ਅਪ੍ਰੈਲ ਮਹੀਨੇ ਵਿਚ ਬੱਚਿਆਂ ਦੀਆਂ ਮੌਜਾਂ ਹੀ ਮੌਜਾਂ ਹਨ। ਕਿਉਂਕਿ ਇਸ ਮਹੀਨੇ ਬਹੁਤ ਸਾਰੀਆਂ ਛੁੱਟੀਆਂ ਸਕੂਲੀ ਜਵਾਕਾਂ ਨੂੰ ਹੋਣ ਵਾਲੀਆਂ ਹਨ, ਜਿਸ ਤਹਿਤ ਸਕੂਲ ਤੇ ਸਰਕਾਰੀ ਅਦਾਰੇ ਬੰਦ ਰਹਿਣਗੇ। ਪੰਜਾਬ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਵਿਚ ਕਈ ਛੁੱਟੀਆਂ ਮਨਜ਼ੂਰ ਕੀਤੀਆਂ ਗਈਆਂ ਹਨ।

ਇਹ ਮਹੀਨੇ ਰਾਮ ਨੌਮੀ (6 ਅਪ੍ਰੈਲ, ਐਤਵਾਰ), ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ (8 ਅਪ੍ਰੈਲ, ਮੰਗਲਵਾਰ), ਮਹਾਵੀਰ ਜੈਯੰਤੀ (10 ਅਪ੍ਰੈਲ, ਵੀਰਵਾਰ), ਵਿਸਾਖੀ (13 ਅਪ੍ਰੈਲ, ਐਤਵਾਰ), ਜਨਮਦਿਨ ਡਾ. ਬੀ. ਆਰ. ਅੰਬੇਡਕਰ (14 ਅਪ੍ਰੈਲ, ਸੋਮਵਾਰ), ਗੁੱਡ ਫਰਾਈਡੇ (18 ਅਪ੍ਰੈਲ, ਸ਼ੁਕਰਵਾਰ) ਅਤੇ ਭਗਵਾਨ ਪਰਸ਼ੂ ਰਾਮ ਜਨਮ ਉਤਸਵ (29 ਅਪ੍ਰੈਲ, ਮੰਗਲਵਾਰ) ਸ਼ਾਮਲ ਹਨ।
ਇੰਨਾ ਹੀ ਨਹੀਂ ਇਸ ਤੋਂ ਇਲਾਵਾ ਹਰ ਐਤਵਾਰ ਯਾਨੀ 6,13,20 ਅਤੇ 27 ਅਪ੍ਰੈਲ ਅਤੇ ਦੂਜਾ ਸ਼ਨੀਵਾਰ 12 ਅਪ੍ਰੈਲ ਨੂੰ ਵੀ ਸਕੂਲਾਂ ‘ਚ ਛੁੱਟੀ ਰਹੇਗੀ। ਯਾਨੀ ਕਿ ਅਪ੍ਰੈਲ ‘ਚ 10 ਦਿਨ ਵਿੱਦਿਅਕ ਅਦਾਰੇ, ਸਰਕਾਰੀ ਦਫ਼ਤਰ ਬੰਦ ਰਹਿਣਗੇ।