ਜੀਓ (Jio) ਟੈਲੀਕਾਮ ਇੰਡਸਟਰੀ ਵਿੱਚ ਅਜਿਹਾ ਬਦਲਾਅ ਲੈ ਕੇ ਆਈ ਹੈ, ਜਿਸ ਬਾਰੇ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ। ਪਹਿਲਾਂ ਮੁਫਤ ਵਿੱਚ ਹਾਈ ਸਪੀਡ ਡਾਟਾ ਦਿੱਤਾ ਤੇ ਹੁਣ ਕੰਪਨੀ ਨੇ 365 ਦਿਨਾਂ ਦਾ ਮੁਫਤ ਮੋਬਾਈਲ ਰੀਚਾਰਜ ਪਲਾਨ ਪੇਸ਼ ਕੀਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਇਸ ਆਫਰ ਦਾ ਐਲਾਨ ਕੀਤਾ ਹੈ।ਜੀਓ (Jio) ਯੂਜ਼ਰਸ ਇਸ ਆਫਰ ਦਾ ਫਾਇਦਾ ਉਠਾ ਸਕਦੇ ਹਨ, ਜੋ ਉਨ੍ਹਾਂ ਨੂੰ ਸਾਲ ਭਰ ਰਿਚਾਰਜ ਕਰਨ ਦੀ ਪਰੇਸ਼ਾਨੀ ਤੋਂ ਬਚਾਏਗਾ। ਇਹ ਆਫਰ ਦੇਸ਼ ਦੇ ਸਾਰੇ ਟੈਲੀਕਾਮ ਸਰਕਲਾਂ ‘ਚ ਉਪਲਬਧ ਹੈ ਅਤੇ ਖਾਸ ਤੌਰ ‘ਤੇ ਜੀਓ (Jio) ਪ੍ਰੀਪੇਡ ਯੂਜ਼ਰਸ ਇਸ ਦਾ ਫਾਇਦਾ ਲੈ ਸਕਦੇ ਹਨ। ਜੀਓ ਨੇ ਆਪਣੀ ਫਾਈਬਰ ਬ੍ਰਾਡਬੈਂਡ ਸੇਵਾ ਨੂੰ ਪ੍ਰਮੋਟ ਕਰਨ ਲਈ ਇਹ ਆਫਰ ਪੇਸ਼ ਕੀਤਾ ਹੈ। Jio ਉਪਭੋਗਤਾ ਨਵੇਂ AirFiber ਪਲਾਨ ਲਈ ਸਾਈਨ ਅੱਪ ਕਰਕੇ ਮੁਫ਼ਤ ਮੋਬਾਈਲ ਰੀਚਾਰਜ ਦਾ ਆਨੰਦ ਲੈ ਸਕਦੇ ਹਨ।

    ਜਾਣੋ ਕਿਵੇਂ ਲੈਣਾ ਹੈ ਇਸ ਆਫਰ ਦਾ ਲਾਭ:

    ਜੀਓ (Jio) ਦੀ ਵੈੱਬਸਾਈਟ ਮੁਤਾਬਕ ਯੂਜ਼ਰਸ ਨੂੰ 3599 ਰੁਪਏ ਦਾ ਫ੍ਰੀ ਸਲਾਨਾ ਮੋਬਾਈਲ ਰੀਚਾਰਜ ਪਲਾਨ ਮਿਲੇਗਾ ਜੋ 365 ਦਿਨਾਂ ਲਈ ਵੈਧ ਹੋਵੇਗਾ। ਇਸ ਪਲਾਨ ਵਿੱਚ ਰੋਜ਼ਾਨਾ 2.5GB ਹਾਈ-ਸਪੀਡ ਡੇਟਾ ਦਾ ਲਾਭ ਸ਼ਾਮਲ ਹੈ। ਜੀਓ (Jio) ਯੂਜ਼ਰਸ ਕੰਪਨੀ ਦੀ ਵੈੱਬਸਾਈਟ ਜਾਂ ਮਾਈ ਜੀਓ (Jio) ਐਪ ਰਾਹੀਂ ਨਵਾਂ ਏਅਰਫਾਈਬਰ ਬੁੱਕ ਕਰ ਸਕਦੇ ਹਨ।

    ਕੰਪਨੀ ਨੇ ਏਅਰ ਫਾਈਬਰ ਬ੍ਰਾਡਬੈਂਡ ਲਈ ਬੁਕਿੰਗ ਚਾਰਜ ਸਿਰਫ 50 ਰੁਪਏ ਤੈਅ ਕੀਤਾ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਏਅਰਫਾਈਬਰ ਫਰੀਡਮ ਆਫਰ ਦੇ ਤਹਿਤ 3 ਮਹੀਨੇ ਦੇ ਪਲਾਨ ‘ਤੇ 30% ਦੀ ਛੋਟ ਦਿੱਤੀ ਜਾ ਰਹੀ ਹੈ, ਜੋ ਕਿ 2121 ਰੁਪਏ ‘ਚ ਉਪਲਬਧ ਹੈ।ਇਸ ਪਲਾਨ ਵਿੱਚ 800 ਤੋਂ ਵੱਧ ਡਿਜੀਟਲ ਟੀਵੀ ਚੈਨਲ, 13 ਤੋਂ ਵੱਧ OTT ਐਪਸ ਅਤੇ ਅਨਲਿਮਟਿਡ Wi-Fi (ਹਰ ਮਹੀਨੇ 1000GB ਡੇਟਾ FUP ਸੀਮਾ ਦੇ ਨਾਲ) ਸ਼ਾਮਲ ਹਨ। Jio ਯੂਜ਼ਰ ਜੋ ਏਅਰਫਾਈਬਰ ਬੁੱਕ ਕਰਦਾ ਹੈ, ਇਹ ਸਾਲਾਨਾ ਯੋਜਨਾ ਮੁਫਤ ਵਿੱਚ ਪ੍ਰਾਪਤ ਕਰੇਗਾ।