ਪਿਮਸ ਹਸਪਤਾਲ (ਜਲੰਧਰ) ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈੱਕਅੱਪ ਕੈਪ ਲਗਾਇਆ ਗਿਆ | ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਸਵੇਰੇ 9:30 ਵਜੇ ਤੋਂ ਲੈ ਕੇ 2:30 ਵਜੇ ਤੱਕ ਮਰੀਜ਼ਾਂ ਦਾ ਸ਼੍ਰੀ ਭਗਵਾਨ ਮੰਦਿਰ ਚੈਰੀਟੇਬਲ ਡਿਸਪੈਂਸਰੀ ਸਨਾਤਨ ਧਰਮ ਸਭਾ, ਬਸਤੀ ਸ਼ੇਖ, ਬੜਾ ਬਾਜ਼ਾਰ,ਜਲੰਧਰ ਵਿਖੇ ਚੈਕਅੱਪ ਕੀਤਾ ਗਿਆ । ਇਸ ਮੌਕੇ ਮਰਜ਼ਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਵੀ ਦਿੱਤੀਆਂ ਗਈਆਂ ਤੇ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਮੁਫਤ ਆਪੇ੍ਸ਼ਨ ਕੀਤੇ ਜਾਣਗੇ।ਪਿਮਸ ਹਸਪਤਾਲ (ਜਲੰਧਰ) ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਨੇ 320 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਗਿਆ।
