ਜਲੰਧਰ:- 23 ਅਪ੍ਰੈਲ (ਵਿੱਕੀ ਸੂਰੀ ) :- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲਾ ਜਲੰਧਰ ਦਾ ਵਫਦ ਜਿਲਾ ਪ੍ਰਧਾਨ ਅਤੇ ਸੂਬਾ ਪ੍ਰੈੱਸ ਸਕੱਤਰ ਕਰਨੈਲ ਫਿਲੌਰ ਅਤੇ ਸੂਬਾ ਸਹਾਇਕ ਪ੍ਰੈੱਸ ਸਕੱਤਰ ਗਣੇਸ਼ ਭਗਤ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਨੂੰ ਮਿਲਿਆ ਅਤੇ ਅਗਾਂਮੀ ਲੋਕ ਸਭਾ ਚੋਣਾਂ ਵਿੱਚ ਅਧਿਆਪਕਾਂ ਤੇ ਮੁਲਾਜਮਾਂ ਦੇ ਮੰਗਾਂ ਮਸਲਿਆਂ ਬਾਰੇ ਇੱਕ ਮੰਗ ਪੱਤਰ ਦਿੱਤਾ ਤੇ ਮੰਗ ਕੀਤੀ ਕਿ ਹੈਂਡੀਕੈਪਟ/ਕਰੋਨੀਕਲ ਬਿਮਾਰੀ ਤੋਂ ਪੀੜਤ ਮੁਲਾਜ਼ਮ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ,. ਗਰਭਵਤੀ ਅਧਿਆਪਕਾਵਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ, ਕਪਲ ਕੇਸ ਵਿੱਚ ਪਤਨੀ ਨੂੰ ਚੋਣ ਡਿਊਟੀ ਤੋਂ ਛੋਟ ਦੇਣ ਦੀ ਕਿਰਪਾਲਤਾ ਕੀਤੀ ਜਾਵੇ, ਵੋਟਾਂ ਦੇ ਸਾਰੇ ਪ੍ਰਬੰਧ (ਜਿਵੇਂ ਚੋਣ ਸਮੱਗਰੀ ਦੇਣ ਅਤੇ ਚੋਣ ਸਮੱਗਰੀ ਜਮਾਂ ਕਰਵਾਉਣ) ਸੁਚਾਰੂ ਅਤੇ ਸਰਲ ਢੰਗ ਨਾਲ ਕੀਤੇ ਜਾਣ ਤਾਂ ਜੋ ਮੁਲਾਜਮ ਖੱਜਲ ਖੁਆਰੀ ਤੋਂ ਬਚ ਸਕਣ। ਸਮਾਨ ਜਮਾਂ ਕਰਵਾਉਣ ਲਈ ਜ਼ਿਆਦਾ ਕਾਊਟਰ ਬਣਾਏ ਜਾਣ ਤੇ ਸਮਾਨ ਜਮਾਂ ਕਰਵਾਉਣ ਸੰਬੰਧੀ ਹਦਾਇਤਾਂ ਸਮਾਨ ਦੇਣ ਸਮੇਂ ਲਿਖਤੀ ਰੂਪ ਵਿੱਚ ਪਹਿਲਾਂ ਹੀ ਦਿੱਤੀਆਂ ਜਾਣ,ਲੋਕ ਸਭਾ ਚੋਣਾਂ ਵਿੱਚ ਡਿਊਟੀ ਕਰ ਰਹੇ ਰਿਜ਼ਰਵ ਸਟਾਫ਼ ਨੂੰ ਵੀ ਮਾਣ ਭੱਤਾ ਦੇਣਾ ਯਕੀਨੀ ਬਣਾਇਆ ਜਾਵੇ,ਐਕਸ ਇੰਡੀਆ ਲੀਵ ਮਨਜ਼ੂਰ ਅਤੇ ਵਿਦੇਸ਼ ਜਾਣ ਦੀਆਂ ਟਿਕਟਾਂ ਬੁੱਕ ਕਰਾ ਚੁੱਕੇ ਮੁਲਾਜ਼ਮਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ, ਅਧਿਆਪਕਾਂ ਦੀਆਂ ਚੋਣ ਡਿਊਟੀਆਂ ਉਹਨਾਂ ਦੀ ਜੱਦੀ ਰਿਹਾਇਸ ਦੇ ਨੇੜੇ ਲਗਾਈਆਂ ਜਾਣ,ਵਿਧਵਾ/ਤਲਾਕਸੁਦਾ ਇਸਤਰੀ ਅਧਿਆਪਕਾਵਾਂ ਨੂੰ ਚੋਣ ਡਿਊਟੀ ਤੋਂ ਛੋਟ ਦਿੱਤੀ ਜਾਵੇ, ਚੋਣ ਰਿਹਰਸਲ ਲੋਕਲ ਪੱਧਰ ਤੇ ਲਗਾਈ ਜਾਵੇ ਜੀ,ਜਿਸ ਅਧਿਆਪਕ/ ਮੁਲਾਜ਼ਮ ਦੀ ਡਿਊਟੀ ਪਹਿਲਾਂ ਤੋਂ ਹੀ ਕਿਸੇ ਹੋਰ ਚੋਣ ਦੇ ਕੰਮ ਵਿੱਚ ਲੱਗੀ ਹੈ, ਉਹਨਾਂ ਨੂੰ ਇੱਕੋ ਡਿਊਟੀ ‘ਤੇ ਰੱਖਿਆ ਜਾਵੇ, ਚੋਣ ਅਮਲੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਆਦਿ। ਇਸ ਸਮੇਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੁਖਵਿੰਦਰ ਸਿੰਘ ਮੱਕੜ, ,ਨਿਰਮੋਲਕ ਸਿੰਘ ਹੀਰਾ, ਰਗਜੀਤ ਸਿੰਘ,ਕੁਲਦੀਪ ਸਿੰਘ ਕੌੜਾ, ਵਿਨੋਦ ਭੱਟੀ, ਹਰਮਨਜੋਤ ਸਿੰਘ ਵਾਲੀਆ, ਗੁਰਮੇਲ ਸਿੰਘ, ਜੋਗਿੰਦਰ ਸਿੰਘ ਜੋਗੀ, ਬਲਵੀਰ ਭਗਤ, ਜਤਿੰਦਰ ਸਿੰਘ, ਗੁਰਿੰਦਰ ਸਿੰਘ, ਸ਼ੁਸ਼ੀਲ ਕੁਮਾਰ ਫਿਲੌਰ, ਜਗਦੀਪ ਸਿੰਘ ਫਿਲੌਰ, ਰਣਜੀਤ ਸਿੰਘ ਭੋਗਪੁਰ,ਕਮਲ ਫਿਲੌਰ, ਬਲਵੀਰ ਭਗਤ,ਵੇਦ ਰਾਜ, ਵਰਿੰਦਰ ਸਿੰਘ ਭੋਗਪੁਰ,ਗੀਤਾ ਰਾਣੀ ਅਲਾਵਲਪੁਰ, ਕਵਿਤਾ ਅਲਾਵਲਪੁਰ, ਕਰਮਜੀਤ ਕੌਰ ਅਲਾਵਲਪੁਰ,ਆਦਿ ਹਾਜ਼ਰ ਸਨ।