ਜੈ ਮਾਂ ਛਿੰਨਮਸਤੀਕਾ ਸੇਵਾ ਸੋਸਾਇਟੀ ਵੱਲੋਂ 22ਵਾਂ ਵਿਸ਼ਾਲ ਜਾਗਰਣ ਹਿਮਾਚਲ ਪ੍ਰਦੇਸ਼ ਮਾਤਾ ਚਿੰਤਪੁਰਨੀ ਦਰਬਾਰ ਲਾਲਾ ਜਗਤ ਨਰਾਇਣ ਧਰਮਸ਼ਾਲਾ ਵਿਖੇ ਹੋਵੇਗਾ ਜਿਸ ਦੀ ਸ਼ੁਰੂਆਤ ਤਿੰਨ ਮਈ ( ਸ਼ਨੀਵਾਰ) ਨੂੰ ਦੁਸ਼ਹਿਰਾ ਗਰਾਉਂਡ ਦੇ ਸਾਹਮਣੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਤੇ ਜਿਸ ਵਿੱਚ ਹਾਥੀ ,ਘੋੜੇ ,ਬੈਂਡ ਬਾਜੇ, ਸਕੂਲੀ ਬੱਚੇ , ਅਤੇ ਸਾਰੇ ਮੰਦਿਰਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਸਾਰੀਆਂ ਸਤਸੰਗ ਸਭਾਵਾਂ ਸ਼ਾਮਿਲ ਹੋਣਗੇ। ਇਹ ਯਾਤਰਾ ਦੁਸ਼ਹਿਰਾ ਗਰਾਉਂਡ ਤੋਂ ਹੁੰਦੀ ਹੋਈ ਕੋਟ ਮਹੱਲੇ ਤੋਂ ਸੂਦ ਹਸਪਤਾਲ ਤੋਂ ਵੱਡਾ ਬਾਜ਼ਾਰ ਤੋ ਕੁੜੀਆਂ ਦੇ ਸਕੂਲ ਕੋਲੋਂ ਗੁਰਦੁਆਰਾ ਛੇਵੇਂ ਪਾਤਸ਼ਾਹੀ ਤੋਂ ਹੁੰਦੀ ਹੋਈ ਦੁਸ਼ਹਿਰਾ ਗਰਾਉਂਡ ਵਿਖੇ ਸਮਾਪਤ ਹੋਵੇਗੀ ਅਤੇ ਰਸਤੇ ਦੇ ਵਿੱਚ ਸੰਗਤ ਵੱਲੋਂ ਲੰਗਰਾਂ ਦਾ ਇੰਤਜ਼ਾਮ ਕੀਤਾ ਗਿਆ ਅਤੇ 10 ਮਈ (ਸ਼ਨੀਵਾਰ) ਨੂੰ ਮਾਤਾ ਚਿੰਤਪੁਰਨੀ ਦੇ ਦਰਬਾਰ ਵਿਖੇ ਲਾਲਾ ਜਗਤ ਨਾਰਾਇਣ ਧਰਮਸ਼ਾਲਾ ਵਿਖੇ 22ਵਾਂ ਜਾਗਰਣ ਕੀਤਾ ਜਾਵੇਗਾ ਕੌਂਸਲਰ ਮਨਜੀਤ ਸਿੰਘ ਟੀਟੂ ਦੇ ਦਫਤਰ ਦੇ ਬਾਹਰੋਂ ਇਹ ਬੱਸਾਂ ਦਾ ਕਾਫਲਾ ਸੰਗਤ ਦੇ ਰੂਪ ਵਿੱਚ 30 ਤੋਂ 40 ਬੱਸਾਂ ਦਾ ਕਾਫਲਾ ਇਥੋਂ ਰਵਾਨਾ ਹੋਵੇਗਾ। ਇਸ ਤੋਂ ਪਹਿਲਾਂ ਸਵੇਰੇ ਦਾ ਲੰਗਰ (ਨਾਸ਼ਤਾ) ਸ਼੍ਰੀ ਨਰਿੰਦਰ ਕੁਮਾਰ ਨੰਦਾ ਜੀ ਤੇ ਉਨਾਂ ਦੇ ਪਰਿਵਾਰ ਵੱਲੋਂ ਕੀਤਾ ਜਾਵੇਗਾ ਉਸ ਤੋਂ ਉਪਰੰਤ ਸਾਰੀ ਸੰਗਤ ਚਿੰਤਪੁਰਨੀ ਪਹੁੰਚੇਗੀ ਇਸ ਵਾਰ ਬੱਸਾਂ ਦਾ ਰੂਟ ਤਲਵਾੜੇ ਤੋਂ ਹੁੰਦਿਆਂ ਹੋਇ ਚਿੰਤਪੁਰਨੀ ਪਹੁੰਚੇਗਾ ਤੇ ਤਲਵਾੜੇ ਵਿਖੇ ਗਗਨਦੀਪ ਗੋਰੀ ਜੀ ਪਟਾਕਿਆਂ ਵਾਲੇ ਤੇ ਉਹਨਾਂ ਦੇ ਪਰਿਵਾਰ ਵੱਲੋਂ ਵੀ ਵਿਸ਼ੇਸ਼ ਲੰਗਰ ਦਾ ਇੰਤਜ਼ਾਮ ਕੀਤਾ ਜਾਏਗਾ ਤਾਂ ਕਿ ਦੁਪਹਿਰ ਦਾ ਲੰਗਰ ਉੱਥੇ ਛਕਿਆ ਜਾਵੇ।

