ਜਲੰਧਰ, (ਵਿੱਕੀ ਸੁਰੀ)-ਹਾਕ ਰਾਈਡਰਜ਼ ਸਾਈਕਲਿੰਗ ਕਲੱਬ ਨੇ ਹਿਮਾਲੀਅਨ ਐਕਸਪ੍ਰੈੱਸ 1200 ਕਿਲੋਮੀਟਰ ਦੀ ਅਲਟਰਾ ਸਾਈਕਲਿੰਗ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ। ਇਸ ਅਨੋਖੇ ਆਯੋਜਨ ਵਿਚ ਸਾਈਕਲ ਸਵਾਰਾਂ ਨੇ ਚਾਰ ਸੂਬਿਆਂ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਜੰਮੂ-ਕਸ਼ਮੀਰ ਦੀਆਂ ਹੱਦਾਂ ਨੂੰ ਪਾਰ ਕਰਦੇ ਹੋਏ ਆਪਣੀ ਸਹਿਣ ਸ਼ਕਤੀ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਹ ਆਯੋਜਨ 20 ਮਾਰਚ ਨੂੰ ਸ਼ੁਰੂ ਹੋ ਕੇ 23 ਮਾਰਚ ਨੂੰ ਸੰਪੰਨ ਹੋਇਆ, ਜਿਸ ਵਿਚ ਕੁੱਲ 7 ਸਾਈਕਲ ਸਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ। ਉਨ੍ਹਾਂ ਨੇ 12000 ਮੀਟਰ ਤੋਂ ਵੱਧ ਦੀ ਉਚਾਈ ਨੂੰ ਪਾਰ ਕਰਨਾ ਸੀ। 3 ਸਾਈਕਲ ਸਵਾਰਾਂ ਨੇ ਇਸ ਚੁਗਤੀ ਨੂੰ ਸਫਲਤਾਪੂਰਵਕ ਪੂਰਾ ਕਰ ਕੇ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਹਾਥ ਰਾਈਡਰਜ਼ ਸਾਈਕਲਿੰਗ ਕਲੱਬ ਦੇ ਪ੍ਰਧਾਨ ਰਹਿਤ ਸ਼ਰਮਾ ਨੇ ਇਸ ਉਪਲੱਬਧੀਜਿਮੀਦਾਰਾ ਡੀ.ਐੱਚ.ਏ ਪ੍ਰਤੀਯੋਗਿਤਾ ਪੂਰੀ ਕਰਨ ਵਾਲੇ ਰਾਈਡਰਜ਼ ਨਿਤੁਸ਼ ਚੱਢਾ, ਮਯੰਕ ਸਿੰਘ ਅਤੇ ਦਲਵੀਰ ਸਿੰਘ। ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਹਿਮਾਲੀਅਨ ਐਕਸਪੈਂਸ ਦਾ ਸਫਲ ਆਯੋਜਨ ਕਲੱਬ ਲਈ ਮਾਣ ਦਾ ਪਲ ਹੈ।

ਇਹ ਭਾਰਤ ਦੇ ਸਭ ਤੋਂ ਮੁਸ਼ਕਲ ਅਲਟਰਾ ਸਾਈਕਲਿੰਗ ਆਯੋਜਨਾਂ ਵਿਚੋਂ ਇਕ ਹੈ।ਇਸ ਪ੍ਰਤੀਯੋਗਿਤਾ ਦੇ ਜੇਤੂਆਂ ਵਿਚ ਮਯੰਕ ਸਿੰਘ (ਪਟਨਾ, ਬਿਹਾਰ) ਸ਼ਾਮਲ ਰਹੇ, ਜੋ ਇਕ ਉਤਸ਼ਾਹੀ ਸਾਈਕਲ ਸਵਾਰ ਹਨ, ਜਿਨ੍ਹਾਂ ਨੇ 200 ਕਿਲੋਮੀਟਰ, 300 ਕਿਲੋਮੀਟਰ ਅਤੇ 600 ਕਿਲੋਮੀਟਰ ਸਮੇਤ ਕਈ ਬੀ.ਆਰ. ਐੱਮ. ਪੂਰੇ ਕੀਤੇ ਹਨ।ਦੂਜੇ ਜੇਤੂ ਜਲੰਧਰ ਦੇ ਨੀਤਸ਼ ਚੱਢਾ ਰਹੇ, ਜੋ 44 ਸਾਲਾ ਕਾਰੋਬਾਰੀ ਹਨ ਅਤੇ ਅਜਿਹੇ ਤਜਰਬੇਕਾਰ ਸਾਈਕਲ ਸਵਾਰ ਹਨ, ਜਿਨ੍ਹਾਂ ਨੇ ਪੈਰਿਸ-ਬੈਸਟ-ਪੈਰਿਸ ਸਾਈਕਲਿੰਗ ਈਵੈਂਟ ਵਿਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਸੀ। ਤੀਜੇ ਜੇਤੂ ਦਲਵੀਰ ਸਿੰਘ,ਰੋਹਸੀ(ਹੁਸ਼ਿਆਰਪੁਰ) ਰਹੇ, ਜਿਨ੍ਹਾਂ ਨੇ ਵੀ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ।ਹਿਮਾਲੀਅਨ ਐਕਸਪ੍ਰੈੱਸ ‘ਚ ਹਿੱਸਾ ਲੈਣ ਵਾਲੇ ਪ੍ਰਤੀਯੋਗੀਜਲੰਧਰ, ਅੰਮ੍ਰਿਤਸਰ, ਪਠਾਨਕੋਟ, ਲਖਨਪੁਰ, ਟਾਂਡਾ, ਚਿੰਤਪੂਰਨੀ, ਕਾਂਗੜਾ, ਧਰਮਸ਼ਾਲਾ, ਊਨਾ, ਕੀਰਤਪੁਰ ਸਾਹਿਬ,ਬਿਲਾਸਪੁਰ, ਸ਼ਿਮਲਾ, ਸੋਲਨ, ਅੰਬਾਲਾ, ਸ਼ਾਹਬਾਦ, ਪਟਿਆਲਾ, ਬਰਨਾਲਾ ਅਤੇ ਲੁਧਿਆਣਾ ਹੁੰਦੇ ਹੋਏ ਵਾਪਸ ਜਲੰਧਰ ਪਹੁੰਚੇ।