ਜਲੰਧਰ (ਜੋਤੀ ਟੰਡਨ): ਨਗਰ ਨਿਗਮ ਜਲੰਧਰ ਵਿੱਚ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਮੰਗਲਵਾਰ ਨੂੰ ਤਬਾਦਲਿਆਂ ਦੀ ਇੱਕ ਮਹੱਤਵਪੂਰਨ ਲਿਸਟ ਜਾਰੀ ਕੀਤੀ ਗਈ, ਜਿਸ ਨਾਲ ਕਈ ਅਧਿਕਾਰੀਆਂ ਦੇ ਵਿਭਾਗ ਅਤੇ ਜ਼ਿੰਮੇਵਾਰੀਆਂ ਬਦਲ ਦਿੱਤੀਆਂ ਗਈਆਂ ਹਨ।

ਜਾਰੀ ਹੁਕਮਾਂ ਅਨੁਸਾਰ ਅਸਿਸਟੈਂਟ ਕਮਿਸ਼ਨਰ ਅਜੈ ਕੁਮਾਰ ਨੂੰ ਮੇਅਰ ਦਾ ਓ.ਐਸ.ਡੀ. ਨਿਯੁਕਤ ਕੀਤਾ ਗਿਆ ਹੈ। ਸੁਪਰਿੰਟੈਂਡੈਂਟ ਹਰਪ੍ਰੀਤ ਸਿੰਘ ਵਾਲੀਆ ਨੂੰ ਵਾਟਰ ਸਪਲਾਈ ਵਿਭਾਗ ਦਾ ਚਾਰਜ ਸੌਂਪਿਆ ਗਿਆ ਹੈ। ਸੁਪਰਿੰਟੈਂਡੈਂਟ ਰਾਕੇਸ਼ ਸ਼ਰਮਾ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਲਾਈਵਲੀਹੁੱਡ ਮਿਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਦਕਿ ਸੁਪਰਿੰਟੈਂਡੈਂਟ ਦਲਜੀਤ ਕੌਰ ਨੂੰ ਜਨਰਲ ਸਟੋਰ ਅਤੇ ਲਾਇਬ੍ਰੇਰੀ ਸ਼ਾਖਾ ਦੀ ਕਮਾਣ ਸੌਂਪੀ ਗਈ ਹੈ।

ਆਊਟਸੋਰਸ ਐਸ.ਡੀ.ਓ. ਗਗਨ ਲੂਥਰਾ ਤੋਂ ਜੋਨ 3, 5 ਅਤੇ 9 ਦਾ ਕੰਮ ਵਾਪਸ ਲੈ ਕੇ ਉਨ੍ਹਾਂ ਨੂੰ ਜੋਨ-1 ਵਿੱਚ ਤਾਇਨਾਤ ਕੀਤਾ ਗਿਆ ਹੈ। ਦੂਜੇ ਪਾਸੇ ਸ਼ਰਮਾ ਸਿੰਘ ਤੋਂ ਜੋਨ-1 ਦਾ ਚਾਰਜ ਹਟਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ, ਜੇ.ਈ. ਅਮਿਤ ਕੁਮਾਰ ਨੂੰ ਐਸ.ਡੀ.ਓ. ਦਫ਼ਤਰ ਨਾਲ ਸੰਬੰਧਿਤ ਡਾਕ ਕਾਰਵਾਈ ਦੀ ਵਾਧੂ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।

ਨਗਰ ਨਿਗਮ ਵਿੱਚ ਇਹ ਤਬਾਦਲੇ ਪ੍ਰਸ਼ਾਸਨਿਕ ਕਾਰਗੁਜ਼ਾਰੀ ਨੂੰ ਬੇਹਤਰ ਬਣਾਉਣ ਦੇ ਯਤਨਾਂ ਦਾ ਹਿੱਸਾ ਦੱਸੇ ਜਾ ਰਹੇ ਹਨ।