ਜਲੰਧਰ (ਜੀਵਨ ਜੋਤੀ ਟੰਡਨ) : ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ਨੂੰ ਸਮਰਪਿਤ ਜਲੰਧਰ ਸ਼ਹਿਰ ਦਾ ਮੁੱਖ ਨਗਰ ਕੀਰਤਨ 2 ਜਨਵਰੀ (ਸ਼ੁੱਕਰਵਾਰ) ਨੂੰ ਆਪਣੇ ਪੁਰਾਤਨ ਮਾਰਗ ਅਨੁਸਾਰ ਸਵੇਰੇ 10 ਵਜੇ ਸਜਾਇਆ ਜਾਵੇਗਾ ਅਤੇ 5 ਜਨਵਰੀ 2026 ਦਿਨ ਸੋਮਵਾਰ ਨੂੰ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਆਗਮਨ ਪੁਰਬ ਮਨਾਇਆ ਜਾਵੇਗਾ। ਇਸ ਸੰਬੰਧੀ ਜਲੰਧਰ ਦੀਆਂ ਸਿੰਘ ਸਭਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਅਹਿਮ ਇਕੱਤਰਤਾ ਗੁਰਦੁਆਰਾ ਦੀਵਾਨ ਅਸਥਾਨ, ਸੈਂਟਰਲ ਟਾਊਨ ਵਿਖੇ ਹੋਈ। ਬੈਠਕ ਦੀ ਅਗਵਾਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਨੇ ਕੀਤੀ। ਇਸ ਮੌਕੇ ਜਥੇਦਾਰ ਜਗਜੀਤ ਸਿੰਘ ਗਾਬਾ, ਪਰਮਿੰਦਰ ਸਿੰਘ (ਦਸਮੇਸ਼ ਨਗਰ), ਗੁਰਕ੍ਰਿਪਾਲ ਸਿੰਘ (ਬਸਤੀ ਬੇਖ), ਚਰਨ ਸਿੰਘ ਮਕਸੂਦਾ, ਸਰਬਜੀਤ ਸਿੰਘ ਰਾਜਪਾਲ, ਹਰਸੁਰਿੰਦਰ ਸਿੰਘ (ਲੰਮਾ ਪਿੰਡ), ਹਰਜੋਤ ਸਿੰਘ ਲੋਕੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਖ਼ਾਸ ਤੌਰ ‘ਤੇ ਮੌਜੂਦ ਸਨ। ਸੰਗਤ ਦੀਆਂ ਭਾਵਨਾਵਾਂ ਅਨੁਸਾਰ ਫ਼ੈਸਲਾ ਆਗੂਆਂ ਦਾ ਕਹਿਣਾ ਸੀ ਕਿ ਸ਼ਹਾਦਤ ਦੇ ਦਿਨ ਚੱਲਦੇ ਹੋਣ ਕਰਕੇ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਹ ਫੈਸਲਾ ਲਿਆ ਗਿਆ ਹੈ ਕਿ ਮੁੱਖ ਨਗਰ ਕੀਰਤਨ 2 ਜਨਵਰੀ ਨੂੰ ਹੀ ਸਜਾਇਆ ਜਾਵੇਗਾ। ਬੈਠਕ ਵਿਚ ਹਾਜ਼ਰ ਸੰਗਤ ਅਤੇ ਆਗੂਆਂ ਨੇ ਜੈਕਾਰਿਆਂ ਦੀ ਗੂੰਜ ਵਿਚ ਇਹ ਫੈਸਲਾ ਪ੍ਰਵਾਨ ਕੀਤਾ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੁਹੱਲਾ ਗੋਬਿੰਦਗੜ ਤੋਂ ਆਰੰਭ ਹੋ ਕੇ ਪੁਰਾਤਨ ਮਾਰਗ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਦੀਵਾਨ ਅਸਥਾਨ, ਸੈਂਟਰਲ ਟਾਊਨ ਵਿਖੇ ਰਾਤ ਸਮੇਂ ਸਮਾਪਤ ਹੋਵੇਗਾ। ਇਸ ਮੁੱਖ ਨਗਰ ਕੀਰਤਨ ਵਿੱਚ ਗਤਕਾ ਪਾਰਟੀਆਂ, ਸਕੂਲੀ ਬੱਚਿਆਂ ਦੀਆਂ ਟੋਲੀਆਂ, ਬੈਂਡ ਪਾਰਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਆਪਣੀਆਂ ਸੇਵਾਵਾਂ ਨਿਭਾਉਣਗੀਆਂ। ਉਨ੍ਹਾਂ ਦਸਿਆ ਕਿ ਪਾਲਕੀ ਸਾਹਿਬ ਨਾਲ ਵੱਖ-ਵੱਖ ਕੀਰਤਨੀ ਜਥੇ ਅਤੇ ਸੰਗਤ ਗੁਰੂ ਜੱਸ ਗਾਇਨ ਕਰਦੇ ਹੋਏ ਨਗਰ ਕੀਰਤਨ ਵਿੱਚ ਸ਼ਾਮਿਲ ਹੋਣਗੇ। ਸਿੰਘ ਸਭਾਵਾਂ ਨੇ ਸੰਗਤ ਨੂੰ ਪਰਿਵਾਰ ਸਮੇਤ ਸ਼ਰਧਾ ਨਾਲ ਹਾਜ਼ਰੀ ਪਾਉਣ ਅਤੇ ਪ੍ਰਚਾਰ ਦੀ ਸੇਵਾ ਵਿਚ ਭਾਗੀਦਾਰ ਬਣਨ ਦੀ ਅਪੀਲ ਕੀਤੀ ਹੈ। ਇਸ ਮੌਕੇ ਇਕਬਾਲ ਸਿੰਘ ਢੀਂਡਸਾ (ਹਲਕਾ ਇੰਚਾਰਜ ਕੇਂਦਰੀ), ਦਵਿੰਦਰ ਸਿੰਘ ਰਿਆਤ, ਜਸਬੀਰ ਸਿੰਘ ਰੰਧਾਵਾ, ਗੁਰਿੰਦਰ ਸਿੰਘ ਮਤੇਲ, ਬਾਬਾ ਜਸਵਿੰਦਰ ਸਿੰਘ (ਬਸ਼ੀਰਪੁਰਾ), ਦਵਿੰਦਰ ਸਿੰਘ ਰਹੇਜਾ, ਕਵਲਜੀਤ ਸਿੰਘ ਟੇਨੀ, ਹਰਭਜਨ ਸਿੰਘ ਸੈਣੀ, ਕੁਲਜੀਤ ਸਿੰਘ ਚਾਵਲਾ, ਮਨਿੰਦਰ ਪਾਲ ਸਿੰਘ ਗੁੰਬਰ, ਤੇਜਬੀਰ ਸਿੰਘ ਬਾਂਸਲ, ਗੁਰਜੀਤ ਸਿੰਘ ਮਰਵਾਹਾ, ਗੁਰਮੇਲ ਸਿੰਘ, ਸਤਪਾਲ ਸਿੰਘ ਸਿਦਕੀ, ਹਰਵਿੰਦਰ ਸਿੰਘ ਨਾਗੀ, ਦਵਿੰਦਰ ਸਿੰਘ (ਸੈਂਟਰਲ ਟਾਊਨ), ਭਾਈ ਕੰਵਲਜੀਤ ਸਿੰਘ, ਨਿਰਮਲ ਸਿੰਘ ਬੇਦੀ, ਕੁਲਵਿੰਦਰ ਸਿੰਘ, ਚਰਨਜੀਤ ਸਿੰਘ ਮਿੰਟਾ, ਹਰਜੀਤ ਸਿੰਘ (ਬਸਤੀ ਲੇਖ), ਗੁਰਜੀਤ ਸਿੰਘ ਟੈਕਰ, ਮਨਦੀਪ ਸਿੰਘ ਬਹਿਲ, ਪਰਮਪ੍ਰੀਤ ਸਿੰਘ ਚਿੱਟੀ, ਅਮਰਜੀਤ ਸਿੰਘ ਮੋਗਾ, ਪ੍ਰਤਾਪ ਸਿੰਘ ਦਿਓਲ ਨਗਰ, ਭੁਪਿੰਦਰ ਸਿੰਘ ਖਾਲਸਾ, ਜਸਵਿੰਦਰ ਸਿੰਘ (ਰਾਜ ਨਗਰ ਮਨਪ੍ਰੀਤ ਸਿੰਘ ਖਾਲਸਾ, ਨਵਦੀਪ ਸਿੰਘ ਗੁਲਾਟੀ, ਸੁਖਵਿੰਦਰ ਸਿੰਘ (ਲਾਡੇਵਾਲੀ), ਬਲਜੀਤ ਸਿੰਘ, ਭਵਨਜੀਤ ਸਿੰਘ (ਨਿਹੰਗ ਸਿੰਘ ਜਥੇਬੰਦੀਆਂ), ਮਹੇਸ਼ਇੰਦਰ ਸਿੰਘ ਧਾਮੀ, ਗੁਲਜਾਰ ਸਿੰਘ, ਸਤਨਾਮ ਸਿੰਘ, ਹਰਵਿੰਦਰ ਸਿੰਘ ਮੇਖਣ, ਪ੍ਰਦੀਪ ਸਿੰਘ ਵਿੰਕੀ, ਪਲਵਿੰਦਰ ਸਿੰਘ, ਹਰਪ੍ਰੀਤ ਸਿੰਘ ਬਾਂਸਲ, ਅਵਤਾਰ ਸਿੰਘ, ਸਤਿਨਾਮ ਸਿੰਘ ਫੁੱਲ, ਅਮਰਜੀਤ ਸਿੰਘ ਬਜਾਜ, ਕੰਵਲਜੀਤ ਸਿੰਘ (ਪ੍ਰੀਤ ਨਗਰ), ਸਾਹਿਬ ਸਿੰਘ, ਗੁਰਪ੍ਰੀਤ ਸਿੰਘ, ਬਾਵਾ ਗਾਥਾ, ਪਲਵਿੰਦਰ ਭਾਟੀਆ, ਪਰਮਿੰਦਰ ਸਿੰਘ, ਗੁਰਨੀਤ ਸਿੰਘ, ਅਨਮੋਲ ਸਿੰਘ, ਗਗਨ ਤੇਨੁ ਹਰਮਨਜੀਤ ਸਿੰਘ, ਜਸਦੀਪ ਸਿੰਘ, ਭਵਜੋਤ ਸਿੰਘ, ਭਵਰਾਜ ਸਿੰਘ, ਮਨਕੀਰਤ ਸਿੰਘ, ਅਜਮੇਰ ਸਿੰਘ, ਹਰਪ੍ਰੀਤ ਸਿੰਘ, ਗਗਨ ਸਿੰਘ, ਜਪਨਜੋਤ ਸਿੰਘ, ਜਸਕੀਰਤ ਸਿੰਘ ਜੱਸੀ ਅਤੇ ਹੋਰ ਹਾਜ਼ਰ ਸਨ। ਸਾਰੇ ਸੇਵਾਦਾਰਾਂ ਨੇ ਪ੍ਰਕਾਸ਼ ਪੁਰਬ ਦੇ ਨਗਰ ਕੀਰਤਨ ਨੂੰ ਇਤਿਹਾਸਕ, ਵਿਸ਼ਾਲ ਅਤੇ ਸ਼ਾਨਦਾਰ ਬਣਾਉਣ ਦਾ ਸੰਕਲਪ ਕੀਤਾ।