ਲੰਮਾ ਪਿੰਡ ਬਾਵਾ ਜੀ ਮੰਦਰ ਵਿਖੇ ਹੋਈ ਮੀਟਿੰਗ

    ਗੁਰੂ ਰਵਿਦਾਸ ਭਾਈਚਾਰੇ ਵਲੋਂ ਸਾਂਝੀਵਾਲਤਾ ਦੀ ਪਹਿਲ ਕੀਤੀ-ਰਾਣਾ

    ਜਲੰਧਰ (ਵਿੱਕੀ ਸੂਰੀ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਰਧਾਲੂ 15 ਜਨਵਰੀ ਦੇ ਮਹਾਨ ਨਗਰ ਕੀਰਤਨ ਵਿੱਚ ਸ਼ਾਮਿਲ ਹੋਣਗੇ।ਜਿਸ ਸਬੰਧੀ ਅੱਜ ਬਾਵਾ ਜੀ ਮੰਦਰ ਲੰਮਾ ਪਿੰਡ ਵਿਖੇ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੇ ਜਨਰਲ ਸਕੱਤਰ ਸ. ਗੁਰਮੀਤ ਸਿੰਘ ਬਿੱਟੂ ਦੀ ਪ੍ਰਧਾਨਗੀ ਹੇਠ ਸ਼੍ਰੀ ਗੁਰੂ ਰਵਿਦਾਸ ਭਾਈਚਾਰੇ ਦੇ ਮੋਹਤਵਾਰ ਆਦਮੀਆਂ ਨਾਲ ਮੀਟਿੰਗ ਕਰਕੇ ਆਪਸੀ ਭਾਈਚਾਰੇ ਤੇ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ਤੇ ਚੱਲਣ ਦਾ ਸੰਕਲਪ ਲਿਆ।ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਸਾਲ ਪੁਰਾਤਨ ਰੂਟ ਮਹੱਲਾ ਗੋਬਿੰਦਗੜ੍ਹ ਤੋਂ ਸਜਾਏ ਨਗਰ ਕੀਰਤਨ ਵਿੱਚ 15 ਜਨਵਰੀ ਨੂੰ ਸੰਗਤਾਂ ਵੱਡੇ ਪੱਧਰ ਤੇ ਸ਼ਿਰਕਤ ਕਰਨਗੀਆਂ। ਇਸ ਮੀਟਿੰਗ ਦਾ ਆਯੋਜਨ ਸਮਾਜ ਸੇਵੀ ਆਗੂ ਰਣਜੀਤ ਸਿੰਘ ਰਾਣਾ ਵੱਲੋਂ ਕੀਤਾ ਗਿਆ।ਜਿਸ ਨੂੰ ਸੰਬੋਧਨ ਕਰਦੇ ਹੋਏ ਸ. ਗੁਰਮੀਤ ਸਿੰਘ ਬਿੱਟੂ ਨੇ ਕਿਹਾ ਕਿ ਨਗਰ ਕੀਰਤਨ ਸਵੇਰੇ 10 ਵਜੇ ਤੋਂ ਆਰੰਭ ਹੋ ਕੇ ਗੁਰਦੁਆਰਾ ਸੈਂਟਰਲ ਟਾਊਨ, ਮਿਲਾਪ ਚੌਂਕ, ਭਗਤ ਸਿੰਘ ਚੌਂਕ, ਅੱਡਾ ਹੁਸ਼ਿਆਰਪੁਰ ਚੌਂਕ, ਪਟੇਲ ਚੌਂਕ, ਜੇਲ੍ਹ ਰੋਡ ਤੋਂ ਜੋਤੀ ਚੌਂਕ ਤੋਂ ਹੁੰਦਾ ਹੋਇਆ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਸੰਪੂਰਨ ਹੋਵੇਗਾ।