ਫਗਵਾੜਾ (ਨਰੇਸ਼ ਪਾਸੀ, ਇੰਦਰਜੀਤ ਸ਼ਰਮਾ): ਸ੍ਰੀਮਤੀ ਵਤਸਲਾ ਗੁਪਤਾ ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਕਪੂਰਥਲਾ ਪੁਲਿਸ ਨੂੰ ਸਫਲਤਾ ਮਿਲੀ ਕਿ ਕਪੂਰਥਲਾ ਪੁਲਿਸ ਦੀ ਟੀਮ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ., ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ, ਸ੍ਰੀ ਜਸਪ੍ਰੀਤ ਸਿੰਘ,ਪੀ.ਪੀ.ਐਸ.,ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਹੇਠ ਐਸ.ਆਈ. ਬਿਸਮਨ ਸਿੰਘ ਸਾਹੀ ਇੰਚਾਰਜ ਸੀ.ਆਈ.ਏ ਸਟਾਫ ਫਗਵਾੜਾ ਵੀ ਪਾਰਟੀ ਵੱਲੋਂ ਆਪਣੀ ਗੈਂਗ ਚਲਾ ਰਹੇ ਸੁਖਵੰਤ ਸਿੰਘ ਉਰਫ ਸੁੱਖਾ ਨੂੰ ਉਸ ਦੇ ਸਾਥੀਆਂ ਸਮੇਤ ਕਾਬੂ ਕਰਕੇ ਉਨਾਂ ਪਾਸੋਂ ਕੁੱਲ 12 ਪਿਸਟਲ ਅਤੇ 48 ਰੌਂਦ ਬ੍ਰਾਮਦ ਕਰਕੇ ਉਨਾਂ ਦੀ ਆਪਣੀ ਗੈਂਗ ਨੂੰ ਹੋਰ ਵੱਡੀ ਅਤੇ ਅਸਲੇ ਨਾਲ ਲੈਸ ਕਰਨ ਦੀ ਕੋਸ਼ਿਸ਼ ਨੂੰ ਠੱਪ ਕਰਕੇ ਭਵਿੱਖ ਵਿੱਚ ਇਨਾਂ ਦੁਆਰਾ ਕਰਨ ਵਾਲੀਆਂ ਵੱਡੀਆਂ ਵਾਰਦਾਤਾਂ ਨੂੰ ਰੋਕਿਆ ਗਿਆ। ਸ੍ਰੀਮਤੀ ਵਤਸਲਾ ਗੁਪਤਾ ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦੁਆਰਾ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੈਂਗਵਾਰ ਅਤੇ ਨਜਾਇਜ ਅਸਲੇ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਇਕ ਸਪੈਸ਼ਲ ਮੁਹਿਮ ਤਹਿਤ ਸੀ.ਆਈ.ਏ ਸਟਾਫ ਫਗਵਾੜਾ ਦੀ ਟੀਮ ਵੱਲੋਂ ਆਪਣੀ ਗੈਗ ਚਲਾ ਰਹੇ ਸੁਖਵੰਤ ਸਿੰਘ ਉਰਫ ਸੁੱਖਾ ਨਾਮ ਦੇ ਦੋਸ਼ੀ ਨੂੰ ਕਾਬੂ ਕਰਨ ਲਈ ਮੁਖਬਰੀ ਦੇ ਅਧਾਰ ਤੇ ਗੋਂਸਪੁਰ ਕੱਟ ਹਾਈਵੇ ਪਰ ਨਾਕਾਬੰਦੀ ਦੌਰਾਨ ਇੱਕ ਗੱਡੀ ਨੰਬਰੀ PB-08-DB-0797 ਮਾਰਕਾ ਸਵਿਫਟ ਨੂੰ ਰੋਕਣ ਤੇ ਉਸ ਵਿੱਚ ਬੈਠੇ ਤਿੰਨ ਨੌਜਵਾਨ ਸੁਖਵੰਤ ਸਿੰਘ ਉਰਫ ਸੁੱਖਾ ਪੁੱਤਰ ਰੇਸ਼ਮ ਸਿੰਘ ਵਾਸੀ ਧੀਰਪੁਰ ਥਾਣਾ ਕਰਤਾਰਪੁਰ ਜਿਲਾ ਜਲੰਧਰ ਦਿਹਾਤੀ, ਰੌਸ਼ਨ ਸਿੰਘ ਹਰਰੋਸ਼ਨ ਨਾਥ ਪੁੱਤਰ ਸੁਖਦੇਵ ਸਿੰਘ ਵਾਸੀ ਵਾੜਾ ਭਾਈ ਥਾਣਾ ਗੱਲਖੁਰਦ ਥਾਣਾ ਬਾਵਲਾ ਜਿਲਾ ਫਿਰੋਜਪੁਰ ਅਤੇ ਅਜੇ ਕੁਮਾਰ ਉਰਫ ਅੱਜੂ ਪੁੱਤਰ ਜੀਤ ਰਾਮ ਵਾਸੀ ਰਾਮਸਰ ਥਾਣਾ ਬਾਵਲਾ ਜਿਲਾ ਫਿਰੋਜਪੁਰ ਨੂੰ ਕਾਬੂ ਕਰਕੇ ਇਨਾਂ ਦੇ ਕਬਜੇ ਵਿੱਚੋਂ 04 ਪਿਸਟਲ (ਇੱਕ ਪਿਸਟਲ .30 ਬੋਰ ਅਤੇ 03 ਪਿਸਟਲ .32 ਫੇਰ ਸਮੇਤ 16 ਰੋਂਦ, .32 ਬੋਰ ਪਿਸਟਲ ਅਤੇ 19 ਰੌਂਦ 30 ਬੋਰ ਪਿਸਟਲ) ਬ੍ਰਾਮਦ ਕੀਤੇ ਸਨ । ਜਿਹਨਾਂ ਦੇ ਖਿਲਾਫ ਮੁਕੱਦਮਾ ਨੰਬਰ 20 ਮਿਤੀ 04-03-2024 ਅ/ਧ 25-54-59 ਅਸਲਾ ਐਕਟ ਥਾਣਾ ਸਦਰ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਸੀ। ਦੌਰਾਨੇ ਪੁਲਿਸ ਰਿਮਾਂਡ ਦੋਸ਼ੀਆਂ ਪਾਸੋਂ ਉਨਾਂ ਦੀ ਨਿਸ਼ਾਨਦੇਹੀ ਪਰ ਦੋਸ਼ੀ ਸੁਖਵੰਤ ਸਿੰਘ ਪਾਸੋਂ ਲੁਕਾ ਛੁਪਾ ਕੇ ਰੱਖੇ ਹੋਏ ਹੋਰ 03 ਪਿਸਟਲ (ਦੋ ਪਿਸਟਲ .32 ਬੋਰ ਅਤੇ ਇੱਕ ਦੇਸੀ ਕੱਟਾ) ਬ੍ਰਾਮਦ ਕੀਤੇ ਸਨ। ਜੋ ਹੁਣ ਦੌਰਾਨੇ ਤਫਤੀਸ਼ ਦੋਸ਼ੀ ਰੋਸ਼ਨ ਸਿੰਘ ਪਾਸੋਂ ਲੁਕਾ ਛੁਪਾ ਕੇ ਰੱਖੇ ਹੋਏ 05 ਪਿਸਟਲ (ਇੱਕ .30 ਬੋਰ ਪਿਸਟਲ ਅਤੇ 04 ਪਿਸਟਲ .32 ਬੋਰ ਸਮੇਤ 13 ਰੋਂਦ) ਬ੍ਰਾਮਦ ਕੀਤੇ ਸਨ, ਜੋ ਇਹ ਅਸਲਾ ਆਪਣੀ ਗੈਂਗ ਨੂੰ ਹੋਰ ਮਜਬੂਤ ਕਰਨ ਲਈ ਮੱਧ ਪ੍ਰਦੇਸ਼ ਤੋਂ ਖਰੀਦ ਕਰਕੇ ਲਿਆ ਕੇ ਲਿਆਉਂਦੇ ਸੀ । ਦੋਸ਼ੀਆਂ ਪਾਸੋਂ ਮੁਕੱਦਮਾ ਸਬੰਧੀ ਹੋਰ ਵੀ ਡੂੰਘਾਈ ਨਾਲ ਪੁੱਛ-ਗਿੱਛ ਚਲ ਰਹੀ ਹੈ ਅਤੇ ਇਨਾਂ ਪਾਸੋਂ ਇਨਾਂ ਦੁਆਰਾ ਭਵਿਖ ਵਿਚ ਕਰਨ ਵਾਲੀਆਂ ਵਾਰਦਾਤਾਂ/ਪਲੈਨਿੰਗ (ਟਾਰਗੇਟ ਸ਼ੂਟਿੰਗ, ਲੁਟਾਂ ਖੋਹਾਂ) ਬਾਰੇ ਅਤੇ ਇਨਾਂ ਦੇ ਗਿਰੋਹ ਦੇ ਹੋਰ ਮੈਂਬਰਾ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ। ਦੋਸ਼ੀ 02 ਦਿਨ ਦੇ ਪੁਲਿਸ ਰਿਮਾਂਡ ਪਰ ਹਨ ਅਤੇ ਰਿਮਾਂਡ ਦੌਰਾਨ ਇਨ੍ਹਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।