ਜਲੰਧਰ ਕੈਂਟ, ( ਵਿੱਕੀ ਸੂਰੀ ) :- ਸਮੁੱਚੀ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਪੱਤਰਕਾਰਾਂ ਦੀ ਮੋਹਰੀ ਸੰਸਥਾ ਡਿਜੀਟਲ ਮੀਡੀਆ ਐਸੋਸੀਏਸ਼ਨ (DMA) ਵਲੋਂ ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਜੀ ਦੀ ਅਗਵਾਈ ਹੇਠ 28 ਸਤੰਬਰ, ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਰਜਿ.) ਜਲੰਧਰ ਛਾਉਣੀ ਵਿਖੇ “ਅੱਖਾਂ ਦਾ ਮੁਫਤ ਕੈਂਪ” ਲਗਾਇਆ ਗਿਆ। ਜਿਸ ਵਿੱਚ ਨਗਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਇਸ ਕੈਂਪ ਦਾ ਲਾਭ ਲਿਆ।
ਇਸ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਗੁਰਪ੍ਰੀਤ ਕੌਰ ਜੀ SMO , Eye Mobile Unit Jalandhar ਵਲੋਂ 427 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਪੜਤਾਲ ਕੀਤੀ ਗਈ ਅਤੇ ਅੱਖਾਂ ਨੂੰ ਕਿਵੇਂ ਸਿਹਤਮੰਦ ਰੱਖਣਾ ਹੈ, ਦੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿੱਚ ਮਰੀਜਾਂ ਨੂੰ Eye Drops ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ, ਜਿਸ ਦੀ ਸੇਵਾ Nagpal Medicous ਦੇ ਮਾਲਿਕ ਸ਼੍ਰੀ ਸੰਜੀਵ ਨਾਗਪਾਲ ਜੀ, Sabharwal Medical Hall ਦੇ ਮਾਲਿਕ ਡਾ. ਅਵਨੀਤ ਸਿੰਘ ਸਭਰਵਾਲ ਜੀ ਅਤੇ Rahul Mediworld ਦੇ ਮਾਲਿਕ ਸ਼੍ਰੀ ਰਾਹੁਲ ਨਾਗਪਾਲ ਜੀ ਵਲੋਂ ਕੀਤੀ ਗਈ। ਇਸ ਕੈਂਪ ਵਿੱਚ ਮਰੀਜਾਂ ਨੂੰ ਨਜ਼ਰ ਦੀਆਂ ਐਨਕਾਂ ਵੀ ਮੁਫ਼ਤ ਦਿੱਤੀਆਂ ਗਈਆਂ, ਜਿਸਦੀ ਸੇਵਾ Cantt Optical Point ਦੇ ਮਾਲਿਕ ਸ. ਸਵਿੰਦਰ ਸਿੰਘ ਖੱਟਰ ਜੀ ਵਲੋਂ ਕੀਤੀ ਗਈ। ਇਸ ਕੈਂਪ ਵਿੱਚ 68 ਮਰੀਜ ਚਿੱਟੇ ਮੋਤੀਏ ਨਿਕਲੇ , ਜਿਨ੍ਹਾਂ ਦੇ ਮੁਫ਼ਤ ਅਪਰੇਸ਼ਨ ਡਾ. ਗੁਰਪ੍ਰੀਤ ਕੌਰ ਜੀ SMO , Eye Mobile Unit Jalandhar ਵਲੋਂ ਸਿਵਲ ਹਸਪਤਾਲ ਜਲੰਧਰ ਵਿਖੇ ਕੀਤੇ ਜਾਣਗੇ ਅਤੇ ਲੈਂਸ ਵੀ ਮੁਫ਼ਤ ਪਾਏ ਜਾਣਗੇ।
