ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (Honda Motorcycle & Scooter India) ਨੇ ਇਲੈਕਟ੍ਰਿਕ ਸਕੂਟਰ ਐਕਟਿਵਾ (Activa Electric) ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਹੌਂਡਾ ਐਕਟਿਵਾ ਇਲੈਕਟ੍ਰਿਕ ਨੂੰ ਦਿੱਲੀ, ਬੈਂਗਲੁਰੂ, ਮੁੰਬਈ ਵਿੱਚ ਹੌਂਡਾ ਡੀਲਰਸ਼ਿਪਾਂ ‘ਤੇ ਬੁੱਕ ਕੀਤਾ ਜਾ ਸਕਦਾ ਹੈ। ਇਸ ਸਕੂਟਰ ਨੂੰ ਬੁੱਕ ਕਰਨ ਲਈ ਗਾਹਕ 1,000 ਰੁਪਏ ਦੀ ਟੋਕਨ ਮਨੀ ਦੇ ਕੇ ਬੁੱਕ ਕਰਵਾ ਸਕਦੇ ਹਨ। ਇਸ ਸਕੂਟਰ ਦੀ ਡਿਲਿਵਰੀ ਫਰਵਰੀ 2025 ਤੋਂ ਸ਼ੁਰੂ ਹੋਵੇਗੀ।
Activa Electric ਵਿੱਚ ਕੀ ਕੀ ਹੋਵੇਗਾ ਖਾਸ, ਆਓ ਜਾਣਦੇ ਹਾਂ:
ਹੌਂਡਾ ਨੇ ਹਾਲ ਹੀ ‘ਚ ਆਪਣਾ ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਹੈ। Honda Activa e ਵਿੱਚ 1.5 kWh ਦਾ ਬੈਟਰੀ ਪੈਕ ਲਗਾਇਆ ਗਿਆ ਹੈ, ਜਿਸ ਨੂੰ Honda ਦੇ ਪਾਵਰ ਪੈਕ ਐਕਸਚੇਂਜਰ ਈ-ਬੈਟਰੀ ਸਵੈਪਿੰਗ ਸਟੇਸ਼ਨ ਨਾਲ ਬਦਲਿਆ ਜਾ ਸਕਦਾ ਹੈ। ਹੌਂਡਾ ਦੇ ਇਸ ਇਲੈਕਟ੍ਰਿਕ ਸਕੂਟਰ ਦੀ IDC ਰੇਂਜ 102 ਕਿਲੋਮੀਟਰ ਹੈ। ਇਸ ਸਕੂਟਰ ‘ਚ ਲਗਾਈ ਗਈ ਬੈਟਰੀ 6 kW ਦੀ ਪਾਵਰ ਦਿੰਦੀ ਹੈ ਅਤੇ 22 Nm ਦਾ ਟਾਰਕ ਜਨਰੇਟ ਕਰਦੀ ਹੈ। ਐਕਟਿਵਾ ਈ 80 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ-ਸਪੀਡ ਤੱਕ ਪਹੁੰਚਣ ਦਾ ਦਾਅਵਾ ਕਰਦੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਹੈ ਕਿ ਇਹ ਸਕੂਟਰ 7.3 ਸੈਕਿੰਡ ‘ਚ 0 ਤੋਂ 60 kmph ਦੀ ਰਫਤਾਰ ਫੜ ਸਕਦਾ ਹੈ।
ਹੌਂਡਾ ਐਕਟਿਵਾ ਇਲੈਕਟ੍ਰਿਕ (Activa Electric) ਦੋ ਵੇਰੀਐਂਟ ਵਿੱਚ ਉਪਲਬਧ ਹੋਵੇਗੀ:
ਹੌਂਡਾ ਐਕਟਿਵਾ ਇਲੈਕਟ੍ਰਿਕ ਦੋ ਵੇਰੀਐਂਟ ਨਾਲ ਬਾਜ਼ਾਰ ‘ਚ ਆ ਗਈ ਹੈ। ਇਸ ਵਿੱਚ ਦੋ ਵੇਰੀਐਂਟ ਸ਼ਾਮਲ ਹਨ, ਇੱਕ ਸਟੈਂਡਰਡ ਅਤੇ ਦੂਜਾ Honda RoadSync Duo। ਇਨ੍ਹਾਂ ਈ-ਸਕੂਟਰ ਦਾ ਵਜ਼ਨ 118 ਕਿਲੋ ਤੋਂ 119 ਕਿਲੋ ਤੱਕ ਹੈ। ਇਸ ਇਲੈਕਟ੍ਰਿਕ ਸਕੂਟਰ ਦੀ ਗਰਾਊਂਡ ਕਲੀਅਰੈਂਸ 171 mm ਹੈ। ਇਸ ਦੋਪਹੀਆ ਵਾਹਨ ‘ਚ 160 mm ਫਰੰਟ ਡਿਸਕ ਬ੍ਰੇਕ ਅਤੇ 130 mm ਰੀਅਰ ਡਰੱਮ ਬ੍ਰੇਕ ਦੀ ਵਰਤੋਂ ਕੀਤੀ ਗਈ ਹੈ। ਇਸ EV ਦੇ ਦੋਵੇਂ ਪਹੀਆਂ ‘ਚ 12-ਇੰਚ ਦੇ ਪਹੀਏ ਹਨ।
ਐਕਟਿਵਾ ਈ ‘ਚ ਤਿੰਨ ਰਾਈਡਿੰਗ ਮੋਡ ਦਿੱਤੇ ਗਏ ਹਨ। ਇਹ ਈਕੋ, ਸਟੈਂਡਰਡ ਅਤੇ ਸਪੋਰਟ ਮੋਡ ਵਿੱਚ ਚੱਲ ਸਕਦੀ ਹੈ। ਇਸ ਦੇ ਬੇਸ ਵੇਰੀਐਂਟ ‘ਚ 5-ਇੰਚ ਦੀ TFT ਡਿਸਪਲੇ ਹੈ, ਜਿਸ ਦੇ ਨਾਲ ਬਲੂਟੁੱਥ ਕਨੈਕਟੀਵਿਟੀ ਵੀ ਦਿੱਤੀ ਗਈ ਹੈ।