ਫਰੀਦਕੋਟ(ਵਿਪਨ ਕੁਮਾਰ ਮਿਤੱਲ) :- ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਮਾਤਾ ਗੁਜਰੀ ਅਤੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਮੁਫ਼ਤ ਐਂਬੂਲੈਂਸ ਸੇਵਾ ਮਿਤੀ 22ਦਸੰਬਰ ਤੋਂ 28ਦਸੰਬਰ ਸ਼ੁਰੂ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਦੱਸਿਆ ਕਿ ਮਾਤਾ ਗੁਜਰੀ ਅਤੇ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਸੇਵਾ ਸੁਸਾਇਟੀ ਵੱਲੋਂ ਸ਼ੁਰੂ ਕੀਤੀ ਗਈ ਹੈ।ਇਹ ਐਂਬੂਲੈਂਸ ਦੀ ਮੁਫ਼ਤ ਸੇਵਾ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਤੋਂ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਅਤੇ ਇਹ ਸੇਵਾ ਮਰੀਜ਼ਾਂ ਨੂੰ ਇਹਨਾ ਦਿਨਾਂ ਵਿੱਚ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਫਰੀਦਕੋਟ ਤੋਂ ਪੰਜਾਬ ਦੇ ਕਿਸੇ ਵੀ ਕੋਨੇ ਤੱਕ ਪਹੁਚਾਉਣ ਲਈ ਦਿੱਤੀ ਜਾਵੇਗੀ।ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਸੁਸਾਇਟੀ ਇਸ ਨੂੰ ਆਪਣਾ ਛੋਟਾ ਜਿਹਾ ਯੋਗਦਾਨ ਮੰਨਦੀ ਹੈ ਅਤੇ ਇਹ ਸੇਵਾ ਪਰਮਾਤਮਾ ਵੱਲੋਂ ਸਾਡੀ ਲਗਾਈ ਗਈ ਹੈ ਅਤੇ ਸੁਸਾਇਟੀ ਮੈਂਬਰ ਇਹ ਮੁਫ਼ਤ ਸੇਵਾ ਦੇ ਕੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ। ਸ਼੍ਰੀ ਅਰੋੜਾ ਨੇ ਦੱਸਿਆ ਕਿ ਇਹ ਮੁਫ਼ਤ ਐਂਬੂਲੈਂਸ ਸੇਵਾ 24ਘੰਟੇ ਦਿੱਤੀ ਜਾਵੇਗੀ ਤਾਂ ਜੌ ਲੋੜਵੰਦ ਅਤੇ ਗਰੀਬ ਮਰੀਜ ਇਸ ਦਾ ਲਾਭ ਲੈ ਸਕਣ।ਉਹਨਾ ਇਹ ਵੀ ਦਸਿਆ ਕਿ ਸਾਡੀ ਐਂਬੂਲੈਂਸ ਦਾ ਨੰਬਰ ਪੀ.ਬੀ. 04 S ਹੈ ਅਤੇ ਡਰਾਈਵਰ ਗੁਰਚਰਨ ਸਿੰਘ ਨਾਲ 98725 68697 ਤੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨਾਲ 94173 81780 ਸੰਪਰਕ ਕੀਤਾ ਜਾ ਸਕਦਾ ਹੈ।