ਜਲੰਧਰ (ਵਿੱਕੀ ਸੂਰੀ) ਜੈ ਸ਼੍ਰੀ ਛਿਨਮਸਤੀਕਾ ਲੰਗਰ ਕਮੇਟੀ ਮਾਤਾ ਚਿੰਤਪੂਰਨੀ ਦਾ 15ਵਾਂ ਵਾਰਸ਼ਿਕ ਭੰਡਾਰਾ ਜੋਂ ਕਿ ਹਰ ਸਾਲ 14 -15 ਅਗਸਤ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਛਾਪੁਰਨ ਵੀਰ ਹਨੂਮਾਨ ਮੰਦਰ ਵਿੱਚ ਕਰਵਾਇਆ ਜਾਂਦਾ ਹੈ ਅਤੇ ਜੈ ਸ਼੍ਰੀ ਛਿੰਨਮਸਤੀਕਾ ਸੇਵਾ ਸੋਸਾਇਟੀ ਵੱਲੋਂ ਮਾਤਾ ਦੇ ਭਗਤਾਂ ਨੂੰ ਉੱਥੇ ਭੰਡਾਰੇ ਤੇ ਪਹੁੰਚਣ ਦਾ ਸੱਦਾ ਦਿੱਤਾ ਗਿਆ। ਜੈ ਸ਼੍ਰੀ ਛਿੰਨਮਸਤੀਕਾ ਸੇਵਾ ਸੋਸਾਇਟੀ ਅੱਜ ਸ. ਮਨਜੀਤ ਸਿੰਘ ਟੀਟੂ ਸਾਬਕਾ ਕੌਂਸਲ ਦੇ ਦਫਤਰ ਵਿੱਚ ਪਹੁੰਚੀ ਤੇ ਉਹਨਾਂ ਨੂੰ ਮਾਤਾ ਰਾਣੀ ਦੇ ਭੰਡਾਰੇ ਚ ਆਉਣ ਦਾ ਸੱਦਾ ਪੱਤਰ ਦਿੱਤਾ ਅਤੇ ਸ.ਮਨਜੀਤ ਸਿੰਘ ਟੀਟੂ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਮੈਂ ਤੇ ਮੇਰੀ ਪੂਰੀ ਟੀਮ ਦੇ ਮੈਂਬਰ ਮਾਤਾ ਰਾਣੀ ਦੇ ਦਰਸ਼ਨ ਕਰਨ ਲਈ ਜਰੂਰ ਪਹੁੰਚਾਂਗੇ। ਇਸ ਮੌਕੇ ਰਮਨ ਬੱਬਰ, ਟਿੰਕੂ ਬੱਬਰ, ਅਸ਼ਵਣੀ, ਬੋਬੀ, ਅਸ਼ਵਣੀ ਪੰਡਿਤ , ਚੇਤਨ ਸ਼ਰਮਾ ਅਚਾਰਿਆ ਅਤੇ ਸ਼ਿਵਮ ਹਾਜ਼ਰ ਸਨ
