ਜਲੰਧਰ (ਵਿੱਕੀ ਸੂਰੀ) : ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਦੇ ਮੁੱਖ ਸੇਵਾਦਾਰ ਅਜੀਤ ਸਿੰਘ ਸੇਠੀ ਜੋ ਕਿ ਇਸ ਦੁਨੀਆ ਵਿਚ ਨਹੀਂ ਰਹੇ। ਇਸ ਦੁੱਖਦਾਈ ਖਬਰ ਨਾਲ ਉਨ੍ਹਾਂ ਦਾ ਪਰਿਵਾਰ ਸਦਮੇ ਵਿੱਚ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਜਦੋਂ ਵੈਲਕਮ ਪੰਜਾਬ ਦੇ ਪੱਤਰਕਾਰ ਨੇ ਪਰਿਵਾਰ ਨਾਲ ਗੱਲਬਾਤ ਕੀਤੀ ਤਾ ਉਹਨਾਂ ਨੇ ਕਿਹਾ ਕਿ ਕੱਲ ਰਾਤੀ (22/12/2023) ਉਹਨਾਂ ਦੀ ਅਚਾਨਕ ਤਬੀਅਤ ਜਾਂਦਾ ਖਰਾਬ ਹੋ ਗਈ ਤੇ ਉਹ ਇਸ ਸੰਸਾਰ ਨੂੰ ਅਚਾਨਕ ਸਦਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਸਤਿਕਾਰ ਯੋਗ ਸਾਧ ਸੰਗਤ ਜੀ ਕੱਲ ਮਿਤੀ 23/12/23 ਪੰਜ ਭੌਤਿਕ ਸਰੀਰ ਦੀ ਅੰਤਿਮ ਯਾਤਰਾ ਬਾਅਦ ਦੁਪਹਿਰ 2-00 ਵਜੇ ਅਰੰਭ ਹੋਵੇਗੀ। ਗੁਰਦੁਆਰਾ ਮਾਡਲ ਟਾਊਨ ਤੋਂ ਹੁੰਦੀ ਹੋਈ 2-30 ਵਜੇ ਅੰਤਿਮ ਸੰਸਕਾਰ ਮਾਡਲ ਟਾਊਨ, ਗੁਰੂ ਤੇਗ ਬਹਾਦਰ ਨਗਰ ਵਿਖੇ ਹੋਵੇਗਾ।
ਇਸ ਮੌਕੇ ਆਪ MP ਸੁਸ਼ੀਲ ਕੁਮਾਰ ਰਿੰਕੂ ਅਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜੀਤ ਸਿੰਘ ਸੇਠੀ ਜੀ ਬਹੁਤ ਹੀ ਦਿਆਲੂ ਅਤੇ ਨੇਕ ਸੁਭਾਅ ਦੇ ਮਾਲਕ ਸਨ, ਜੋ ਸਾਨੂੰ ਸਭ ਨੂੰ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ ਅਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।