ਜਲੰਧਰ ਸ਼ਹਿਰ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ(ਪ: ਛੇਵੀਂ) ਬਸਤੀ ਸ਼ੇਖ ਵਿਖੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸਵੇਰੇ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਸਮਾਪਤੀ ਉਪਰੰਤ ਭਾਈ ਤਰਸੇਲ ਸਿੰਘ ਜੀ CRPF ਵਾਲਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਸਵੇਰੇ 10 ਤੋਂ ਦੁਪਹਿਰ ਵਜੇ ਤੱਕ ਕੀਰਤਨ ਦਰਬਾਰ ਸਜਾਏ ਗਏ |

ਜਿਸ ਵਿੱਚ ਭਾਈ ਕਰਮਵੀਰ ਸਿੰਘ ਪਟਿਆਲੇ ਵਾਲੇ, ਭਾਈ ਤਜਿੰਦਰ ਸਿੰਘ ਪਾਰਸ, ਭਾਈ ਗੁਰਪ੍ਰੀਤ ਸਿੰਘ, ਭਾਈ ਅਭਿਤੇਜ ਸਿੰਘ, ਇਸਤਰੀ ਸਤਿਸੰਗ ਸਭਾ ਨੇ ਹਾਜਰੀ ਭਰੀ । ਰਾਤ ਨੂੰ ਸੱਤ ਤੋਂ 10 ਵਜੇ ਤੱਕ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਸਰਬਜੀਤ ਸਿੰਘ ਨਿਊਜ਼ੀਲੈਂਡ ਭਾਈ ਤਜਿੰਦਰ ਸਿੰਘ ਪਾਰਸ ਨੇ ਹਾਜ਼ਰੀ ਭਰੀ।