ਬਜਟ ਵਿੱਚ ਸੋਨਾ-ਚਾਂਦੀ ਦੀ ਕਸਟਮ ਡਿਊਟੀ ਘਟਣ ਮਗਰੋਂ ਲਗਾਤਾਰ ਚੌਥੇ ਦਿਨ ਇਨ੍ਹਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਚਾਰ ਦਿਨ ਵਿੱਚ ਸੋਨਾ 5,149 ਰੁਪਏ ਤੇ ਚਾਂਦੀ 6,860 ਰੁਪਏ ਸਸਤੀ ਹੋ ਗਈ ਹੈ। ਸਰਕਾਰ ਨੇ ਬਜਟ ਵਿੱਚ ਸੋਨਾ-ਚਾਂਦੀ ‘ਤੇ ਕਸਟਮ ਡਿਊਟੀ ਨੂੰ 15% ਤੋਂ ਘਟਾ ਕੇ 6% ਕਰ ਦਿੱਤੀ ਗਈ ਹੈ। ਇਸਦਾ ਅਸਰ ਇਨ੍ਹਾਂ ਦੀਆਂ ਕੀਮਤਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਬਜਟ ਦੇ ਤਿੰਨ ਦਿਨ ਬਾਅਦ ਯਾਨੀ ਅੱਜ ਸੋਨਾ 158 ਰੁਪਏ ਡਿੱਗ ਕੇ 68,069 ਰੁਪਏ ‘ਤੇ ਆ ਗਿਆ ਹੈ। ਉੱਥੇ ਹੀ ਚਾਂਦੀ ਅੱਜ 138 ਰੁਪਏ ਡਿੱਗ ਕੇ 81,336 ਰੁਪਏ ਪ੍ਰਤੀ ਕਿਲੋ ‘ਤੇ ਆ ਗਈ ਹੈ। 23 ਜੁਲਾਈ ਨੂੰ ਇਸ ਵਿੱਚ 3616 ਰੁਪਏ ਤੇ 24 ਜੁਲਾਈ ਨੂੰ 451 ਰੁਪਏ ਗਿਰਾਵਟ ਆਈ ਸੀ।
ਕਮੋਡਿਟੀ ਮਾਹਿਰ ਅਜੇ ਕੇਡਿਆ ਅਨੁਸਾਰ ਇਸ ਵਾਰ ਬਜਟ ਵਿੱਚ ਸੋਨਾ-ਚਾਂਦੀ ‘ਤੇ ਲੱਗਣ ਵਾਲੀ ਕਸਟਮ ਡਿਊਟੀ 15% ਤੋਂ ਘਟਾ ਕੇ 6% ਕਰ ਦਿੱਤੀ ਗਈ ਹੈ। ਇਸ ਨਾਲ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਸੋਨੇ ਦੀ ਮੰਗ ਹੋਰ ਤੇਜ਼ੀ ਨਾਲ ਵਧੇਗੀ। ਮਾਹਿਰਾਂ ਅਨੁਸਾਰ ਹੁਣ ਬੇਸ਼ੱਕ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਹੋਈ ਹੈ, ਪਰ ਕੁਝ ਦਿਨਾਂ ਬਾਅਦ ਇਹ ਫਿਰ ਤੋਂ ਕਵਰ ਕਰ ਲਵੇਗਾ। ਮਾਹਿਰਾਂ ਅਨੁਸਾਰ ਸੋਨੇ ਦੀ ਖਰੀਦ ਦਾ ਵਧੀਆ ਮੌਕਾ ਹੈ।ਇਸ ਸਾਲ ਹੁਣ ਤੱਕ ਸੋਨੇ ਦੀਆਂ ਕੀਮਤਾਂ 4,717 ਰੁਪਏ ਪ੍ਰਤੀ 10 ਗ੍ਰਾਮ ਵੱਧ ਚੁੱਕੇ ਹਨ। ਸਾਲ ਦੀ ਸ਼ੁਰੂਆਤ ਵਿੱਚ ਇਹ 63,352 ਰੁਪਏ ‘ਤੇ ਸੀ। ਜੋ ਹੁਣ 68.069 ਰੁਪਏ ਪ੍ਰਤੀ 10 ਗ੍ਰਾਮ ‘ਤੇ ਹੈ। ਉੱਥੇ ਹੀ ਚਾਂਦੀ ਸਾਲ ਦੀ ਸ਼ੁਰੂਆਤ ਵਿੱਚ 73,395 ਰੁਪਏ ਪ੍ਰਤੀ ਕਿੱਲੋ ‘ਤੇ ਸੀ, ਜੋ ਹੁਣ 81,336 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ। ਯਾਨੀ ਇਸ ਸਾਲ ਚਾਂਦੀ 7,941 ਰੁਪਏ ਵੱਧ ਚੁੱਕੀ ਹੈ।