ਸਾਲ 1972 ਤੋਂ ਵਰਤਿਆ ਜਾ ਰਿਹਾ ਹੈ, ਤੁਹਾਡਾ ਪੈਨ ਕਾਰਡ, ਹੁਣ ਬਦਲਾਅ ਦੇ ਰਾਹ ‘ਤੇ ਹੈ। ਮੋਦੀ ਸਰਕਾਰ ਨੇ ਪੈਨ 2.0 ਦੇ ਨਵੇਂ ਸੰਸਕਰਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਨਾਲ ਦੇਸ਼ ਦੇ ਲਗਭਗ 78 ਕਰੋੜ ਲੋਕਾਂ ਨੂੰ ਹੁਣ ਆਪਣਾ ਸਥਾਈ ਖਾਤਾ ਨੰਬਰ (ਪੈਨ) ਕਾਰਡ ਬਦਲਣਾ ਹੋਵੇਗਾ। ਇਸ ਬਦਲਾਅ ਦਾ ਮੁੱਖ ਉਦੇਸ਼ ਟੈਕਸਦਾਤਾਵਾਂ ਲਈ ਚੀਜ਼ਾਂ ਨੂੰ ਆਸਾਨ ਬਣਾਉਣਾ ਹੈ। ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਟੈਕਸਦਾਤਾਵਾਂ ਦੇ ਦਿਮਾਗ ‘ਚ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਉਨ੍ਹਾਂ ਦਾ ਪੈਨ ਨੰਬਰ ਵੀ ਬਦਲ ਜਾਵੇਗਾ ਅਤੇ ਨਵਾਂ ਕਾਰਡ ਬਣਾਉਣ ਦੀ ਪ੍ਰਕਿਰਿਆ ਕੀ ਹੋਵੇਗੀ।
ਜਿਵੇਂ ਕਿ ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੱਸਿਆ ਕਿ ਪੈਨ ਕਾਰਡ ਦਾ ਨਵਾਂ ਸੰਸਕਰਣ ਸਿਰਫ ਨਵੀਆਂ ਵਿਸ਼ੇਸ਼ਤਾਵਾਂ ਨਾਲ ਲੈਸ ਹੋਵੇਗਾ, ਜਦੋਂ ਕਿ ਤੁਹਾਡਾ ਪੈਨ ਨੰਬਰ ਉਹੀ ਰਹੇਗਾ। ਇਸ ਕਾਰਡ ‘ਤੇ ਇੱਕ QR ਕੋਡ ਦਿੱਤਾ ਜਾਵੇਗਾ, ਜਿਸ ਵਿੱਚ ਤੁਹਾਡੀ ਸਾਰੀ ਜਾਣਕਾਰੀ ਹੋਵੇਗੀ। ਇਸ ਦੀ ਵਰਤੋਂ ਕਰਨ ਨਾਲ ਟੈਕਸ ਅਦਾ ਕਰਨਾ ਜਾਂ ਕੰਪਨੀ ਰਜਿਸਟਰ ਕਰਨਾ ਜਾਂ ਬੈਂਕ ਖਾਤਾ ਖੁੱਲ੍ਹਵਾਉਣਾ ਆਸਾਨ ਹੋ ਜਾਵੇਗਾ।
ਕੀ-ਕੀ ਨਵੇਂ ਫ਼ੀਚਰ ਹੋਣਗੇ ?
