ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਫਿਰੋਜ਼ਪੁਰ ਅਤੇ ਬਾਬਾ ਕਾਲਾ ਮਹਿਰ ਯੂਥ ਕਲੱਬ ਵੱਲੋਂ ਸਰਦਾਰ ਹਰੀ ਸਿੰਘ ਸੰਧੂ ਸਾਬਕਾ ਸਰਪੰਚ ਅਤੇ ਬੀਬੀ ਨਛੱਤਰ ਕੌਰ ਸੰਧੂ ਦੀ ਸਦੀਵੀ ਯਾਦ ਚ 21 ਅਗਸਤ ਦਿਨ ਬੁੱਧਵਾਰ ਨੂੰ ਡੇਰਾ ਮਰਹਾਣਾ ਪਿੰਡ ਝੋਕ ਹਰੀ ਹਰ ਵਿਖੇ ਅੱਖਾਂ ਦੇ ਰੋਗਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ । ਜਿਸ ਵਿੱਚ ਚਿੱਟੇ ਮੋਤੀਏ ਦਾ ਸ਼ਿਕਾਰ ਪਾਏ ਜਾਣ ਵਾਲੇ ਮਰੀਜ਼ਾਂ ਦੇ ਮੁਫਤ ਅਪਰੇਸ਼ਨ ਕਰਵਾਏ ਜਾਣਗੇ । ਇਹ ਜਾਣਕਾਰੀ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਦੇ ਪ੍ਰਧਾਨ ਵਰਿੰਦਰ ਸਿੰਘ ਵੈਰੜ ਅਤੇ ਬਾਬਾ ਕਾਲਾ ਮਹਿਰ ਯੂਥ ਕਲੱਬ ਦੇ ਪ੍ਰਧਾਨ ਹਰਪਿੰਦਰ ਸਿੰਘ ਹੈਪਾ ਸੰਧੂ ਵੱਲੋਂ ਦਿੱਤੀ ਗਈ । ਉਹਨਾਂ ਦੱਸਿਆ ਕਿ ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ ਜਗਰਾਓਂ ਤੋਂ ਮਾਹਰ ਡਾਕਟਰਾਂ ਦੀ ਟੀਮ ਪਹੁੰਚ ਮਰੀਜਾਂ ਦਾ ਚੈੱਕ ਅਪ ਕਰੇਗੀ । ਉਹਨਾਂ ਨੇ ਦੱਸਿਆ ਕਿ 21 ਅਗਸਤ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਮਰੀਜਾਂ ਦਾ ਚੈੱਕ ਅੱਪ ਕੀਤਾ ਜਾਵੇਗਾ l ਮਰੀਜ਼ ਆਪਣੇ ਨਾਲ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਸੰਪਰਕ ਲਈ ਦੋ ਫੋਨ ਨੰਬਰ ਜਰੂਰ ਲਿਖ ਕੇ ਲਿਆਉਣ ।
