ਬਾਲੀਵੁਡ ਵਿਚ ਨਵੀਂ ਪੀੜ੍ਹੀ ਦੀ ਸ਼ੁਰੂਆਤ ਹੋ ਚੁੱਕੀ ਹੈ। ਹੁਣ ਫ਼ਿਲਮਾਂ ਵਿਚ ਫ਼ਿਲਮ ਸਟਾਰਾਂ ਦੇ ਬੱਚੇ ਦਿਖਾਈ ਦੇ ਰਹੇ ਹਨ। ਆਮਿਰ ਖਾਨ (Aamir Khan) ਦੇ ਬੇਟੇ ਜੁਨੈਦ ਖਾਨ (Junaid Khan) ਦੀ ਫ਼ਿਲਮ ‘ਮਹਾਰਾਜ’ (Maharaj) ਨੈੱਟਫਲਿਕਸ (Netflix) ਉੱਤੇ ਰਿਲੀਜ਼ ਹੋਈ ਹੈ। ਇਹ ਫ਼ਿਲਮ ਪਾਖੰਡੀ ਬਾਬਿਆਂ ਦਾ ਪਰਦਾਫਾਸ਼ ਕਰਦੀ ਹੈ। ਬਾਬਿਆਂ ਦੇ ਵਧ ਰਹੇ ਪਾਖੰਡਵਾਦ ਅਤੇ ਲੋਕਾਂ ਨੂੰ ਕੁਰਾਹੇ ਪਾਉਣ ਦੇ ਇਸ ਦੌਰ ਦੇ ਵਿਚ, ਇਸ ਫ਼ਿਲਮ ਦਾ ਆਉਣਾ ਬਹੁਤ ਮਾਇਨੇ ਰੱਖਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਫ਼ਿਲਮ ‘ਮਹਾਰਾਜ’ (Maharaj) ਜੂਨ ਮਹੀਨੇ ਦੇ ਆਖ਼ਰੀ ਹਫ਼ਤੇ ਵਿਚ ਨੈੱਟਫਲਿਕਸ (Netflix) ਉੱਤੇ ਰਿਲੀਜ਼ ਹੋਈ ਸੀ। ਇਸ ਫ਼ਿਲਮ ਵਿਚ ਆਮਿਰ ਖਾਨ ਦੇ ਬੇਟੇ ਜੁਨੈਦ ਖਾਨ ਦੀ ਬਹੁਤ ਅਹਿਮ ਭੂਮਿਕਾ ਹੈ।
ਉਹ ਮਹਾਰਾਜ (ਪਾਖੰਡੀ ਬਾਬੇ) ਦੇ ਵਿਰੋਧ ਵਿਚ ਖੜ੍ਹਾ ਹੈ। ਉਹ ਮਹਾਰਾਜ ਦੇ ਖ਼ਿਲਾਫ ਸਬੂਤ ਇਕੱਠੇ ਕਰਦਾ ਹੈ। ਪਰ ਕੋਈ ਵੀ ਅਖ਼ਬਾਰ ਇਸਨੂੰ ਛਾਪਣ ਤੋਂ ਮਨਾਂ ਕਰ ਦਿੰਦਾ ਹੈ, ਤਾਂ ਉਹ ਆਪਣਾ ਅਖ਼ਬਾਰ ਕੱਢਦਾ ਹੈ। ਆਪਣੇ ਅਖ਼ਬਾਰ ਰਾਹੀ ਉਹ ਬਾਰੇ ਵਿਰੁੱਧ ਲੇਖ ਲਿਖ ਕੇ ਲੋਕਾਂ ਵਿਚ ਜਾਗਰੁਕਤਾ ਫ਼ੈਲਾਉਂਦਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਜਨਵਰੀ 1862 