ਹੌਂਡਾ ਮੋਟਰ ਕੰਪਨੀ (Honda Motor Company) ਵਾਹਨਾਂ ਦੀ ਇਕ ਮਸ਼ਹੂਰ ਕੰਪਨੀ ਹੈ। ਭਾਰਤ ਵਿਚ ਹੌਂਡਾ ਦੀਆਂ ਕਾਰਾਂ ਬਹੁਤ ਮਸ਼ਹੂਰ ਹਨ। ਇਹ ਕੰਪਨੀ ਆਪਣੀਆਂ ਦਮਦਾਰ ਕਾਰਾਂ ਦੇ ਨਾਲ ਭਾਰਤ ਦੀਆਂ ਹੋਰ ਕਾਰ ਕੰਪਨੀਆਂ ਨੂੰ ਬਾਜ਼ਾਰ ਵਿਚ ਭਾਰੀ ਟੱਕਰ ਦਿੰਦੀ ਹੈ। ਅਗਸਤ 2024 ਵਿਚ ਹੌਂਡਾ ਦੀਆਂ ਕਈ ਕਾਰਾਂ ‘ਤੇ ਵੱਡੇ ਡਿਸਕਾਊਂਟ ਦਿੱਤੇ ਜਾ ਰਹੇ ਹਨ। ਇਨਾਂ ਕਾਰਾਂ ਵਿਚ ਐਲੀਵੇਟ ਐਸਯੂਵੀ, ਸਿਟੀ ਸੇਡਾਨ, ਸਿਟੀ ਹਾਈਬ੍ਰਿਡ ਅਤੇ ਅਮੇਜ਼ ਕੰਪੈਕਟ ਸੇਡਾਨ ਸ਼ਾਮਿਲ ਹਨ।ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮਹੀਨੇ ਕੰਪਨੀ ਦੁਆਰਾ ਆਪਣੀਆਂ ਕਾਰਾਂ ਉੱਤੇ ਪੇਸ਼ ਕੀਤੇ ਜਾ ਰਹੇ ਭਾਰੀ ਡਿਸਕਾਊਂਟ ਵਿਚ ਨਕਦ ਛੋਟ, ਐਕਸਚੇਂਜ ਬੋਨਸ ਅਤੇ ਕਾਰਪੋਰੇਟ ਸਕੀਮਾਂ ਸ਼ਾਮਿਲ ਹਨ। ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਇਹ ਡਿਸਕਾਊਂਟ ਭਾਰਤ ਦੇ ਸਾਰੇ ਸ਼ਹਿਰਾਂ ਵਿਚ ਇਕ ਨਹੀਂ ਹੈ। ਇਹ ਡਿਸਕਾਊਂਟ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਵੱਖ-ਵੱਖ ਹੋ ਸਕਦਾ ਹੈ। ਇਸਦੇ ਇਲਾਵਾ ਇਹ ਡਿਸਕਾਊਂਟ ਕਾਰ ਦੇ ਵੇਰੀਐਂਟ ਉੱਤੇ ਵੀ ਨਿਰਭਰ ਕਰਦਾ ਹੈ। ਇਕ ਹੀ ਕਾਰ ਦੀ ਵੱਖਰੇ ਵੇਰੀਐਂਟਸ ਉੱਤੇ ਡਿਸਕਾਊਂਟ ਵੱਖੋ ਵੱਖਰਾ ਹੋ ਸਕਦਾ ਹੈ।ਆਟੋਕਾਰਇੰਡੀਆ ਦੀ ਰਿਪੋਰਟ ਦੇ ਮੁਤਾਬਕ ਹੌਂਡਾ ਕੰਪਨੀ SUV ਅਪਡੇਟ ਤੋਂ ਪਹਿਲਾਂ ਨਿਰਮਿਤ ਐਲੀਵੇਟ ਮਾਡਲਾਂ ‘ਤੇ ਹੀ ਡਿਸਕਾਊਂਟ ਮੁਹੱਈਆਂ ਕਰਵਾ ਰਹੀ ਹੈ। SUV ਨੂੰ ਅਪ੍ਰੈਲ ਵਿਚ ਵਾਧੂ ਸੁਰੱਖਿਆ ਤਕਨਾਲੋਜੀ ਨਾਲ ਅੱਪਡੇਟ ਕੀਤਾ ਗਿਆ ਸੀ, ਜਿਸ ਵਿੱਚ ਸਟੈਂਡਰਡ ਫਿਟਮੈਂਟ ਵਜੋਂ ਸਾਰੀਆਂ ਪੰਜ ਸੀਟਾਂ ਲਈ ਛੇ ਏਅਰਬੈਗ, 3-ਪੁਆਇੰਟ ELR ਸੀਟ ਬੈਲਟ ਅਤੇ ਸੀਟ ਬੈਲਟ ਰੀਮਾਈਂਡਰ ਸ਼ਾਮਿਲ ਹਨ।ਇਸਦੇ ਨਾਲ ਹੀ ਹੌਂਡਾ ਇਸ ਮਹੀਨੇ ਐਲੀਵੇਟ ‘ਤੇ 65,000 ਰੁਪਏ ਤੱਕ ਦਾ ਭਾਰੀ ਡਿਸਕਾਊਂਦ ਦੇ ਰਹੀ ਹੈ। ਕੰਪਨੀ ਦੁਆਰਾ ਇਸ ਮਹੀਨੇ ਦੇ ਭਾਰੀ ਡਿਸਕਾਊਂਟ ਵਿਚ ਅਪਡੇਟ ਤੋਂ ਪਹਿਲਾਂ ਨਿਰਮਿਤ ਨਾ ਵਿਕਣ ਵਾਲੇ ਸਟਾਕ ‘ਤੇ 88,000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸਦੇ ਇਲਾਵਾ ਅਗਸਤ ਮਹੀਨੇ ‘ਚ ਹੌਂਡਾ ਸਿਟੀ ਹਾਈਬ੍ਰਿਡ ‘ਤੇ 78,000 ਰੁਪਏ ਤੱਕ ਦਾ ਕੈਸ਼ ਡਿਸਕਾਊਂਟ ਅਤੇ 20,000 ਰੁਪਏ ਦਾ 3 ਸਾਲ ਦਾ ਮੁਫਤ ਸਰਵਿਸ ਪੈਕੇਜ ਦੇ ਰਹੀ ਹੈ।ਜ਼ਿਕਰਯੋਗ ਹੈ ਕਿ ਇਸ ਮਹੀਨੇ Honda Amaze ਦੇ VX ਅਤੇ Elite ਵੇਰੀਐਂਟ ‘ਤੇ 96,000 ਰੁਪਏ ਤੱਕ ਦਾ ਡਿਸਕਾਊਂਟ, S ਵੇਰੀਐਂਟ ‘ਤੇ 76,000 ਰੁਪਏ ਅਤੇ ਐਂਟਰੀ-ਲੇਵਲ E ਵੇਰੀਐਂਟ ‘ਤੇ 66,000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਕੰਪਨੀ ਦੁਆਰਾ ਮੌਜੂਦਾ ਮਾਡਲ ਨੂੰ ਜਲਦੀ ਹੀ ਅੱਪਡੇਟ ਕੀਤਾ ਜਾਵੇਗਾ। ਹੌਂਡਾ ਦੇ ਨਵੇਂ ਕਾਰ ਮਾਡਲ ਤਿਉਹਾਰਾ ਦੇ ਨੇੜੇ ਆਉਣ ਦੀ ਉਮੀਦ ਹੈ।