ਕਈ ਯਾਤਰੀ ਹਵਾਈ ਅੱਡੇ ‘ਤੇ ਸੋਨਾ, ਚਾਂਦੀhttps://welcomepunjab.in/, ਦੁਰਲੱਭ ਪ੍ਰਜਾਤੀਆਂ ਦੇ ਜਾਨਵਰਾਂ ਆਦਿ ਦੇ ਸਮਾਨ ਦੀ ਤਸਕਰੀ ਕਰਦੇ ਫੜੇ ਜਾਂਦੇ ਹਨ। ਕਈ ਵਾਰ ਫ਼ਲਾਈਟ ਦੇ ਕਰੂ ਮੈਂਬਰ ਵੀ ਇਸ ਵਿੱਚ ਸ਼ਾਮਲ ਹੁੰਦੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਲੋਕ ਪ੍ਰਾਈਵੇਟ ਪਾਰਟਸ ‘ਚ ਵੀ ਸੋਨਾ ਛੁਪਾ ਲੈਂਦੇ ਹਨ ਅਤੇ ਫਿਰ ਫੜੇ ਜਾਂਦੇ ਹਨ।
ਦਿੱਲੀ ਦੇ ਆਈਜੀਆਈ ਏਅਰਪੋਰਟ ‘ਤੇ ਵੀ ਇਕ ਵਿਅਕਤੀ ਫੜਿਆ ਗਿਆ, ਜੋ ਚੋਰੀ-ਛਿਪੇ ਅਜੀਬੋ-ਗਰੀਬ ਤਰੀਕੇ ਨਾਲ ਲੱਖਾਂ ਦਾ ਸੋਨਾ ਲਿਆ ਰਿਹਾ ਸੀ।
ਦਿੱਲੀ ਦੇ IGI ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੀ ਟੀਮ ਨੇ ਗੋਲਡਨ ਡੇਟਸ ‘ਚ ਛੁਪਾ ਕੇ ਸੋਨਾ ਲਿਆਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਅਕਤੀ ਕੋਲੋਂ 172 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਜੇਦਾਹ ਤੋਂ ਭਾਰਤ ਪਰਤਿਆ ਸੀ ਅਤੇ ਤਲਾਸ਼ੀ ਦੌਰਾਨ ਉਸ ਕੋਲੋਂ ਸੋਨਾ ਬਰਾਮਦ ਹੋਇਆ।
ਕਸਟਮ ਮੁਤਾਬਕ, ਸਪਾਟ ਪ੍ਰੋਫਾਈਲਿੰਗ ਦੇ ਆਧਾਰ ‘ਤੇ, ਆਈਜੀਆਈ ਏਅਰਪੋਰਟ ‘ਤੇ ਕਸਟਮ ਅਧਿਕਾਰੀਆਂ ਨੇ 26 ਫ਼ਰਵਰੀ ਨੂੰ ਗ੍ਰੀਨ ਚੈਨਲ ਤੋਂ ਬਾਹਰ ਨਿਕਲਦੇ ਸਮੇਂ ਫ਼ਲਾਈਟ ਨੰਬਰ SV-756 ਤੋਂ ਉਤਰਨ ਵਾਲੇ 56 ਸਾਲਾ ਭਾਰਤੀ ਪੁਰਸ਼ ਯਾਤਰੀ ਨੂੰ ਰੋਕਿਆ। ਸਮਾਨ ਦੇ ਐਕਸ-ਰੇ ਸਕੈਨ ਦੌਰਾਨ ਕੁਝ ਸ਼ੱਕੀ ਦਿਖਾਈ ਦਿੱਤਾ। ਇਸ ਦੇ ਨਾਲ, ਜਦੋਂ ਯਾਤਰੀ ਡੋਰ ਫਰੇਮ ਮੈਟਲ ਡਿਟੈਕਟਰ (DFMD) ਤੋਂ ਲੰਘਿਆ ਤਾਂ ਇੱਕ ਉੱਚੀ ਬੀਪ ਸੁਣਾਈ ਦਿੱਤੀ।
ਇਸ ਤੋਂ ਬਾਅਦ ਅਧਿਕਾਰੀ ਚੌਕਸ ਹੋ ਗਏ ਅਤੇ ਵਿਅਕਤੀ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਗੋਲਡਨ ਖਜੂਰਾਂ ਦੇ ਅੰਦਰ ਪੀਲੇ ਰੰਗ ਦੇ ਧਾਤ ਦੇ ਟੁਕੜੇ ਭਰੇ ਹੋਏ ਸਨ, ਤਾਂ ਜੋ ਕਿਸੇ ਨੂੰ ਕਿਸੇ ਗੱਲ ਦਾ ਸ਼ੱਕ ਨਾ ਹੋ ਸਕੇ ਪਰ ਅਧਿਕਾਰੀਆਂ ਨੇ ਨਾ ਸਿਰਫ਼ ਇਸ ਨੂੰ ਜ਼ਬਤ ਕਰ ਲਿਆ ਸਗੋਂ ਜਾਂਚ ਲਈ ਭੇਜ ਦਿੱਤਾ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਧਾਤ ਸੋਨਾ ਹੈ ਅਤੇ ਇਸ ਦਾ ਭਾਰ 172.00 ਗ੍ਰਾਮ ਹੈ। 172 ਗ੍ਰਾਮ ਸੋਨੇ ਦੀ ਕੀਮਤ 14 ਲੱਖ ਤੋਂ ਵੱਧ ਹੈ। ਦਿੱਲੀ ਤੋਂ ਜੇਦਾਹ ਦੀ ਦੂਰੀ ਲਗਭਗ 3800 ਕਿਲੋਮੀਟਰ ਹੈ। ਇਹ ਵਿਅਕਤੀ ਜੇਦਾਹ ਤੋਂ ‘ਸੋਨਾ’ ਖਜੂਰਾਂ ਵਿੱਚ ਭਰ ਕੇ ਆਇਆ ਸੀ ਪਰ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਦਿੱਲੀ ਹਵਾਈ ਅੱਡੇ ’ਤੇ ਤਾਇਨਾਤ ਕਸਟਮ ਅਧਿਕਾਰੀਆਂ ਦੇ ਸਾਹਮਣੇ ਉਸ ਦੀ ਇਹ ਚਾਲ ਕਾਮਯਾਬ ਨਹੀਂ ਹੋਵੇਗੀ ਅਤੇ ਉਹ ਫੜਿਆ ਜਾਵੇਗਾ।