ਜਿਸ ਪ੍ਰਤੀ ਸ਼ਹਿਰ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸ ਮੌਕੇ ਸ. ਰਾਣਾ ਨੇ ਕਿਹਾ ਕਿ ਮਾਨਸੁ ਕੀ ਜਾਤ ਸਭੇ ਏਕੋ ਪਹਿਚਾਨਬੋ ਦੀ ਗੁਰੂ ਦੀ ਵਿਚਾਰਧਾਰਾ ਨੂੰ ਕਾਇਮ ਰੱਖਣ ਲਈ ਸਾਨੂੰ ਸਾਰੇ ਗੁਰੂਆਂ, ਭਗਤਾਂ ਤੇ ਪੈਗੰਬਰਾਂ ਦੇ ਦਿਹਾੜੇ ਆਪਸੀ ਮਿਲਵਰਤਨ ਤੇ ਭਾਈਚਾਰੇ ਰਾਹੀਂ ਸਾਂਝੇ ਤੌਰ ਤੇ ਮਨਾਉਣੇ ਚਾਹੀਦੇ ਹਨ।ਗੁਰਦੁਆਰਾ ਬਾਵਾ ਜੀ ਰਵਿਦਾਸ ਮੰਦਰ ਤੋਂ ਰਵੀ ਕੁਮਾਰ ਦੀ ਅਗਵਾਈ ਹੇਠ ਵੱਡਾ ਜਥਾ ਨਗਰ ਕੀਰਤਨ ਵਿੱਚ ਸ਼ਾਮਿਲ ਹੋਵੇਗਾ।ਇਸ ਮੌਕੇ ਰਵੀ ਕੁਮਾਰ ਨੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਕਾਰਜ ਹੀ ਸਾਡੇ ਭਾਈਚਾਰਿਆਂ ਦੀਆਂ ਤੰਦਾਂ ਨੂੰ ਮਜਬੂਤ ਕਰ ਸਕਦੇ ਹਨ।ਗੁਰੂ ਰਵਿਦਾਸ ਜੀ ਦੇ ਭਗਤਾਂ ਵੱਲੋਂ ਕੀਰਤਨ ਦਰਬਾਰ ‘ਚ ਹਾਜਰੀਆਂ ਭਰੀਆਂ ਜਾਣਗੀਆਂ।ਇਸ ਮੌਕੇ ਉਹਨਾਂ ਨਾਲ ਰਣਜੀਤ ਸਿੰਘ ਰਾਣਾ,ਪਰਮਿੰਦਰ ਸਿੰੰਘ ਦਸਮੇਸ਼ ਨਗਰ, ਗੁਰਿੰਦਰ ਸਿੰਘ ਮਝੈਲ, ਗੁਰਮੀਤ ਸਿੰਘ ਬਿੱਟੂ ਜਨਰਲ ਸਕੱਤਰ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਦਵਿੰਦਰ ਸਿੰਘ ਰਿਆਤ, ਪਰਦੀਪ ਸਿੰਘ ਵਿੱਕੀ, ਜਸਕੀਰਤ ਸਿੰਘ ਜੱਸੀ, ਰਵੀ ਕੁਮਾਰ, ਧਰਮਿੰਦਰ ਭਿੰਦਾ, ਰਮਨ ਕੁਮਾਰ ਬੱਬੀ, ਕੇਵਲ ਕਿਸ਼ਨ ਕਾਲਾ, ਠੇਕੇਦਾਰ ੳਮ ਪ੍ਰਕਾਸ਼, ਬਲਦੇਵ ਰਾਜ, ਦੇਵਰਾਜ ਸੁਮਨ, ਬਾਲ ਕਿਸ਼ਨ ਬਾਲਾ, ਮਨੋਹਰ ਲਾਲ, ਵਿਨੋਦ, ਮਨਜੀਤ ਕਾਲਾ, ਰਿੰਕੂ, ਲਵਲੀ, ਵਿਜੈ, ਸਾਬੀ,ਸੁਰਿੰਦਰ ਸਿੰਘ ਰਾਜ, ਰਿੰਕੂ,ਪ੍ਰਦੀਪ ਸਿੰਘ ਫੁੰਮਣ ਸਿੰਘ ਤੇ ਲਾਲ ਚੰਦ ਹਾਜ਼ਰ ਸਨ।