ਭਾਰਤੀ ਸਰਹੱਦ ਅਟਾਰੀ ਵਿਖੇ ਡਿਊਟੀ ਨਿਭਾ ਰਹੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਇਥੇ ਅਧਿਕਾਰੀਆਂ ਨੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ ਦੀ ਬਰੀਕੀ ਨਾਲ ਤਲਾਸ਼ੀ ਕਰਦਿਆਂ ਦੋ ਭਾਰਤੀਆਂ ਕੋਲੋਂ ਕਰੀਬ 19 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ ।ਮਿਲੀ ਜਾਣਕਾਰੀ ਅਨੁਸਾਰ ਭਾਰਤੀ ਸਰਹੱਦ ਤੇ ਬਣੀ ਆਈ. ਸੀ. ਪੀ. ਅਟਾਰੀ ਰਸਤੇ ਪਾਕਿਸਤਾਨ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਦੋ ਭਾਰਤੀ ਨਾਗਰਿਕ ਭਾਰਤ ਪੁੱਜੇ ਸਨ । ਦੋਵੇਂ ਭਾਰਤੀਆਂ ਦੇ ਹੱਥਾਂ ਵਿਚ ਦੋ ਵੱਖ ਵੱਖ ਸੋਨੇ ਦੇ ਕੜੇ ਪਾਏ ਕਸਟਮ ਅਧਿਕਾਰੀਆਂ ਨੇ ਵੇਖੇ ਤਾਂ ਉਨ੍ਹਾ ‘ਤੇ ਸ਼ੱਕ ਪੈਣ ‘ਤੇ ਦੋਵੇਂ ਸੋਨੇ ਦੇ ਕੜੇ ਅਤੇ ਇੱਕ ਚੈਨ ਗਲੇ ਤੋਂ ਉਤਰਵਾ ਕੇ ਚੈੱਕ ਕੀਤੇ ਗਏ ਤਾ ਇਸ ਦੀ ਭਾਰਤੀ ਬਜ਼ਾਰ ਵਿਚ ਕੀਮਤ ਕਰੀਬ 19 ਲੱਖ ਰੁਪਏ ਬਣਦੀ ਹੈ ।
