ਜਲੰਧਰ (ਵਿੱਕੀ ਸੂਰੀ) : ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ ਵਿਖੇ ਜੈਨ ਪਰਿਵਾਰ ਆਦਰਸ਼ ਨਗਰ ਵਲੋ ਸਕੂਲ ਦੀਆਂ ਲੋੜਵੰਦ ਵਿਦਿਆਰਥਣਾਂ ਨੂੰ ਸਰਦੀ ਦੀਆਂ ਜੈਕੇਟਾਂ ਦਿੱਤੀਆਂ ਗਈਆਂ । ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ ਲੈ ਕੇ ਨਹੀਂ ਦੇ ਸਕਦੇ ਉਹਨਾਂ ਲੋੜਵੰਦ ਵਿਦਿਆਰਥਣਾਂ ਨੂੰ ਸਰਦੀ ਦੀਆਂ ਜੈਕੇਟਾਂ ਦਿੱਤੀਆਂ ਗਈਆਂ। ਇਹ ਬਹੁਤ ਹੀ ਨੇਕ ਉਪਰਾਲਾ ਹੈ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਬਲਜੀਤ ਕੋਰ ਜੀ ਅਤੇ ਅਧਿਆਪਕਾ ਵਲੋ ਇਸ ਸਹਿਯੋਗ ਲਈ ਜੈਨ ਪਰਿਵਾਰ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ ।