ਅਮਰੀਕੀ ਚਿੱਪ ਨਿਰਮਾਤਾ ਕੰਪਨੀ ਇੰਟੇਲ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਆਪਣੇ ਸੰਚਾਲਨ ਨੂੰ ਸੁਚਾਰੂ ਬਣਾਉਣ ਲਈ ਆਪਣੇ ਕੁੱਲ ਸਟਾਫ ਦੀ 15 ਪ੍ਰਤੀਸ਼ਤ ਦੀ ਕਟੌਤੀ ਕਰੇਗੀ। ਰਿਪੋਰਟਾਂ ਦੇ ਅਨੁਸਾਰ, ਇਸ ਸਮੇਂ ਇੰਟੈਲ ਵਿੱਚ ਇੱਕ ਲੱਖ 24 ਹਜ਼ਾਰ ਕਰਮਚਾਰੀ ਕੰਮ ਕਰ ਰਹੇ ਹਨ। ਅਜਿਹੇ ‘ਚ ਕੰਪਨੀ ਦੇ ਐਲਾਨ ਮੁਤਾਬਕ ਕਰੀਬ 18 ਹਜ਼ਾਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ।

    ਖਰਚ ਵਿਚ  20 ਬਿਲੀਅਨ ਡਾਲਰ ਦੀ ਕਟੌਤੀ ਕਰੇਗੀ ਕੰਪਨੀ
    ਇੰਟੇਲ ਨੇ ਇਸ ਸਾਲ ਆਪਣੇ ਖਰਚਿਆਂ ਨੂੰ ਲਗਭਗ $ 20 ਬਿਲੀਅਨ ਘਟਾਉਣ ਦੀ ਯੋਜਨਾ ਬਣਾਈ ਹੈ। ਕੰਪਨੀ ਨੂੰ ਹਾਲੀਆ ਤਿਮਾਹੀ ‘ਚ ਕਰੀਬ 1.6 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਕੰਪਨੀ ਦੇ ਸੀਈਓ ਪੈਟ ਗੇਲਸਿੰਗਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ‘ਦੂਜੀ ਤਿਮਾਹੀ ਵਿੱਚ ਸਾਡਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ ਹਾਲਾਂਕਿ ਅਸੀਂ ਮੁੱਖ ਉਤਪਾਦਾਂ ਅਤੇ ਤਕਨਾਲੋਜੀ ਵਿੱਚ ਮੀਲ ਪੱਥਰ ਹਾਸਲ ਕੀਤੇ ਹਨ। ਦੂਜੇ ਅੱਧ ਲਈ ਰੁਝਾਨ ਸਾਡੀਆਂ ਪਿਛਲੀਆਂ ਉਮੀਦਾਂ ਨਾਲੋਂ ਵਧੇਰੇ ਚੁਣੌਤੀਪੂਰਨ ਹਨ।

    ਮੁੱਖ ਵਿੱਤੀ ਅਧਿਕਾਰੀ ਡੇਵਿਡ ਜ਼ਿੰਸਰ ਨੇ ਕਿਹਾ ਕਿ ਸਾਡੇ ਖਰਚਿਆਂ ਵਿੱਚ ਕਟੌਤੀ ਕਰਕੇ, ਅਸੀਂ ਆਪਣੇ ਮੁਨਾਫ਼ਿਆਂ ਵਿੱਚ ਸੁਧਾਰ ਕਰਨ ਅਤੇ ਆਪਣੀ ਬੈਲੇਂਸ ਸ਼ੀਟ ਨੂੰ ਮਜ਼ਬੂਤ ​​ਕਰਨ ਲਈ ਸਰਗਰਮ ਕਦਮ ਚੁੱਕ ਰਹੇ ਹਾਂ।