ਨਾਗਪੁਰ ਵਿੱਚ ਇੱਕ ਪੁਲਸ ਚੌਕੀ ਦੇ ਅੰਦਰ ਜੂਆ ਖੇਡਦੇ ਅਤੇ ਸਿਗਰਟ ਪੀਂਦੇ ਦੋ ਪੁਲਸ ਕਰਮਚਾਰੀਆਂ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਜਿਸ ਤੋਂ ਬਾਅਦ ਇਹ ਵੀਡੀਓ ਚਰਚਾ ਦਾ ਵਿਸ਼ਾ ਬਣ ਗਿਆ। ਲੋਕਾਂ ਨੇ ਵੀਡੀਓ ਦੇ ਆਧਾਰ ‘ਤੇ ਦੋਵਾਂ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਲੋਕਾਂ ਨੇ ਪੁਲਸ ‘ਤੇ ਵੀ ਸਵਾਲ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਦੋਵਾਂ ਨੂੰ ਸਸਪੈਂਡ ਕਰ ਵੀ ਦਿੱਤਾ ਗਿਆ ਹੈ।ਵੀਡੀਓ ਦੇ ਆਧਾਰ ‘ਤੇ ਦੋਵਾਂ ਪੁਲਸ ਮੁਲਾਜ਼ਮਾਂ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਇਕ ਬਿਆਨ ਵੀ ਜਾਰੀ ਕੀਤਾ ਗਿਆ ਹੈ। ਇਸ ਸਬੰਧ ਵਿਚ ਇਕ ਨਿਊਜ਼ ਏਜੰਸੀ ਨੂੰ ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਦੇ ਡਿਪਟੀ ਕਮਿਸ਼ਨਰ (ਜ਼ੋਨ-5) ਨਿਕੇਤਨ ਕਦਮ ਨੇ ਪੁਰਾਣੀ ਕੰਪਟੀ ਰੋਡ ‘ਤੇ ਸਥਿਤ ਕਲਮਾਣਾ ਪੁਲਸ ਸਟੇਸ਼ਨ ਦੇ ਦੁਰਵਿਵਹਾਰ ਦੀ ਸੂਚਨਾ ਮਿਲਣ ਤੋਂ ਬਾਅਦ ਮਨੋਜ ਘੜਗੇ ਅਤੇ ਭੂਸ਼ਣ ਸਾਕਦੇ ਨੂੰ ਮੁਅੱਤਲ ਕਰ ਦਿੱਤਾ ਹੈ।

     

    https://www.instagram.com/aajtak/?utm_source=ig_embed&ig_rid=b3d96573-c3cb-464f-a82d-eead20472bbf

    ਅਧਿਕਾਰੀ ਨੇ ਦੱਸਿਆ ਕਿ ਵਾਇਰਲ ਵੀਡੀਓ ‘ਚ ਦੋ ਪੁਲਸ ਕਰਮਚਾਰੀ ਚੌਕੀ ਦੇ ਅੰਦਰ ਜੂਆ ਖੇਡਦੇ ਨਜ਼ਰ ਆ ਰਹੇ ਹਨ। ਜਿਨ੍ਹਾਂ ‘ਚੋਂ ਇਕ ਵਰਦੀ ‘ਚ ਸਿਗਰਟ ਪੀ ਰਿਹਾ ਸੀ ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਦੋਵਾਂ ਪੁਲਸ ਕਰਮਚਾਰੀਆਂ ਦੀ ਵੀਡੀਓ ਕਿਸ ਨੇ ਬਣਾਈ ਹੈ।ਇਸ ਦੇ ਨਾਲ ਹੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਸ ਵਿਭਾਗ ਨਾਗਪੁਰ ਸਮੇਤ ਸੂਬੇ ਦੇ ਹੋਰ ਪੁਲਿਸ ਥਾਣਿਆਂ ‘ਤੇ ਨਜ਼ਰ ਰੱਖ ਰਿਹਾ ਹੈ। ਜੇਕਰ ਕੋਈ ਪੁਲਿਸ ਮੁਲਾਜ਼ਮ ਅਜਿਹੀ ਹਰਕਤ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।