ਭਾਰਤ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਭਾਰਤ ਸਰਕਾਰ ਨੇ ਪਾਕਿਸਤਾਨ ਦੇ ਲੋਕਾਂ ਲਈ ਡੈੱਡਲਾਈਨ ਵਧਾਈ ਹੈ। ਹੁਣ ਪਾਕਿਸਤਾਨੀ ਨਾਗਰਿਕ ਹੁਣ 29 ਅਪ੍ਰੈਲ 2025 ਤੱਕ ਵਾਪਸ ਆਪਣੇ ਦੇਸ਼ ਜਾ ਸਕਦੇ ਹਨ। ਗ੍ਰਹਿ ਵਿਭਾਗ ਨੇ ਇਹ ਫੈਸਲਾ ਲਿਆ ਹੈ ਪਰ ਇਸ ਵਿਚ ਸਾਰਕ ਵੀਜ਼ੇ ਨੂੰ ਲੈ ਕੇ ਕੋਈ ਰਾਹਤ ਨਹੀਂ ਦਿੱਤੀ ਗਈ ਹੈ।ਦੂਜੇ ਪਾਸੇ ਜਿਨ੍ਹਾਂ ਦਾ ਲੌਂਗ ਟਰਮ ਵੀਜ਼ਾ ਅਜੇ ਤੱਕ ਮਨੂਜ਼ਰ ਨਹੀਂ ਹੋਇਆ ਹੈ, ਉਨ੍ਹਾਂ ਨੂੰ ਵੀ ਭਾਰਤ ਛੱਡ ਕੇ ਵਾਪਸ ਪਾਕਿਸਤਾਨ ਪਰਤਣ ਦਾ ਹੁਕਮ ਦਿੱਤਾ ਗਿਆ ਸੀ। ਇਸੇ ਤਹਿਤ ਅੱਜ ਭਾਰਤ-ਪਾਕਿਸਤਾਨ ਬਾਰਡਰ ਦੇ ਅਟਾਰੀ-ਵਾਹਗਾ ਗੇਟ ‘ਤੇ ਅੱਜ ਪਾਕਿ ਨਾਗਰਿਕਾਂ ਦੀ ਭੀੜ ਦੇਖਣ ਨੂੰ ਮਿਲੀ। ਕਈ ਪਰਿਵਾਰ ਆਪਣੇ ਸਾਮਾਨ ਨਾਲ ਲਾਈਨ ਵਿਚ ਲੱਗੇ ਦਿਖੇ। ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਔਰਤਾਂ, ਬਜ਼ੁਰਗ ਤੇ ਛੋਟੇ ਬੱਚੇ ਵੀ ਸ਼ਾਮਲ ਹਨ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਿਰਦੇਸ਼ਾਂ ਮੁਤਾਬਕ ਪਾਕਿਸਤਾਨ ਦੇ ਉਹ ਨਾਗਰਿਕ ਜੋ ਭਾਰਤ ਵਿਚ ਵੀਜ਼ਾ ਸ਼ਰਤਾਂ ਦਾ ਉਲੰਘਣ ਕਰ ਰਹੇ ਹਨ ਜਾਂ ਜਿਨ੍ਹਾਂ ਨੇ ਵੀਜ਼ਾ ਵਧਾਉਣ ਦੀ ਪ੍ਰਕਿਰਿਆ ਪੂਰੀ ਨਹੀਂ ਹੋਈ ਹੈ, ਉਨ੍ਹਾਂ ਨੂੰ ਤਤਕਾਲ ਦੇਸ਼ ਛੱਡਣਾ ਹੋਵੇਗਾ। ਪੁਲਿਸ ਤੇ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ ,ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਤੇ ਪੰਜਾਬ ਦੇ ਹੋਰ ਸਰਹੱਦੀ ਜਿਲ੍ਹਿਆਂ ਵਿਚ ਵੀ ਕਈ ਪਾਕਿਸਤਾਨੀ ਨਾਗਰਿਕ ਅੱਜ ਸਰਹੱਦ ਵੱਲ ਰਵਾਨਾ ਹੋਏ ਹਨ। ਅਧਿਕਾਰੀ ਹਰ ਥਾਂ ‘ਤੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ ਤਾਂ ਕਿ ਕੋਈ ਵੀ ਬਿਨਾਂ ਇਜਾਜ਼ਤ ਦੇ ਭਾਰਤ ਵਿਚ ਨਾ ਰਹਿ ਸਕੇ। ਅੱਜ 237 ਦੇ ਲਗਭਗ ਪਾਕਿਸਤਾਨੀ ਨਾਗਰਿਕ ਵਾਪਸ ਰਵਾਨਾ ਹੋਏ ਜਦੋਂ ਕਿ 116 ਭਾਰਤੀ ਅੱਜ ਵਤਨ ਵਾਪਸ ਪਰਤੇ। ਅਜੇ ਤੱਕ ਕੁੱਲ 537 ਦੇ ਕਰੀਬ ਪਾਕਿਸਤਾਨੀ ਨਾਗਰਿਕ ਵਾਪਸ ਜਾ ਚੁੱਕੇ ਹਨ ਤੇ 850 ਦੇ ਲਗਭਗ ਭਾਰਤੀ ਨਾਗਰਿਕ ਵੀ ਵਾਪਸ ਆ ਚੁੱਕੇ ਹਨ।