Amazon ਅਤੇ Flipkart ਭਾਰਤ ਦੀਆਂ ਦੋ ਮਸ਼ਹੂਰ ਈ-ਕਮਰਸ ਵੈੱਬਸਾਈਟਾਂ ਹਨ। ਅੱਗੇ ਹੁਣ ਤਿਉਹਾਰਾਂ ਦਾ ਸੀਜ਼ਨ (Festival Season) ਆ ਰਿਹਾ ਹੈ, ਜਿਸ ਵਿਚ ਈ-ਕਮਰਸ (E-commerce) ਵੈੱਬਸਾਈਟਾਂ ਆਪਣੇ ਗ੍ਰਾਹਕਾਂ ਨੂੰ ਵੰਨ ਸੁਵੰਨੇ ਆਫ਼ਰ ਦਿੰਦੀਆਂ ਹਨ।

    ਪਰ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਹੀ ਇਹਨਾਂ ਈ-ਕਮਰਸ ਸਾਇਟਾਂ ਵੱਲੋਂ ਸੇਲ ਸ਼ੁਰੂ ਕੀਤੀ ਜਾ ਰਹੀ ਹੈ। ਫਲਿਪਕਾੱਰਟ ਉੱਤੇ ਇਹ ਸੇਲ ਬਿਗ ਬਿਲੀਅਨ ਡੇਜ਼ ਸੇਲ (Big Billion Days Sale) ਦੇ ਨਾਮ ਨਾਲ 26 ਸਤੰਬਰ ਤੋਂ ਸੇਲ ਸ਼ੁਰੂ ਹੋ ਰਹੀ ਹੈ।ਇਸ ਤੋਂ ਪਹਿਲਾਂ ਫਲਿੱਪਕਾੱਰਟ ਨੇ 11 ਵਜੇ 11 ਰੁਪਏ ਵਿਚ ਆਈਫੌਨ 13 ਦੇ ਪੇਸ਼ਕਸ਼ ਕਰਕੇ ਗ੍ਰਾਹਕਾਂ ਨੂੰ ਚਕ੍ਰਿਤ ਕਰ ਦਿੱਤਾ ਹੈ।ਕੁਝ ਲੋਕਾਂ ਨੇ ਇਸ ਦੀ ਖ਼ੁਸ਼ੀ ਮਨਾਈ ਹੈ, ਜਦਕਿ ਬਹੁਤਿਆਂ ਨੇ ਇਸ ਨੂੰ ਸਕੈਮ ਦਾ ਨਾਮ ਦਿੱਤਾ ਹੈ। ਆਓ ਤੁਹਾਨੂੰ ਇਸ ਬਾਰੇ ਸੱਚਾਈ ਦੱਸੀਏ –

    11 ਰੁਪਏ ਵਿਚ ਆਈਫੌਨ 13

    ਵੱਡੀ ਗਿਣਤੀ ਲੋਕ ਆਈਫੌਨ ਖਰੀਦਣ ਦੇ ਇਛੁੱਕ ਹੁੰਦੇ ਹਨ ਪਰ ਬਜਟ ਉਹਨਾਂ ਦਾ ਸਾਥ ਨਹੀਂ ਦਿੰਦਾ। ਅਜਿਹੇ ਵਿਚ ਆੱਫ਼ਰ ਤੇ ਸੇਲ ਦੇ ਦਿਨ ਲੋਕਾਂ ਲਈ ਵੱਡੀ ਉਮੀਦ ਬਣ ਕੇ ਆਉਂਦੇ ਹਨ। ਪਰ ਫਲਿੱਪਕਾੱਰਟ ਨੇ ਇਸ ਮਾਮਲੇ ਵਿਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।

    22 ਸਤੰਬਰ ਨੂੰ ਰਾਤ 11 ਵਜੇ ਫਲਿੱਪਕਾਰਟ ‘ਤੇ 11 ਰੁਪਏ ਵਿੱਚ ਆਈਫੌਨ ਦੀ ਪੇਸ਼ਕਸ਼ ਕੀਤੀ ਗਈ। ਇਹ ਈ-ਕਾਮਰਸ ਪਲੇਟਫਾਰਮ ‘ਤੇ ਇੱਕ ਸੀਮਤ ਸਮੇਂ ਦੀ ਪੇਸ਼ਕਸ਼ ਸੀ, ਜਿਸ ਵਿੱਚ ਐਪਲ ਆਈਫੋਨ 13 (Apple iPhone 13) ਨੂੰ ਸਿਰਫ 11 ਰੁਪਏ ਵਿੱਚ ਵੇਚਣ ਦਾ ਦਾਅਵਾ ਸੀ।





    ਸੱਚ ਜਾਂ ਸਟੰਟ

    ਇਸ ਮਾਮਲੇ ਵਿਚ ਵੱਡੀ ਗਿਣਤੀ ਲੋਕ ਇਸ ਗੱਲ ਨਾਲ ਸਹਿਮਤ ਹਨ ਕਿ ਇਹ ਫਲਿੱਪਕਾਰਟ ਦੁਆਰਾ ਵੱਧ ਤੋਂ ਵੱਧ ਔਨਲਾਈਨ ਟ੍ਰੈਕਸ਼ਨ ਹਾਸਲ ਕਰਨ ਲਈ ਇੱਕ ਪ੍ਰਚਾਰ ਸਟੰਟ ਸੀ। 26 ਸਤੰਬਰ ਨੂੰ ਸ਼ੁਰੂ ਹੋ ਰਹੀ ਬਿੱਗ ਬਿਲੀਅਨ ਡੇਜ਼ ਸੇਲ ਤੋਂ ਪਹਿਲਾਂਂ ਅਜਿਹਾ ਸਟੰਟ ਲੋਕਾਂ ਨੂੰ ਆਪਣੇ ਪਲੇਟਫਾਰਮ ਵੱਲ ਆਕਰਸ਼ਿਤ ਕਰਨ ਦਾ ਟੇਢਾ ਢੰਗ ਸੀ।

    ਆਡਰ ਹੋ ਗਿਆ ਹੈ iPhone

    ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਫਲਿੱਪਕਾਰਟ ਦੇ ਇਸ ਆਫਰ ਤਹਿਤ iPhone 13 ਮਿਲਣ ਦਾ ਦਾਅਵਾ ਕੀਤਾ ਹੈ। ਇਸ ਸੰਬੰਧੀ ਸਕਰੀਨ ਸ਼ੌਟ ਵੀ ਸਾਂਝੇ ਕੀਤੇ ਗਏ ਹਨ।