ਅਬੂ ਧਾਬੀ ਤੋਂ ਦਿੱਲੀ ਆ ਰਹੀ ਇੰਡੀਗੋ ਦੀ ਫਲਾਈਟ ਨੂੰ ਸੋਮਵਾਰ (22 ਜੁਲਾਈ) ਸਵੇਰੇ ਤਕਨੀਕੀ ਖਰਾਬੀ ਤੋਂ ਬਾਅਦ ਓਮਾਨ ਦੀ ਰਾਜਧਾਨੀ ਮਸਕਟ ਵੱਲ ਸੁਰੱਖਿਅਤ ਮੋੜ ਦਿੱਤਾ ਗਿਆ ਹੈ। ਯਾਤਰੀਆਂ ਦੇ ਅਨੁਸਾਰ, ਜਹਾਜ਼ ਨੇ ਉਡਾਣ ਭਰਨ ਤੋਂ ਤੁਰੰਤ ਬਾਅਦ ਵਾਈਬ੍ਰੇਟ ਕਰਨਾ ਸ਼ੁਰੂ ਕਰ ਦਿੱਤਾ।ਯਾਤਰੀਆਂ ਨੂੰ ਇੱਕ ਹੋਟਲ ਵਿੱਚ ਠਹਿਰਾਇਆ ਗਿਆ ਅਤੇ ਸੋਮਵਾਰ ਦੁਪਹਿਰ ਨੂੰ ਉਨ੍ਹਾਂ ਕਿਹਾ ਕਿ ਉਹ ਦਿੱਲੀ ਲਈ ਇੱਕ ਹੋਰ ਫਲਾਈਟ ਦੀ ਉਡੀਕ ਕਰ ਰਹੇ ਸਨ। ਫਲਾਈਟ ਦੇ ਕਰੂ ਮੈਂਬਰ ਨੇ ਯਾਤਰੀਆਂ ਨੂੰ ਦੱਸਿਆ ਕਿ ਜਹਾਜ਼ ‘ਚ ਤਕਨੀਕੀ ਖਰਾਬੀ ਸੀ। ਇਸ ਲਈ ਇਸ ਦੀ ਦਿੱਲੀ ਨੇੜੇ ਐਮਰਜੈਂਸੀ ਲੈਂਡਿੰਗ ਕਰਵਾਈ ਜਾ ਰਹੀ ਹੈ।
ਜਹਾਜ਼ ‘ਚ ਸਵਾਰ ਇਕ ਯਾਤਰੀ ਨੇ ਦੱਸਿਆ ਕਿ ਫਲਾਈਟ ਨੰਬਰ 6ਈ 1406 ਨੇ ਸਵੇਰੇ 12.20 ਵਜੇ ਯੂਏਈ ਤੋਂ ਉਡਾਣ ਭਰਨੀ ਸੀ। ਇਸ ਜਹਾਜ਼ ‘ਚ ਸਵਾਰ ਇਕ ਯਾਤਰੀ ਮੁਤਾਬਕ, “ਅਸੀਂ 129 ਯਾਤਰੀਆਂ ਅਤੇ ਚਾਲਕ ਦਲ ਦੇ ਛੇ ਮੈਂਬਰਾਂ ਨਾਲ 40 ਮਿੰਟ ਦੀ ਦੇਰੀ ਨਾਲ ਉਡਾਣ ਭਰੀ। ਟੇਕ-ਆਫ ਦੇ ਸਮੇਂ ਵੀ ਜਹਾਜ਼ ‘ਚ ਕਾਫੀ ਵਾਈਬ੍ਰੇਸ਼ਨ ਸੀ।