ਜਲੰਧਰ (ਵਿੱਕੀ ਸੂਰੀ) ਬਸਤੀ ਸ਼ੇਖ ਦੇ ਵੈਸਟ ਹਲਕੇ ਦੇ ਵਿੱਚ ਪੈਂਦੇ ਘਾਹ ਮੰਡੀ ਚੁੰਗੀ, ਗੁਲਬਿਆ ਮਹੱਲਾ ਦੁਸ਼ਹਿਰਾ ਗਰਾਊਂਡ ਦੇ ਨੇੜੇ ਸਿਲੰਡਰ ਭਰੇ ਜਾ ਰਹੇ ਹਨ। ਸਿਲੰਡਰ ਚੋਂ ਗੈਸ ਚੋਰੀ ਕਰਨ ਦਾ ਕੰਮ ਬਹੁਤ ਹੀ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ। ਸਿਲੰਡਰ ਵਿੱਚੋਂ ਗੈਸ ਕੱਢ ਕੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਜਿਸ ਨਾਲ ਲੋਕਾਂ ਨੂੰ ਗੈਸ ਸਿਲੰਡਰ ਘੱਟ ਪਹੁੰਚ ਰਹੀ ਹੈ। ਕਈ ਲੋਕ ਤਾਂ ਗੈਸ ਸਿਲੰਡਰ ਨੂੰ ਖਰੀਦਣ ਲਗੇ ਚੈੱਕ ਨਹੀਂ ਕਰਦੇ ਅਤੇ ਜਦੋਂ ਸਿਲੰਡਰ ਨੂੰ ਵਰਤੋ ਵਿੱਚ ਲਿਆਉਂਦੇ ਹਨ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਸਿਲੰਡਰ ਚੋਂ ਗੈਸ ਕੱਢੀ ਗਈ ਹੈ। ਇਹ ਗੋਰਖ ਧੰਦਾ ਬੜੇ ਜੋਰਾ ਸ਼ੋਰਾਂ ਨਾਲ ਚੱਲ ਰਿਹਾ ਹੈ । ਇਦਾਂ ਲੱਗਦਾ ਹੈ ਕਿ ਕਾਨੂੰਨ ਦੀਆਂ ਕੁਛ ਕਾਲੀਆ ਭੇਡਾਂ ਵੀ ਇਸ ਸਲੰਡਰ ਚੋਰਾ ਦੇ ਨਾਲ ਮਿਲ਼ਿਆ ਹੋਈਆਂ ਹਨ। ਹੁਣ ਦੇਖਣਾ ਹੋਏਗਾ ਕਿ ਪੁਲਿਸ ਇਹਨਾਂ ਤੇ ਕੀ ਕਾਰਵਾਈ ਕਰਦੀ ਹੈ।
