ਜੰਮੂ ਤੋਂ ਮਾਤਾ ਵੈਸ਼ਣੋ ਦੇਵੀ ਮੰਦਰ ਲਈ ਮੰਗਲਵਾਰ ਨੂੰ ਸਿੱਧੀ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਗਈ, ਜੋ ਸਮੇਂ ਦੀ ਘਾਟ ਕਾਰਨ ਇੱਕ ਦਿਨ ਦੇ ਅੰਦਰ ਇਸ ਪਵਿੱਤਰ ਮੰਦਰ ਦੇ ਦਰਸ਼ਨ ਕਰਨ ਦੀ ਇੱਛਾ ਰੱਖਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਸਹੂਲਤ ਪ੍ਰਦਾਨ ਕਰੇਗੀ।ਇਹ ਹੈਲੀਕਾਪਟਰ ਸੇਵਾ 2100 ਰੁਪਏ ਪ੍ਰਤੀ ਵਿਅਕਤੀ ਦੇ ਇੱਕ ਤਰਫਾ ਕਿਰਾਏ ਦੇ ਨਾਲ ਰਿਆਸੀ ਜ਼ਿਲ੍ਹੇ ਵਿੱਚ ਤ੍ਰਿਕੁਟਾ ਪਹਾੜੀਆਂ ‘ਤੇ ਸਥਿਤ ਪ੍ਰਸਿੱਧ ਮੰਦਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਮੰਦਰ ਦੇ ਨੇੜੇ ਬੇਸ ਕੈਂਪ ਅਤੇ ਸਾਂਝੀ ਛੱਤ ਵਿਚਕਾਰ ਪਹਿਲਾਂ ਤੋਂ ਉਪਲਬਧ ਹੈਲੀਕਾਪਟਰ ਸੇਵਾ ਤੋਂ ਇਲਾਵਾ ਹੈ।

    ਜੰਮੂ ਤੋਂ ਇਸ ਸੇਵਾ ਦੀ ਚੋਣ ਕਰਨ ਵਾਲੇ ਸ਼ਰਧਾਲੂਆਂ ਕੋਲ 2 ਪੈਕੇਜਾਂ ਦਾ ਆਪਸ਼ਨ ਹੋਵੇਗਾ। ਉਸੇ ਦਿਨ ਦੀ ਵਾਪਸੀ ਲਈ ਪ੍ਰਤੀ ਯਾਤਰੀ 35,000 ਰੁਪਏ ਅਤੇ ਅਗਲੇ ਦਿਨ ਦੀ ਵਾਪਸੀ ਲਈ ਪ੍ਰਤੀ ਵਿਅਕਤੀ 60,000 ਰੁਪਏ ਲੱਗਣਗੇ।ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਸੇਵਾ ਦੀ ਸ਼ੁਰੂਆਤ ਦੇ ਮੌਕੇ ‘ਤੇ ਸ਼ਰਧਾਲੂਆਂ ਨੂੰ ਲੈ ਕੇ ਪਹਿਲਾ ਹੈਲੀਕਾਪਟਰ ਸਵੇਰੇ 11 ਵਜੇ ਜੰਮੂ ਹਵਾਈ ਅੱਡੇ ਤੋਂ ਰਵਾਨਾ ਹੋਇਆ ਅਤੇ ਮੰਦਰ ਦੇ ਨਵੇਂ ਰਸਤੇ ‘ਤੇ ਸਥਿਤ ਪੰਛੀ ਹੈਲੀਪੈਡ ‘ਤੇ ਉਤਰਿਆ।ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ (SMVDSB) ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਨੇ ਉਦਘਾਟਨ ਤੋਂ ਬਾਅਦ ਕਟੜਾ ਵਿੱਚ ਪੱਤਰਕਾਰਾਂ ਨੂੰ ਕਿਹਾ, “ਇਹ ਸੇਵਾ ਲਗਾਤਾਰ ਕੋਸ਼ਿਸ਼ਾਂ ਦਾ ਹਿੱਸਾ ਹੈ।”