ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ): ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਰਾਜਗੁਰੂ , ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਫ਼ਿਰੋਜ਼ਪੁਰ ਦੀ ਮੀਟਿੰਗ ਪ੍ਰਧਾਨ ਵਰਿੰਦਰ ਸਿੰਘ ਵੈਰੜ ਦੀ ਅਗਵਾਈ ਹੇਠ ਹੋਈ । ਜਿਸ ਵਿੱਚ ਵੱਡੀ ਗਿਣਤੀ ‘ਚ ਸੁਸਾਇਟੀ ਮੈਂਬਰਾਂ ਨੇ ਭਾਗ ਲਿਆ । ਚੱਲ ਰਹੇ 8ਰੋਜ਼ਾ ਸ਼ਹੀਦੇ ਮੇਲੇ ਸਬੰਧੀ ਵਿਚਾਰ ਚਰਚਾਵਾ ਕਰਨ ਉਪਰੰਤ ਸੁਸਾਇਟੀ ਮੁੱਖ ਸਲਾਹਕਾਰ ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਮੂਹ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 8 ਰੋਜ਼ਾ ਸਮਾਗਮਾਂ ਦੌਰਾਨ 21 ਮਾਰਚ ਨੂੰ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣ ਉਪਰੰਤ ਸੁਸਾਇਟੀ ਮੈਂਬਰ ਹੁਸੈਨੀ ਵਾਲਾ ਸਰਹੱਦ ਤੇ ਨਤਮਸਤਕ ਹੋ ਕੇ ਸ਼ਹੀਦਾਂ ਕੋਲੋ ਅਸ਼ੀਰਵਾਦ ਲੈਣਗੇ । 21 ਮਾਰਚ ਸ਼ਾਮ ਨੂੰ ਨਾਮਦੇਵ ਚੌਕ ਪਾਰਕ ‘ਚ ਡੀ ਸੀ ਮਾਡਲ ਇੰਟਰਨੈਸ਼ਨਲ ਸਕੂਲ ਵੱਲੋ ਦੇਸ਼ ਭਗਤੀ ਸਮਾਗਮ ਕੀਤਾ ਜਾਵੇਗਾ ।

    ਉਨ੍ਹਾਂ ਦੱਸਿਆ ਕਿ 22 ਮਾਰਚ ਨੂੰ ਸਵੇਰੇ ਦਿਸ਼ਾ ਪਬਲਿਕ ਸਕੂਲ ‘ਚ ਧਾਰਮਿਕ ਸਮਾਗਮ ਉਪਰੰਤ ਸ਼ਹੀਦਾਂ ਦੀ ਸੋਚ ਤੇ ਸੈਮੀਨਾਰ ਹੋਵੇਗਾ । 23 ਮਾਰਚ ਨੂੰ ਕਬੱਡੀ ਖੇਡ ਪ੍ਰਮੋਟਰ ਬਿੰਦਰ ਇੰਗਲੈਂਡ , ਕੰਗ , ਅਜੈਬ ਸਿੰਘ ਗਿੱਲ ਕੈਨੇਡਾ ਦੀ ਅਗਵਾਈ ਹੇਠ ਹੂਸੈਨੀ ਵਾਲਾ ਬਾਰੇ ਕੇ ਕਬੱਡੀ ਦਾ ਮਹਾਂ ਕੁੰਭ ਹੋਵੇਗਾ । ਜਿਸ ਵਿੱਚ ਕਬੱਡੀ ਕਲੱਬਾਂ ਦੀਆਂ 8 ਟੀਮਾਂ ਵਿਚਕਾਰ ਓਪਨ ਕਬੱਡੀ ਕੱਪ ਹੋਵੇਗਾ । ਜਿਸ ਦੇ ਜੇਤੂ ਨੂੰ 81 ਹਜ਼ਾਰ ਅਤੇ ਉੱਪ ਜੇਤੂ ਨੂੰ 61 ਹਜ਼ਾਰ ਰੂਪੈ ਦੇ ਨਗਦ ਇਨਾਮ ਅਤੇ ਕੱਪਾਂ ਨਾਲ ਸਨਮਾਨਿਆ ਜਾਵੇਗਾ । ਨੌਜਵਾਨ ਸਰਬਜੀਤ ਸਿੰਘ ਬੋਵੀ ਬਾਠ ਵੱਲੋਂ ਬੈਸਟ ਰੇਡਰ ਅਤੇ ਜਾਫ਼ੀ ਨੂੰ 11 – 11 ਹਜ਼ਾਰ ਰੂਪੈ ਦੇ ਨਗੰਦ ਇਨਾਮਾ ਨਾਲ ਸਨਮਾਨਿਆ ਜਾਵੇਗਾ । ਉਨ੍ਹਾਂ ਦੱਸਿਆ ਕਿ 62 ਕਿੱਲੋ ਕਬੱਡੀ ( 2 ਖਿਡਾਰੀ ਬਾਹਰ ਦੇ ) ਪਿੰਡ ਵਾਰ ਮੁਕਾਬਲੇ ਕਰਵਾਏ ਜਾਣਗੇ । ਜਿਸ ਦੇ ਜੇਤੂ ਨੂੰ 11 ਹਜ਼ਾਰ ਅਤੇ। ਉੱਪ ਜੇਤੂ ਨੂੰ 10 ਹਜ਼ਾਰ ਰੂਪੈ ਦੇ ਨਗੰਦ ਇਨਾਮ ਦਿੱਤੇ ਜਾਣਗੇ ।

    ਮੀਟਿੰਗ ਵਿੱਚ ਅਸ਼ੀਸ਼ਪ੍ਰੀਤ ਸਿੰਘ ਸਾਈਆਂ ਵਾਲਾ, ਪ੍ਰਭਜੋਤ ਸਿੰਘ ਵਿਰਕ ਆ. ਟੀ. ਓ , ਬਲਦੇਵ ਸਿੰਘ ਭੁੱਲਰ ਰਿਟਾ ਜ਼ਿਲ੍ਹਾ ਬੱਚਤ ਅਫਸਰ, ਸੰਤੋਖ ਸਿੰਘ ਸੰਧੂ , ਚੇਅਰਮੈਨ ਬਲਬੀਰ ਸਿੰਘ ਬਾਠ , ਪਿ੍ਰਸੀਪਲ ਕੁਲਦੀਪ ਸਿੰਘ ਵਸਤੀ ਨੱਥੇ ਸ਼ਾਹ, ਚੇਅਰਮੈਨ ਗੁਰਨੈਬ ਸਿੰਘ ਗਿੱਲ , ਸਰਪੰਚ ਗੁਰਪ੍ਰੀਤ ਸਿੰਘ ਭੰਮਾ ਲੰਡਾ, ਸੁਪਰਡੈਂਟ ਬਲਵੰਤ ਸਿੰਘ ਸਿੱਧੂ, ਗੁਰਮੀਤ ਸਿੰਘ ਸਿੱਧੂ ਮੱਲੂਵਾਲੀਆ, ਜਗਦੀਸ਼ ਸਿੰਘ ਲਾਹੋਰੀਆ ਜਨੇਰ, ਗੁਰਮਨਪ੍ਰੀਤ ਸਿੰਘ ਸੰਧੂ ਗੁਰੂ ਅਮਰ ਦਾਸ ਇੰਟਰਨੈਸ਼ਨਲ ਸਕੂਲ ਸਦਰਦੀਨ , ਬਲਕਾਰ ਸਿੰਘ ਗਿੱਲ ਰੱਤਾ ਖੇੜਾ ਸਾਬਕਾ ਮੈਂਬਰ ਬਲਾਕ ਸੰਮਤੀ, ਸ਼ੈਰੀ ਸੰਧੂ ਵਸਤੀ ਭਾਗ ਸਿੰਘ , ਇਸ਼ਵਰ ਸ਼ਰਮਾ ਬਾਜ਼ੀਦਪੁਰ, ਭੁਪਿੰਦਰ ਸਿੰਘ ਢਿੱਲੋ ਸੁਰ ਸਿੰਘ ਵਾਲਾ, ਕੌਮਾਂਤਰੀ ਅਥਲੀਟ ਪ੍ਰਗਟ ਸਿੰਘ ਸੋਢੇ ਵਾਲਾ, ਰਾਜਨ ਅਰੋੜਾ , ਮਾਸਟਰ ਕੁਲਵੰਤ ਸਿੰਘ, ਮਨਦੀਪ ਸਿੰਘ ਜ਼ੋਨ, ਪ੍ਰਦੀਪ ਸਿੰਘ ਭੁੱਲਰ ਮੱਲਵਾਲ, ਗੁਰਦੀਪ ਸਿੰਘ ਸੰਘਾ, ਆਦਿ ਪੰਤਵੰਤੇ ਹਾਜ਼ਰ ਸਨ ।