ਜਲੰਧਰ(ਨਵੀਂ ਪੂਰੀ):- ਪੰਜਾਬ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਰਹੀ ਹੈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ।ਦੇਰ ਰਾਤ ਵੇਸ੍ਟ ਹਲਕੇ ਵਿਚ ਕ੍ਰਿਸ਼ਨਾ ਨਗਰ ਮੰਡੀ ਰੋਡ ਤੇ ਚੋਰ ਨੇ ਇਕ ਦੀਪਕ ENTERPRISE ਦੁਕਾਨ ਨੂੰ ਨਿਸ਼ਾਨਾ ਬਣਾਇਆ | ਮਾਲਕ ਨੇ ਜਦੋ ਸਵੇਰੇ ਦੁਕਾਨ ਦਾ ਤਾਲਾ ਖੋਲਿਆ ਤੇ ਦੇਖਿਆ ਕਿ ਸਾਰਾ ਸਾਮਾਨ ਬਿਖਰਿਆ ਹੋਇਆ ਤੇ ਉਸ ਨੇ ਦੇਖਿਆ ਕਿ ਚੋਰ ਛੋਟੇ ਦਰਵਾਜ਼ੇ ਨੂੰ ਤੋੜ ਕੇ ਦੁਕਾਨ ਦੇ ਅੰਦਰ ਦਾਖਿਲ ਹੋਏ ਹਨ | ਮਾਲਕ ਨੇ ਦਸਿਆ ਕਿ ਗੱਲੇ ਨੂੰ ਤੋੜ ਕੇ 1.5 ਲੱਖ ,ਲੈਪਟਾਪ ,ਕੈਮਰਾ, 10 ਚਵਾਲ ਦੀ ਥਾਲੀ ਤੇ ਕੁਝ ਕੀਮਤੀ ਸਮਾਨ ਲੈਕੇ ਫ਼ਰਾਰ ਹੋ ਗਏ। ਇਸ ਦੀ ਜਾਣਕਾਰੀ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਦਿਤੀ ਗਈ ਮਾਲਕ ਦੇ ਦੱਸਣ ਮੁਤਾਬਕ ਪੁਲਿਸ ਦਾ ਕੋਈ ਵੀ ਅਧਿਕਾਰੀ ਕਾਫੀ ਸਮੇਂ ਤੱਕ ਨਹੀਂ ਪਹੁੰਚਿਆ |ਵੈਸਟ ਹਲਕੇ ਦੇ ਹਾਲਾਤ ਬਤ ਤੋਂ ਬਤਰ ਹੋਏ ਜਾ ਰਹੇ ਹਨ।ਕਮਿਸ਼ਨਰ ਸਾਹਿਬ ਤੇ ਇਲਾਕਾ ਐਸਐਚਓ ਤੋਂ ਲੋਕ ਇਹ ਮੰਗ ਕਰ ਰਹੇ ਹਨ ਕਿ ਇਹਨਾਂ ਚੋਰਾਂ ਨੂੰ ਠੰਡ ਪਾਈ ਜਾਵੇ।