ਵਿੱਚ ਬੰਬਈ ਸੁਪਰੀਮ ਕੋਰਟ ਵਿਚ ਇੱਕ ਮਾਣਹਾਨੀ ਦੇ ਕੇਸ ਦੀ ਸੁਣਵਾਈ ਹੋਈ ਸੀ। ਸੌਰਭ ਸ਼ਾਹ ਨੇ ਇਸ ‘ਤੇ ‘ਮਹਾਰਾਜ’ ਨਾਂ ਦੀ ਕਿਤਾਬ ਲਿਖੀ ਹੈ। ਇਸ ਕਿਤਾਬ ਨੂੰ ਆਧਾਰ ਬਣਾ ਕੇ ਹੀ ‘ਮਹਾਰਾਜ’ ਫ਼ਿਲਮ ਬਣਾਈ ਗਈ ਹੈ। ਅੱਜ ਦੇ ਸਮੇਂ ਵਿਚ ਇਹ ਫ਼ਿਲਮ ਬਹੁਤ ਮਹੱਤਵਪੂਰਨ ਹੈ। ਯਕੀਨਨ ਪਾਖੰਡੀ ਬਾਬਿਆਂ ਨਾਲ ਜੁੜੀਆਂ, ਅੱਜ ਦੀਆਂ ਸਾਰੀਆਂ ਘਟਨਾਵਾਂ ਨੂੰ ਦੇਖਦਿਆਂ ਇਸ ਫ਼ਿਲਮ ਦੀ ਸਾਰਥਕਤਾ ਹੋਰ ਵਧ ਜਾਂਦੀ ਹੈ।ਫ਼ਿਲਮ ‘ਮਹਾਰਾਜ’ ਇਕ ਸੱਚੀ ਘਟਨਾ ‘ਤੇ ਆਧਾਰਿਤ ਹੈ। ਬੰਬਈ ਸੁਪਰੀਮ ਕੋਰਟ ਵਿਚ ਫਿਲਮ ਵਿਚ ਦਿਖਾਇਆ ਗਿਆ ਕੇਸ ਅੱਜ ਵੀ ਕਾਨੂੰਨ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ। ਆਮਿਰ ਖਾਨ ਦੇ ਬੇਟੇ ਨੇ ਆਪਣੇ ਪਿਤਾ ਵਾਂਗ ਇਸ ਫ਼ਿਲਮ ਵਿਚ ਸ਼ਾਨਦਾਰ ਰੋਲ ਨਿਭਾਇਆ ਹੈ।ਰਾਮਪਾਲ ਦੀ ਗੱਲ ਹੋਵੇ ਜਾਂ ਰਾਮ ਰਹੀਮ ਦੀ ਕਹਾਣੀ, ਅਜਿਹਾ ਲੱਗਦਾ ਹੈ ਕਿ ਕਈ ਬਾਬੇ ਸਿਰਫ ਆਪਣੀ ਹੋਸ਼ ਦੀ ਖੁਸ਼ੀ ਲਈ ਬਾਬਾ ਬਣ ਗਏ ਹਨ। ਅਜਿਹੇ ਪਾਖੰਡੀ ਬਾਬਿਆਂ ਨੇ ਧਰਮ ਦੇ ਨਾਂ ਉੱਤੇ ਲੋਕਾਂ ਨੂੰ ਬੇਬਕੂਫ ਬਣਾਇਆ ਹੈ। ਇਸਦੇ ਨਾਲ ਹੀ ਇਨ੍ਹਾਂ ਪਾਖੰਡੀ ਬਾਬਿਆਂ ਨੇ ਡੇਰਿਆਂ ਵਿਚ ਆਉਣ ਵਾਲੀਆਂ ਲੜਕੀਆਂ ਦਾ ਸ਼ੋਸ਼ਨ ਕੀਤਾ ਹੈ। ਅਜਿਹੇ ਵਿਚ ਇਹ ਫ਼ਿਲਮ ਬਾਬਿਆਂ ਦੇ ਪਾਖੰਡ ਦਾ ਪਰਦਾਫਾਸ਼ ਕਰਕੇ ਲੋਕਾਂ ਨੂੰ ਜਾਗਰੁਕ ਕਰਦੀ ਹੈ।