ਫ਼ਰੀਦਕੋਟ 8 ਮਈ (ਵਿਪਨ ਮਿੱਤਲ):-ਸਿਹਤ ਵਿਭਾਗ ਜਿਲ੍ਹਾ ਫਰੀਦਕੋਟ ਵੱਲੋਂ ਸਰਕਾਰੀ ਹਾਈ ਸਕੂਲ ਭਾਣਾ ਦੇ ਵਿਦਿਆਰਥੀਆਂ ਦੀ ਸਿਹਤ ਦੀ ਜਾਂਚ ਡਾਕਟਰਾਂ ਦੀ ਟੀਮ ਨੇ ਕੀਤੀ।ਜਿੰਨ੍ਹਾ ਵਿੱਚ ਡਾ: ਗਗਨ ਬਜਾਜ, ਡਾ: ਸੰਦੀਪ ਕੁਮਾਰ ,ਡਾ: ਦੀਪ ਸ਼ਿਖਾ ਧੀਰ ਐਸ ਐਨ ਵੀਰ ਪਾਲ ਕੌਰ ਸ਼ਾਮਿਲ ਸਨ।ਇਸ ਟੀਮ ਵੱਲੋਂ ਸਰਕਾਈ ਹਾਈ ਸਕੂਲ ਭਾਣਾ ਦੇ 200 ਦੇ ਕਰੀਬ ਵਿਦਿਆਰਥੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ।ਜਿਸ ਵਿੱਚ 32 ਕਿਸਮ ਦੀਆਂ ਬਿਮਾਰੀਆਂ ਦੀ ਜਾਂਚ ਕੀਤੀ ਗਈ ਜਿੰਨ੍ਹਾ ਵਿੱਚ ਦਿਲ ਦੇ ਰੋਗ,ਅੱਖਾਂ ਦੇ ਰੋਗ,ਚਮੜੀ ਰੋਗ ਆਦਿ।ਸਕੂਲ ਮੁਖੀ ਸ਼੍ਰੀਮਤੀ ਅਨੀਤਾ ਅਰੋੜਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾਕਟਰਾਂ ਦੀ ਟੀਮ ਦਾ ਤਸੱਲੀ ਬਖਸ਼ ਸੀ। ਬੜੇ ਹੀ ਵਧੀਆ ਢੰਗ ਨਾਲ ਡਾਕਟਰਾਂ ਨੇ ਜਾਂਚ ਕੀਤੀ।ਜਿਹੜੇ ਬੱਚਿਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਸੀ ਉਹਨਾ ਨੂੰ ਸਿਵਲ ਹਸਪਤਾਲ ਫਰੀਦਕੋਟ ਵਿਖੇ ਜਾ ਕੇ ਆਪਣਾ ਇਲਾਜ ਕਰਵਾਉਣ ਲਈ ਰੈਫਰ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਉਨ੍ਹਾਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਡਾਕਟਰਾਂ ਨੇ ਬੱਚਿਆਂ ਨੂੰ ਆਪਣੀ ਸਿਹਤ ਠੀਕ ਰੱਖਣ ਲਈ ਢੰਗ ਤਰੀਕੇ ਦੱਸਦੇ ਹੋਏ ਕਿਹਾ ਕਿ ਸਾਨੂੰ ਆਪਣੀ ਸਿਹਤ ਦੀ ਜਾਂਚ ਸਮੇ ਸਮੇਂ ਸਿਰ ਕਰਵਾਉਂਦੇ ਰਹਿਣਾ ਚਾਹੀਦਾ ਹੈ।ਸਕੂਲ ਮੁਖੀ ਸ਼੍ਰੀਮਤੀ ਅਨੀਤਾ ਅਰੋੜਾ ਨੇ ਡਾਕਟਰਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਸਕੂਲ ਦਾ ਸਟਾਫ ਵੀ ਹਾਜਰ ਸੀ।