ਜਲੰਧਰ(ਵਿੱਕੀ ਸੂਰੀ):- ਜਲੰਧਰ ਦੇ ਵੈਸਟ ਹਲਕੇ ਵਿੱਚ ਜੈ ਮਹਾਬੀਰ ਕਲੱਬ (ਰਜਿ) ਪਾਵਨ ਵਲੋਂ ਅੱਜ ਸਾਬਕਾ ਕੌਸਲਰ ਮਨਜੀਤ ਸਿੰਘ ਟੀਟੂ ਨੂੰ ਵਿਸ਼ਾਲ ਰਾਮਲੀਲਾ ਵਿੱਚ ਸ਼ਾਮਲ ਹੋਣ ਲਈ ਸਦਾ ਪੱਤਰ ਦਿੱਤਾ ਗਿਆ |ਇਸ ਵਾਰ ਕਲੱਬ ਵੱਲੋਂ 27 ਵੀਂ ਰਾਮ ਲੀਲਾ ਜੋ 2 ਅਕਤੂਬਰ ਨੂੰ ਆਰੰਭ ਹੋਵੇਗੀ ਤੇ 10 ਅਕਤੂਬਰ ਤੱਕ ਚੱਲੇਗੀ ਅਤੇ ਦੁਸ਼ਹਿਰਾ ਉਤਸਵ 12 ਅਕਤੂਬਰ ਨੂੰ ਬੜੀ ਧੂਮ-ਧਾਮ ਨਾਲ ਨਗਰ ਦੀ ਵਿਸ਼ਾਲ ਗਰਾਊਂਡ ਵਿਚ ਕਰਵਾਇਆ ਜਾ ਰਿਹਾ ਹੈ|ਜਿਸ ਸਬੰਧੀ ਕਲੱਬ ਦੇ ਆਗੂਆ ਵੱਲੋਂ ਨਗਰ ਵਿਚ ਸੱਦਾ ਪੱਤਰ ਵੰਡੇ ਗਏ ਅਤੇ ਸੰਗਤਾਂ ਨੂੰ ਪਰਿਵਾਰ ਸਹਿਤ ਸ਼ਾਮਲ ਹੋਣ ਦੀ ਅਪੀਲ ਕੀਤੀ। ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਇਹ ਇਕ ਧਾਰਮਿਕ ਉਪਰਾਲਾ ਹੈ ਜਿਸ ਨਾਲ ਪੁਰਾਤਨ ਸਮੇਂ ਚੱਲਦੀ ਆ ਰਹੀ ਰੀਤ ਬਰਕਰਾਰ ਹੈ ਉੱਥੇ ਨਵੀਂ ਪੀੜ੍ਹੀ ਵੀ ਧਰਮ ਨਾਲ ਜੁੜਦੀ ਹੈ ਅਤੇ ਜਾਣੂ ਹੁੰਦੀ ਕਿ ਸੱਚ ਦੀ ਕਿਵੇ ਬੁਰਾਈ ਤੇ ਜਿੱਤ ਹੋਈ ਹੈ।

ਪ੍ਰਦਾਨ ਪ੍ਰਦੀਪ ਐਡਵੋਕੇਟ ਨੇ ਦੱਸਿਆ ਕਿ ਸਾਰੇ ਪ੍ਰੋਗਰਾਮ ਇਸ ਪ੍ਰਕਾਰ ਹੈ | 2-10-2024 ਰਾਮ ਅਵਤਾਰ, 7-10-2024 ਬਾਲੀ ਵਧ, 3-10-2024 ਸੀਤਾ ਸਵੈਵਰ, 8-10-2024 ਲਾਂਕਾ ਦਹਨ, 4-10-2024 ਰਾਮ ਬਣਵਾਸ, 9-10-2024 ਲਕਸ਼ਮਣ ਮੂਰਛਾ, 5-10-2024 ਭਰਤ ਮਿਲਾਪ ,10-2024 ਰਾਵਣ ਵਧ, 6-10-2024 ਸੀਤਾ ਹਰਣ | ਵੈਲਕਮ ਪੰਜਾਬ ਕੇ ਚੀਐਫ ਐਡੀਟਰ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਵੈਲਕਮ ਗਰੁੱਪ ਦੀ ਪੂਰੀ ਟੀਮ ਇਸ ਦੁਸਹਿਰੇ ਵਿੱਚ ਜਰੂਰ ਸ਼ਾਮਿਲ ਹੋਵੇਗੀ |