ਉੱਥੇ ਪਹੁੰਚ ਕੇ ਸੰਗਤ ਪਹਿਲਾਂ ਮਾਤਾ ਰਾਣੀ ਦੇ ਦਰਸ਼ਨ ਕਰਨਗੇ। ਉਸ ਤੋਂ ਉਪਰੰਤ 6 ਵਜੇ ਪੰਡਾਲ ਵਿੱਚ ਮਾਤਾ ਰਾਣੀ ਜੀ ਦੀ ਪੂਜਾ ਆਰੰਭ ਹੋਏਗੀ ਜੋ 7 ਵਜੇ ਤੱਕ ਚੱਲੇਗੀ ਜਿਸ ਦਾ ਸਾਰਾ (LIVE) ਟੈਲੀਕਾਸਟ ਵੈਲਕਮ ਪੰਜਾਬ ਨਿਊਜ ਚੈਨਲ ਤੇ ਦਿਖਾਇਆ ਜਾਏਗਾ। ਉਸ ਤੋਂ ਪਹਿਲਾਂ ਓਮ ਸ਼ਿਵਮ ਉਤਪਾਦਨ ਦੇ ਐਮ.ਡੀ ਮਨੋਹਰ ਲਾਲ ਅਗਰਵਾਲ (ਬਿੱਟੂ) ਜੀ ਵੱਲੋ 31000 ਭੇਟ ਕੀਤਾ ਗਿਆ।
ਇਸ ਤੋਂ ਪਹਿਲਾਂ ਲੰਗਰ ਭੰਡਾਰਾ ਵੀ ਕੀਤਾ ਜਾਏਗਾ। ਜਿਸ ਦਾ ਸਾਰਾ ਇੰਤਜ਼ਾਮ ਆਨੰਦ ਕੈਟਰਿੰਗ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੀਤਾ ਜਾਏਗਾ ਅਤੇ ਵਿਸ਼ੇਸ਼ ਤੌਰ ਤੇ ਦੱਸਿਆ ਜਾਂਦਾ ਹੈ ਕਿ ਕਰੀਮਿਕਾ ਆਈਸਕ੍ਰੀਮ ਦੇ ਮਾਲਕ ਅਸ਼ੋਕ ਭੰਡਾਰੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਆਪਣੇ ਦਸਾਂ ਨਹੁੰਆਂ ਦੀ ਕਮਾਈ ਵਿੱਚੋਂ ਆਈਸਕ੍ਰੀਮ ਦਾ ਲੰਗਰ ਲੈ ਕੇ ਪਹੁੰਚਣਗੇ ਜੋ ਕਿ ਸਾਰੀ ਰਾਤ ਚੱਲੇਗਾ ਤੇ ਬਹੁਤ ਸਾਰੀਆਂ ਸੰਸਥਾਵਾਂ ਜਿਨਾਂ ਨੇ ਆਪਣੀ ਆਪਣੀ ਸੇਵਾ ਨਿਭਾਉਣਗੇ ਤੇ ਜੈ ਛਿਨਮਸਤੀਕਾ ਸੇਵਾ ਸੁਸਾਇਟੀ ਦੇ ਸਾਰੇ ਵਰਕਰ ਸਹਿਬਾਨ ਦਿਨ ਰਾਤ ਇੱਕ ਕਰ ਰਹੇ ਨੇ ਇਸ ਜਾਗਰਣ ਦੀ ਮੈਨੇਜਮੈਂਟ ਨੂੰ ਸਫਲ ਕਰ ਰਹੇ ਨੇ ਅਤੇ ਘਰ ਘਰ ਦੇ ਵਿੱਚ ਕਾਰਡ ਵੰਡੇ ਜਾਣਗੇ ਤੇ ਪ੍ਰਸਾਦ ਦੇ ਰੂਪ ਵਿੱਚ ਮਿਠਾਈ ਦੇ ਡੱਬੇ ਵੀ ਵੰਡੇ ਜਾਣਗੇ ।