ਪਿਕਅੱਪ ਅਤੇ ਬੱਸ ਦਾ ਕਾਫੀ ਨੁਕਸਾਨ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਬੱਸ ਦੇ ਡਰਾਈਵਰ ਬਰਿੰਦਰਜੀਤ ਸਿੰਘ ਨੇ ਦੱਸਿਆ ਕਿ ਸਕੂਲ ਬੱਸ ਵਿੱਚ ਕਰੀਬ 22 ਬੱਚੇ ਸਵਾਰ ਸਨ, ਜਿਨ੍ਹਾਂ ਨੂੰ ਉਹ ਸਰਹਿੰਦ ਤੋਂ ਸਕੂਲ ਲੈ ਕੇ ਜਾ ਰਿਹਾ ਸੀ, ਜਦੋਂ ਉਹ ਸ਼ਮਸ਼ੇਰ ਨਗਰ ਚੌਕ ਨੇੜੇ ਪੁੱਜਾ ਤਾਂ ਉਸ ਨੇ ਸਾਹਮਣੇ ਤੋਂ ਇੱਕ ਮਹਿੰਦਰਾ ਪਿਕਅੱਪ ਨੂੰ ਆਉਂਦਾ ਦੇਖਿਆ ਸਕੂਲ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਬੱਸ ਵਿੱਚ ਬੈਠੀ ਮਹਿਲਾ ਹੈਲਪਰ ਰੇਨੋ ਅਤੇ ਦੂਜੀ ਜਮਾਤ ਦੀ ਵਿਦਿਆਰਥਣ ਸ਼ੁਭਰੀਤ ਜ਼ਖ਼ਮੀ ਹੋ ਗਈ। ਸਥਾਨਕ ਲੋਕਾਂ ਨੇ ਸੜਕ ਹਾਦਸੇ ਦੀ ਸੂਚਨਾ ਰੋਡ ਸੇਫਟੀ ਫੋਰਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਟ੍ਰੈਫਿਕ ਪੁਲਸ ਦੇ ਸਹਾਇਕ ਐੱਸਐੱਚਓ ਰਾਜਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਮਹਿੰਦਰਾ ਪਿਕਅੱਪ ਅਤੇ ਬੱਸ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।