ਜਲੰਧਰ (ਵਿੱਕੀ ਸੂਰੀ) ਕੱਲ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜੋ ਅੱਤਵਾਦੀਆਂ ਵੱਲੋਂ ਘਿਣੌਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਸੰਬੰਧ ਵਿੱਚ ਪੂਰੇ ਦੇਸ਼ ‘ਚ ਰੋਸ ਦੀ ਲਹਿਰ ਚੱਲ ਰਹੀ ਹੈ। ਜਿਸ ਵਿੱਚ ਅੱਜ ਜਲੰਧਰ ਦੇ ਵੈਸਟ ਹਲਕੇ ਦੇ ਵਿੱਚ ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਮਨਜੀਤ ਸਿੰਘ ਟੀਟੂ ਤੇ ਓਹਨਾ ਦੀ ਟੀਮ ਵਲੋਂ ਬਸਤੀ ਸ਼ੇਖ ਘਾਹ ਮੰਡੀ ਚੌਂਕ ਦੇ ਵਿੱਚ ਪਾਕਿਸਤਾਨ ਦਾ ਪੁਤਲਾ ਫੂਕਿਆ ਗਿਆ । ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੋ ਕੀ ਕੱਲ ਆਪਣਾ ਦੌਰਾ ਛੱਡ ਕੇ ਤੇ ਵਾਪਸ ਭਾਰਤ ਆਏ ਹਨ। ਉਹਨਾਂ ਕੋਲ ਇੱਕ ਮੰਗ ਕਰ ਰਹੇ ਹਨ ਕਿ ਇਸ ਪਾਕਿਸਤਾਨ ਦੇ ਉੱਤੇ ਜਲਦ ਤੋਂ ਜਲਦ ਨਕੇਲ ਪਾਈ ਜਾਵੇ ਤੇ ਇਸ ਨੂੰ ਸਬਕ ਸਿਖਾਇਆ ਜਾਵੇ ਜੋ ਸਾਡੇ ਦੇਸ਼ ਦੇ ਨਿਰਦੋਸ਼ ਲੋਕਾਂ ਦੀਆਂ ਹੱਤਿਆ ਕੀਤੀਆਂ ਗਈਆਂ ਤੇ ਉਹਨਾਂ ਦਾ ਬਦਲਾ ਲਿਆ ਜਾਵੇ । ਇਸ ਮੌਕੇ ਦਰਸ਼ਨ ਲਾਲ ਭਗਤ, ਦਵਿੰਦਰ ਭਾਰਦਵਾਜ, ਅਸ਼ਵਨੀ ਅਟਵਾਲ, ਸੋਨੂ ਚੌਹਾਨ, ਦਿਨੇਸ਼ ਕੁਮਾਰ (ਬਬਲੂ), ਬੋਬੀ ਕਸ਼ਯਪ, ਸੰਜੀਵ, ਨਵੀਨ ਸੰਘਰ, ਰਿੰਕੂ ਸ਼ਰਮਾ, ਕੁਕੂ ਭਾਰਦਵਾਜ, ਵਿਸ਼ਾਲ ਲੂਥਰਾ, ਵਿਜੇ ਰਾਣਾ, ਸੁਭਾਸ਼ ਭਗਤ, ਅਜੇ ਠਾਕੁਰ, ਜੀਵਨ ਜੋਤੀ ਟੰਡਨ, ਨਰਿੰਦਰ ਨੰਦਾ, ਸੁਰਿੰਦਰ ਸ਼ਰਮਾਂ(ਪਪੂ) ਆਦਿ ਸ਼ਾਮਿਲ ਸਨ।