ਸੋਸ਼ਲ ਮੀਡੀਆ ‘ਤੇ ਛਾਈ ਰਹਿਣ ਵਾਲੀ ਪਾਇਲ ਨੇ ਥਾਣਾ ਇੰਚਾਰਜ ਦੀ ਕਾਰ ‘ਤੇ ਬੈਠ ਕੇ ਵੀਡੀਓ ਬਣਾਈ। ਇਹ ਗੱਡੀ ਜਲੰਧਰ ਪੁਲਿਸ ਕਮਿਸ਼ਨਰੇਟ ਦੇ ਥਾਣਾ ਡਵੀਜ਼ਨ ਨੰਬਰ 4 ਦੇ ਐਸ.ਐਚ.ਓ. ਵੀਡੀਓ ਵਾਇਰਲ ਹੋਣ ‘ਤੇ ਮਾਮਲਾ ਡੀਜੀਪੀ ਗੌਰਵ ਯਾਦਵ ਤੱਕ ਪਹੁੰਚ ਗਿਆ।

    ਵੀਡੀਓ ਦੇਖਣ ਤੋਂ ਬਾਅਦ ਚੰਡੀਗੜ੍ਹ ਦੇ ਉੱਚ ਅਧਿਕਾਰੀ ਹੈਰਾਨ ਰਹਿ ਗਏ ਅਤੇ ਤੁਰੰਤ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੂੰ ਐਸਐਚਓ ਅਸ਼ੋਕ ਕੁਮਾਰ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਤੋਂ ਬਾਅਦ ਅਸ਼ੋਕ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ।

    ਜਿਸ ਸਮੇਂ ਇਹ ਵੀਡੀਓ ਬਣਾਈ ਗਈ, ਉਸ ਸਮੇਂ ਥਾਣਾ 4 ਦੇ ਐਸਐਚਓ ਅਸ਼ੋਕ ਕੁਮਾਰ ਗੱਡੀ ਦੇ ਨੇੜੇ ਨਹੀਂ ਸਨ। ਪਰ ਥਾਣਾ 4 ਦੇ ਮੁਲਾਜ਼ਮ ਨੇੜੇ ਹੀ ਖੜ੍ਹੇ ਸਨ। ਪਾਇਲ ਪਰਮਾਰ ਨੇ ਵੀ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਇਸ ਤੋਂ ਬਾਅਦ ਇਹ ਤੇਜ਼ੀ ਨਾਲ ਵਾਇਰਲ ਹੋਣ ਲੱਗਾ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਉੱਚ ਅਧਿਕਾਰੀਆਂ ਤੋਂ ਮਾਮਲੇ ਦੀ ਰਿਪੋਰਟ ਤਲਬ ਕੀਤੀ ਗਈ ਹੈ। ਡੀਸੀਪੀ ਸਿਟੀ ਜਗਮੋਹਨ ਸਿੰਘ ਨੇ ਦੱਸਿਆ ਕਿ ਅਸ਼ੋਕ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।

    ਪਾਇਲ ਪਰਮਾਰ ਨੇ ਇੱਕ ਵੀਡੀਓ ਜਾਰੀ ਕਰਕੇ ਆਪਣਾ ਪੱਖ ਸਾਂਝਾ ਕੀਤਾ ਹੈ। ਇਸ ‘ਚ ਉਸ ਨੇ ਕਿਹਾ ਕਿ ਵੀਡੀਓ ਇਕ ਜਨਮਦਿਨ ਪਾਰਟੀ ਦਾ ਹੈ। ਉਕਤ ਪੁਲਿਸ ਵੈਨ ਉਥੇ ਆਈ ਸੀ। ਜਿੱਥੇ ਉਸ ਨੇ ਇਹ ਵੀਡੀਓ ਬਣਾਈ ਹੈ। ਵੀਡੀਓ ਰਾਹੀਂ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ।