ਫਰੀਦਕੋਟ (ਵਿਪਨ ਮਿਤੱਲ): ਸਰਕਾਰੀ ਹਾਈ ਸਕੂਲ ਭਾਣਾ (ਫਰੀਦਕੋਟ) ਦੀਆਂ ਗੈਰ ਬੋਰਡ ਦੀਆਂ ਕਲਾਸਾਂ ਦੇ ਅੱਜ ਨਤੀਜੇ ਸਕੂਲ ਮੁਖੀ ਸ਼੍ਰੀਮਤੀ ਅਨੀਤਾ ਅਰੋੜਾ ਵੱਲੋਂ ਐਲਾਨੇ ਗਏ।ਨਤੀਜੇ ਇਸ ਪ੍ਰਕਾਰ ਰਹੇ ਛੇਵੀਂ ਏ ਗੁਰਨੂਰ ਕੌਰ ਨੇ ਪਹਿਲਾ, ਖੁਸ਼ਨੂਰ ਕੌਰ ਨੇ ਦੂਸਰਾ, ਅਰਸ਼ਪ੍ਰੀਤ ਸਿੰਘ ਨੇ ਤੀਸਰਾ, ਛੇਵੀਂ ਬੀ ਖੁਸ਼ਪ੍ਰੀਤ ਨੇ ਪਹਿਲਾ,ਮਨਿੰਦਰ ਸਿੰਘ ਨੇ ਦੂਸਰਾ,ਗੁਰਨੂਰ ਕੌਰ ਨੇ ਤੀਸਰਾ,ਸਤਵੀਂ ਕਲਾਸ ਅੰਮ੍ਰਿਤ ਪਾਲ ਕੌਰ ਨੇ ਪਹਿਲਾ,ਖੁਸ਼ਪ੍ਰੀਤ ਕੌਰ ਅਤੇ,ਗੁਰਸਾਹਿਬ ਸਿੰਘ ਨੇ ਦੂਸਰਾ , ਜਗਪ੍ਰੀਤ ਸਿੰਘ ਨੇ ਤੀਸਰਾ,ਨੌਵੀਂ ਏ ਰਾਜਬੀਰ ਕੌਰ ਨੇ ਪਹਿਲਾ,ਕੋਮਲ ਪ੍ਰੀਤ ਕੌਰ ਨੇ ਦੂਸਰਾ,ਗੁਰਕਿਰਨ ਕੌਰ ਨੇ ਤੀਸਰਾ, ਨੌਵੀਂ ਬੀ ਸੁਖਪ੍ਰੀਤ ਕੌਰ ਨੇ ਪਹਿਲਾ, ਪਵਨ ਪ੍ਰੀਤ ਕੌਰ ਨੇ ਦੂਸਰਾ,ਨਵਜੋਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਜਿੰਨਾ ਵਿੱਚ ਲਾਇਬ੍ਰੇਰੀ ਦੀਆਂ ਕਿਤਾਬਾਂ ਦੀ ਵੱਧ ਵਰਤੋਂ ਵਿੱਚ ਕੋਮਲ ਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ।ਸਭ ਤੋਂ ਵਧੀਆ ਵਿਦਿਆਰਥੀ ਕੋਮਲ ਕੌਰ ਨੂੰ ਸਨਮਾਨਿਤ ਕੀਤਾ ਗਿਆ। ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਵਾਲੇ ਵਿਦਿਆਰਥੀ ਸਨਮਾਨਿਤ ਕੀਤੇ ਗਏ ਜਿਨਾਂ ਵਿੱਚ ਕੇਪ ਇੰਦਰ ਕੌਰ ਜਿਸ ਨੇ ਰਾਸ਼ਟਰ ਪੱਧਰ ਦੀਆਂ ਖੇਡਾਂ ਵਿੱਚ ਭਾਗ ਲਿਆ,ਹਰਮਨ ਕੌਰ, ਸੁਖਮੀਨ ਕੌਰ,ਅੰਜਲੀ ਕੌਰ,ਮਨਪ੍ਰੀਤ ਕੌਰ,ਪਵਨਪ੍ਰੀਤ ਕੌਰ,ਪਰਵਿੰਦਰ ਕੌਰ,ਪ੍ਰਵੀਨ ਕੌਰ,ਕਰਮਜੀਤ ਕੌਰ ਅਤੇ ਹਰਪ੍ਰੀਤ ਸਿੰਘ ਸ਼ਾਮਿਲ ਸਨ ।ਸਕੂਲ ਮੁਖੀ ਸ਼੍ਰੀਮਤੀ ਅਨੀਤਾ ਅਰੋੜਾ ਨੇ ਵਧੀਆ ਸਥਾਨ ਹਾਸਿਲ ਕਰਨ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਦਾ ਸਿਹਰਾ ਮਿਹਨਤੀ ਅਧਿਆਪਕਾਂ ਨੂੰ ਜਾਂਦਾ ਹੈ।ਵਿਦਿਆਰਥੀਆਂ ਨੂੰ ਸ਼ੀਲਡਾਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਸਕੂਲ ਦਾ ਸਾਰਾ ਸਟਾਫ਼ ਬੱਚਿਆਂ ਦੇ ਮਾਪੇ ਪਤਵੰਤੇ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਸ਼੍ਰੀਮਤੀ ਅਮਨਦੀਪ ਕੌਰ ਹਾਜਰ ਸਨ।