Skip to content
ਮਹਾਤਮਾ ਗਾਂਧੀ ਦੀ ਪੜਪੋਤੀ ਨੀਲਮਬੇਨ ਪਾਰਿਖ ਦਾ ਅੱਜ 93 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਨਵਸਾਰੀ ਵਿੱਚ ਆਖ਼ਰੀ ਸਾਹ ਲਏ। ਨੀਲਮਬੇਨ ਮਹਾਤਮਾ ਗਾਂਧੀ ਦੇ ਪੁੱਤਰ ਹਰੀਦਾਸ ਗਾਂਧੀ ਦੀ ਪੋਤੀ ਸੀ। ਉਹ ਨਵਸਾਰੀ ਜ਼ਿਲ੍ਹੇ ਦੀ ਅਲਕਾ ਸੁਸਾਇਟੀ ਵਿੱਚ ਆਪਣੇ ਪੁੱਤਰ ਡਾਕਟਰ ਸਮੀਰ ਪਾਰਿਖ ਦੇ ਘਰ ਰਹਿ ਰਹੀ ਸੀ।
ਉਨ੍ਹਾਂ ਦੀ ਅੰਤਿਮ ਯਾਤਰਾ ਭਲਕੇ ਸਵੇਰੇ 8 ਵਜੇ ਉਨ੍ਹਾਂ ਦੀ ਰਿਹਾਇਸ਼ ਤੋਂ ਸ਼ੁਰੂ ਹੋਵੇਗੀ ਅਤੇ ਵੀਰਵਾਲ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਨੀਲਮਬੇਨ ਪਾਰਿਖ ਇੱਕ ਸੱਚੇ ਗਾਂਧੀਵਾਦੀ ਸਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਵਿਆਰਾ ਵਿੱਚ ਬਿਤਾਇਆ ਅਤੇ ਹਮੇਸ਼ਾ ਔਰਤਾਂ ਦੀ ਭਲਾਈ ਅਤੇ ਮਨੁੱਖੀ ਸੇਵਾ ਨੂੰ ਸਮਰਪਿਤ ਰਹੀ।
30 ਜਨਵਰੀ 2008 ਨੂੰ, ਮਹਾਤਮਾ ਗਾਂਧੀ ਦੀ 60ਵੀਂ ਬਰਸੀ ‘ਤੇ, ਨੀਲਮਬੇਨ ਪਾਰਿਖ ਨੇ ਬਾਪੂ ਦੀਆਂ ਅੰਤਿਮ ਅਸਥੀਆਂ ਨੂੰ ਸਤਿਕਾਰ ਨਾਲ ਵਿਸਰਜਿਤ ਕੀਤਾ। ਇਹ ਵਿਸਰਜਨ ਮੁੰਬਈ ਦੇ ਨੇੜੇ ਅਰਬ ਸਾਗਰ ਵਿੱਚ ਹੋਇਆ। ਇਸ ਮੌਕੇ ਗਾਂਧੀ ਜੀ ਦੇ ਪੈਰੋਕਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
Post Views: 13
Related