ਪੈਨ ਕਾਰਡ ਦੀ ਟੈਕਨਾਲੋਜੀ ਨੂੰ ਪੂਰੀ ਤਰ੍ਹਾਂ ਨਾਲ ਅਪਗ੍ਰੇਡ ਕੀਤਾ ਜਾਵੇਗਾ ਤਾਂ ਜੋ ਇਸ ਦੀ ਵਰਤੋਂ ਆਸਾਨ ਹੋ ਸਕੇ।
ਹਰ ਕਿਸਮ ਦੇ ਕਾਰੋਬਾਰਾਂ ਦੀ ਪਛਾਣ ਅਤੇ ਰਜਿਸਟ੍ਰੇਸ਼ਨ ਨੂੰ ਆਸਾਨ ਬਣਾਉਣ ਲਈ ਵਿਸ਼ੇਸ਼ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਜਾਣਗੀਆਂ।
ਪੈਨ ਨਾਲ ਸਬੰਧਤ ਸਾਰੀਆਂ ਸੇਵਾਵਾਂ ਲਈ ਇੱਕ ਏਕੀਕ੍ਰਿਤ ਪਲੇਟਫਾਰਮ ਬਣਾਇਆ ਜਾਵੇਗਾ, ਜੋ ਉਪਭੋਗਤਾ ਅਨੁਭਵ ਵਿੱਚ ਸੁਧਾਰ ਕਰੇਗਾ।
ਉਪਭੋਗਤਾ ਦੇ ਡੇਟਾ ਨੂੰ ਸੁਰੱਖਿਅਤ ਰੱਖਣ ਲਈ ਨਵੇਂ ਪੈਨ ਕਾਰਡ ਵਿੱਚ ਸਿਕਿਓਰਿਟੀ ਫ਼ੀਚਰ
ਵੀ ਲਗਾਏ ਜਾਣਗੇ, ਤਾਂ ਜੋ ਧੋਖਾਧੜੀ ਵਰਗੀਆਂ ਘਟਨਾਵਾਂ ‘ਤੇ ਕਾਬੂ ਕੀਤਾ ਜਾ ਸਕੇ।
ਕਿੱਥੋਂ ਬਣਵਾਉਣਾ ਹੋਵੇਗਾ ਨਵਾਂ ਕਾਰਡ ?
ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਪੈਨ ਕਾਰਡ ਦੇ ਅੱਪਗਰੇਡ ਵਰਜ਼ਨ ਲਈ ਆਮ ਆਦਮੀ ਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਇਸ ਲਈ ਨਾ ਤਾਂ ਤੁਹਾਨੂੰ ਕਿਤੇ ਵੀ ਅਪਲਾਈ ਕਰਨ ਦੀ ਲੋੜ ਪਵੇਗੀ ਅਤੇ ਨਾ ਹੀ ਕੋਈ ਫੀਸ ਵਸੂਲੀ ਜਾਵੇਗੀ। ਦੇਸ਼ ਦੇ ਜਿਹੜੇ 78 ਕਰੋੜ ਲੋਕਾਂ ਨੂੰ ਨਵੇਂ ਪੈਨ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਸਾਰਿਆਂ ਨੂੰ ਵਿਭਾਗ ਵੱਲੋਂ ਨਵਾਂ ਕਾਰਡ ਭੇਜਿਆ ਜਾਵੇਗਾ।
ਕੀ ਬੰਦ ਹੋ ਜਾਵੇਗਾ ਕੀ ਪੁਰਾਣਾ ਕਾਰਡ ?
ਸਰਕਾਰ ਨੇ ਸਾਫ਼ ਕਿਹਾ ਹੈ ਕਿ ਪੈਨ ਕਾਰਡ ਅਪਗ੍ਰੇਡ ਕਰਨ ਦੀ ਪ੍ਰਕਿਰਿਆ ਵਿੱਚ ਨੰਬਰ ਨਹੀਂ ਬਦਲੇ ਜਾਣਗੇ। ਹਰ ਕਿਸੇ ਦਾ ਪੈਨ ਨੰਬਰ ਇੱਕੋ ਜਿਹਾ ਰਹੇਗਾ ਅਤੇ ਜਦੋਂ ਤੱਕ ਨਵਾਂ ਕਾਰਡ ਤੁਹਾਡੇ ਹੱਥ ਨਹੀਂ ਪਹੁੰਚ ਜਾਂਦਾ,ਓਦੋਂ ਤੱਕ ਤੁਸੀਂ ਆਪਣੇ ਸਾਰੇ ਕੰਮ ਪੁਰਾਣੇ ਪੈਨ ਕਾਰਡ ਰਾਹੀਂ ਹੀ ਕਰਦੇ ਰਹੋ। ਨਵੇਂ ਕਾਰਡ ਲਈ ਨਾ ਤਾਂ ਕਿਤੇ ਵੀ ਅਪਲਾਈ ਕਰਨ ਦੀ ਲੋੜ ਨਹੀਂ ਹੈ ਅਤੇ ਨਾ ਹੀ ਇਸ ਲਈ ਕੋਈ ਪੈਸਾ ਖਰਚ ਕਰਨ ਦੀ ਲੋੜ ਹੈ। ਸਰਕਾਰ ਨਵਾਂ ਪੈਨ ਕਾਰਡ ਸਿੱਧਾ ਤੁਹਾਡੇ ਪਤੇ ‘ਤੇ ਭੇਜ ਦੇਵੇਗੀ।