ਇਸ ਕੈਂਪ ਵਿੱਚ ਕੈਂਟੋਨਮੈਂਟ ਬੋਰਡ ਜਲੰਧਰ ਦੇ CEO ਸ਼੍ਰੀ ਓਮ ਪਾਲ ਸਿੰਘ ਜੀ ਅਤੇ ਭਾਰਤ ਸਰਕਾਰ ਵਲੋਂ ਨਿਯੁਕਤ ਕੈਂਟੋਨਮੈਂਟ ਬੋਰਡ ਜਲੰਧਰ ਦੇ ਸਿਵਲ ਮੈਂਬਰ ਸ਼੍ਰੀ ਪੁਨੀਤ ਭਾਰਤੀ ਸ਼ੁਕਲਾ ਜੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼੍ਰੀ ਮੰਗਲ ਸਿੰਘ ਚੇਅਰਮੈਨ ਪੰਜਾਬ ਐਗਰੋ, ਓਲੰਪੀਅਨ ਸੁਰਿੰਦਰ ਸਿੰਘ ਸੋਢੀ IPS IGP Retd. ਅਤੇ ਸ. ਬਬਨਦੀਪ ਸਿੰਘ PPS , ACP ਜਲੰਧਰ ਕੈਂਟ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਜਿਨ੍ਹਾਂ ਦਾ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਵਾਗਤ ਕੀਤਾ ਗਿਆ ਅਤੇ ਸਿਰੋਪਾ ਸਾਹਿਬ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ CEO ਸ਼੍ਰੀ ਓਮ ਪਾਲ ਸਿੰਘ ਜੀ ਅਤੇ ਸਿਵਲ ਮੈਂਬਰ ਸ਼੍ਰੀ ਪੁਨੀਤ ਭਾਰਤੀ ਸ਼ੁਕਲਾ ਨੇ ਡਿਜੀਟਲ ਮੀਡੀਆ ਐਸੋਸੀਏਸ਼ਨ DMA ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਨਵ ਸੇਵਾ ਹੀ ਸੱਭ ਤੋਂ ਉੱਤਮ ਸੇਵਾ ਹੈ ਜੋ ਕਿ DMA ਵਲੋਂ ਕੀਤੀ ਜਾ ਰਹੀ ਹੈ, ਜਿਸਨੂੰ ਵੇਖ ਕੇ ਉਨ੍ਹਾਂ ਦਾ ਮਨ ਬਹੁਤ ਖੁਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਐਸੇ ਮਹਾਨ ਕਾਰਜ ਹੁੰਦੇ ਰਹਿਣੇ ਚਾਹੀਦੇ ਹਨ ਤਾਕਿ ਲੋੜਮੰਦ ਇਨਸਾਨ ਇਸਦਾ ਵੱਧ ਤੋਂ ਵੱਧ ਲਾਭ ਲੈ ਸਕਣ।
ਇਸ ਮੌਕੇ DIGITAL MEDIA ASSOCIATION (DMA) ਦੇ ਪ੍ਰਧਾਨ ਅਮਨ ਬੱਗਾ, ਜਨਰਲ ਸਕੱਤਰ ਅਜੀਤ ਸਿੰਘ ਬੁਲੰਦ, ਚੇਅਰਮੈਨ ਗੁਰਪ੍ਰੀਤ ਸਿੰਘ ਸੰਧੂ, ਪ੍ਰਦੀਪ ਵਰਮਾ ਅਤੇ ਹੋਰਨਾਂ ਵਲੋਂ ਡਾਕਟਰ ਗੁਰਪ੍ਰੀਤ ਕੌਰ ਜੀ SMO , Eye Mobile Unit Jalandhar, ਸ਼੍ਰੀ ਸੰਜੀਵ ਨਾਗਪਾਲ ਜੀ, ਡਾ. ਅਵਨੀਤ ਸਿੰਘ ਸਭਰਵਾਲ ਜੀ, ਸ਼੍ਰੀ ਰਾਹੁਲ ਨਾਗਪਾਲ ਜੀ ਅਤੇ ਸ. ਸਵਿੰਦਰ ਸਿੰਘ ਖੱਟਰ ਜੀ ਦਾ ਇਸ ਕੈਂਪ ਵਿੱਚ ਆਪਣੀਆਂ ਵਡਮੁੱਲੀਆਂ ਸੇਵਾਵਾਂ ਦੇਣ ਤੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸੇ ਤਰਾਂ ਸਹਿਯੋਗ ਦੇਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਨਾਲ ਹੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜੋਗਿੰਦਰ ਸਿੰਘ ਟੱਕਰ ਅਤੇ ਸਮੂਹ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਸ ਕੈਂਪ ਨੂੰ ਸਫਲ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਕੈੰਪ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ।
ਇਸ ਮੌਕੇ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਬੱਗਾ, ਚੇਅਰਮੈਨ ਗੁਰਪ੍ਰੀਤ ਸਿੰਘ ਸੰਧੂ, ਜਨਰਲ ਸਕੱਤਰ ਅਜੀਤ ਸਿੰਘ ਬੁਲੰਦ, ਚੀਫ਼ ਐਡਵਾਇਜਰ ਜਸਵਿੰਦਰ ਸਿੰਘ ਆਜ਼ਾਦ, ਪੈਟਰਨ ਪ੍ਰਦੀਪ ਵਰਮਾ, ਚੀਫ਼ ਕੋਆਰਡੀਨੇਟਰ ਸੁਮੇਸ਼ ਕੁਮਾਰ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਸਿੰਘ, ਪੀਆਰਓ ਧਰਮਿੰਦਰ ਸੋਂਧੀ, ਜਲੰਧਰ ਕੈਂਟ ਇੰਚਾਰਜ ਐਚ.ਐਸ. ਚਾਵਲਾ, ਮੋਹਿਤ ਸੇਖੜੀ, ਕੈਮਰਾਮੈਨ ਅਸ਼ੋਕ ਕੁਮਾਰ, ਸੰਤੋਸ਼ ਪਾਂਡੇ, ਰਮਨ ਜਿੰਦਲ, ਸਰਵਪ੍ਰੀਤ ਸਿੰਘ ਸੈਵੀ ਚਾਵਲਾ, ਜਬਾਰ ਅਲੀ, ਰਾਕੇਸ਼ ਕੁਮਾਰ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੋਗਿੰਦਰ ਸਿੰਘ ਟੱਕਰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਖੱਟਰ, ਸੱਕਤਰ ਸਤਵਿੰਦਰ ਸਿੰਘ ਮਿੰਟੂ, ਕੈਸ਼ੀਅਰ ਹਰਵਿੰਦਰ ਸਿੰਘ ਸੋਢੀ, ਮੀਤ ਪ੍ਰਧਾਨ ਜਗਮੋਹਨ ਸਿੰਘ ਖਹਿਰਾ ਅਤੇ ਹਰਜੀਤ ਸਿੰਘ ਟੱਕਰ, ਪਾਲ ਸਿੰਘ ਬੇਦੀ, ਸਾਬਕਾ ਪ੍ਰਧਾਨ ਅਮਰਜੀਤ ਸਿੰਘ, ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਡਾ, ਜਤਿੰਦਰ ਸਿੰਘ ਰਾਜੂ, ਜਸਪ੍ਰੀਤ ਸਿੰਘ ਰਾਜਾ, ਸਵਿੰਦਰ ਸਿੰਘ ਸਾਜਨ, ਜਗਨਜੋਤ ਸਿੰਘ, ਜਸਪ੍ਰੀਤ ਸਿੰਘ ਬੰਕੀ, ਅਰਵਿੰਦਰ ਸਿੰਘ ਕਾਲਰਾ, ਸੁਭਾਸ਼ ਸ਼ਰਮਾ, ਤਿਲਕ ਰਾਜ ਸ਼ਰਮਾ, ਅਨਿਲ ਚੌਹਾਨ, ਅਨਿਲ ਕਨੋਜਿਆ, ਵਿਜੇ ਬਿੱਲੋ, ਬੋਬੀ ਗਰਗ, ਰਿੰਕੂ ਰਾਜਾ, ਦਵਿੰਦਰ ਸ਼ਰਮਾ, ਨਿਖਿਲ ਵਧਵਾ ਆਦਿ ਮੌਜੂਦ ਸਨ।